ਕੁਝ ਕਰਨ ਲਈ ਦੁਨੀਆਂ ਤੇ
ਆਉਂਦਾ ਹੈ ਆਦਮੀ।
ਦੌਲਤ, ਸ਼ੁਅਰਤ ਤੇ ਕੁਰਸੀ
ਚਾਉਂਦਾ ਹੈ ਆਦਮੀ।
ਕਰਨੀ – ਕੱਥਨੀਂ ਦੇ ਅੰਤਰ
ਵਿਚ ਕੋਹਾਂ ਦੀ ਦੂਰੀ
ਆਪਣੇ ਆਪ ਦਾ ਸਭ-ਕੁਝ
ਗਵਾਉਂਦਾ ਹੈ ਆਦਮੀ।
ਇਸ ਯੁਗ ਵਿਚ,ਆਦਮ-ਬੋ
ਬਣਕੇ ਜੋ ਰਹਿ ਗਿਆ
ਉਡ ਜਾਂਦੀਆਂ ਸਭ ਨੀਂਦਰਾਂ
ਨਾ ਸੌਂਦਾ ਹੈ ਆਦਮੀ।
ਡਾਕੇ-ਚੋਰੀ ਦੀ ਸੋਚ ਅੰਦਰ
ਦਿਨ-ਰਾਤ ਜੋ ਡੁੱਬਿਆ
ਢੰਗ ਨਵੇਂ ਹੀ ਬਣਾ ਕੇ ਉਹ
ਵਿਖਾਉਂਦਾ ਹੈ ਆਦਮੀ।
‘ਸੁਹਲ’ ਸਵੇਰ ਦਾ ਜੋ ਭੁੱਲਾ
ਪਰਤ ਆਵੇ ਸ਼ਾਮ ਨੂੰ
ਸੁਹਲੇ ਨਵੀਂ ਹੀ ਜ਼ਿੰਦਗ਼ੀ ਦੇ
ਗਾਉਂਦਾ ਹੈ ਆਦਮੀ।