ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਫਗਾਨਿਸਤਾਨ ਵਿੱਚ ਇੱਕ ਪੂਸ਼ ਸ਼ੈਲਟਰ ਚਲਾਉਦਾ ਪੇਨ ਫਾਰਥਿੰਗ ਐਤਵਾਰ ਨੂੰ ਸਵੇਰੇ 7 ਵਜੇ ਅਫਗਾਨਿਸਤਾਨ ਤੋਂ ਪ੍ਰਾਈਵੇਟ ਚਾਰਟਰ ਫਲਾਈਟ ‘ਤੇ 170 ਅਫਗਾਨ ਕੁੱਤਿਆਂ ਅਤੇ ਬਿੱਲੀਆਂ ਸਮੇਤ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ। ਫਾਰਥਿੰਗ ਦੀ ਪਤਨੀ, ਕੈਸਾ ਮਾਰਖੁਸ, ਜੋ ਕਿ ਕਾਬੁਲ ਵਿੱਚ ਇੱਕ ਨਾਰਵੇਜੀਅਨ ਐਨ ਜੀ ਓ ਲਈ ਕੰਮ ਕਰਦੀ ਸੀ, ਹਵਾਈ ਅੱਡੇ ਤੇ ਉਸਦੀ ਉਡੀਕ ਕਰ ਰਹੀ ਸੀ ਅਤੇ 20 ਅਗਸਤ ਨੂੰ ਕਾਬੁਲ ਤੋਂ ਆ ਗਈ ਸੀ। ਇਹਨਾਂ ਜਾਨਵਰਾਂ ਨੂੰ ਹੀਥਰੋ ਐਨੀਮਲ ਰਿਸੈਪਸ਼ਨ ਸੈਂਟਰ ਵਿਖੇ ਚੈਕਅੱਪ ਕੀਤਾ ਗਿਆ ਵੱਖਰੇ ਵੱਖਰੇ ਕੁਆਰੰਟੀਨ ਸੈਂਟਰਾਂ ਵਿੱਚ ਭੇਜ ਦਿੱਤਾ ਗਿਆ ਹੈ। ਜਿੱਥੇ ਇਹਨਾਂ ਨੂੰ ਛੇ ਮਹੀਨਿਆਂ ਤੱਕ ਰਹਿਣਾ ਪਵੇਗਾ। ਫਾਰਥਿੰਗ ਨੇ ਇੱਕ ਬੋਇੰਗ 727 ਜਹਾਜ਼ ਜੋ ਕਿ ਸ਼ਨੀਵਾਰ ਸ਼ਾਮ ਨੂੰ ਕਰਾਚੀ ਤੋਂ ਕਾਬੁਲ ਹਵਾਈ ਅੱਡੇ ਪਹੁੰਚਿਆ ਸੀ, ਵਿੱਚ 170 ਪਸ਼ੂਆਂ ਪਰ ਬਿਨਾਂ ਆਪਣੇ ਅਫਗਾਨੀ ਸਟਾਫ ਦੇ ਨਿਕਲਿਆ। ਇਹਨਾਂ ਬਚਾਏ ਗਏ ਜਾਨਵਰਾਂ ਵਿੱਚ ਬ੍ਰਿਟਿਸ਼ ਦੂਤਘਰ ਸਟਾਫ ਦੀਆਂ ਦੀਆਂ ਬਿੱਲੀਆਂ ਵੀ ਸਨ, ਜਿਹਨਾਂ ਨੂੰ ਵਿਅਕਤੀਆਂ ਨਾਲ ਉਡਾਨਾਂ ਵਿੱਚ ਵਾਪਸੀ ਦੀ ਆਗਿਆ ਨਹੀਂ ਸੀ। ਫਾਰਥਿੰਗ ਨੇ 2007 ਵਿੱਚ ਨੋਜ਼ਾਦ ਸ਼ੈਲਟਰ ਨੂੰ ਕੁੱਤਿਆਂ ਦੀ ਪਨਾਹ ਵਜੋਂ ਸ਼ੁਰੂ ਕੀਤਾ ਸੀ। ਉਸ ਵੇਲੇ ਫਾਰਥਿੰਗ ਅਫਗਾਨਿਸਤਾਨ ਵਿੱਚ ਮਰੀਨ ਕਮਾਂਡੋ ਵਜੋਂ ਤਾਇਨਾਤ ਸੀ। ਇਹ ਸ਼ੈਲਟਰ ਫਿਰ ਕਾਬੁਲ ਵਿੱਚ ਇੱਕ ਪਸ਼ੂ ਪਨਾਹ, ਪ੍ਰਯੋਗਸ਼ਾਲਾ ਅਤੇ ਸਰਜਰੀ ਕਲੀਨਿਕ ਦੇ ਰੂਪ ਵਿੱਚ ਵਿਕਸਤ ਹੋਇਆ, ਜਿਸ ਵਿੱਚ ਕਈ ਅਫਗਾਨੀ ਲੋਕ ਵੀ ਕੰਮ ਕਰਦੇ ਸਨ।
ਅਫਗਾਨਿਸਤਾਨ ਤੋਂ 170 ਬਿੱਲੀਆਂ ਅਤੇ ਕੁੱਤਿਆਂ ਦੇ ਨਾਲ ਲੰਡਨ ਪਹੁੰਚਿਆ ਬ੍ਰਿਟਿਸ਼ ਵਿਅਕਤੀ
This entry was posted in ਅੰਤਰਰਾਸ਼ਟਰੀ.