ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਜਪਾਨ ਦੇ ਸ਼ਹਿਰ ਟੋਕੀਓ ਵਿੱਚ ਉਲੰਪਿਕ ਖੇਡਾਂ ਤੋਂ ਬਾਅਦ ਹੁਣ ਪੈਰਾਲੰਪਿਕ ਖੇਡਾਂ ਹੋ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਬਰਤਾਨਵੀ ਵ੍ਹੀਲ ਚੇਅਰ ਰਗਬੀ ਟੀਮ ਨੇ ਅਮਰੀਕਾ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਟੀਮ ਗ੍ਰੇਟ ਬ੍ਰਿਟੇਨ (ਜੀ ਬੀ) ਨੇ ਅਮਰੀਕਾ ਉੱਤੇ 54-49 ਦੀ ਜਿੱਤ ਦੇ ਨਾਲ ਪੈਰਾਲੰਪਿਕ ਖੇਡਾਂ ਵਿੱਚ ਆਪਣਾ ਪਹਿਲਾ ਵ੍ਹੀਲਚੇਅਰ ਰਗਬੀ ਸੋਨ ਤਮਗਾ ਜਿੱਤਿਆ। ਇਸ ਖੇਡ ਨੂੰ ਪਹਿਲੀ ਵਾਰ 2000 ਵਿੱਚ ਪੈਰਾਲੰਪਿਕਸ ਵਿੱਚ ਪੇਸ਼ ਕੀਤਾ ਗਿਆ ਸੀ। ਪਰ 2004 ਅਤੇ 2008 ਵਿੱਚ ਕਾਂਸੀ ਤਮਗਾ ਪਲੇਆਫ ਵਿੱਚ ਹਾਰਨ ਤੋਂ ਬਾਅਦ ਟੋਕੀਓ ਖੇਡਾਂ ਤੱਕ ਗ੍ਰੇਟ ਬ੍ਰਿਟੇਨ ਨੂੰ ਇੱਕ ਮੈਡਲ ਨਹੀਂ ਮਿਲਿਆ ਸੀ। ਐਤਵਾਰ ਨੂੰ ਅਮਰੀਕਾ ਵਿਰੁੱਧ ਫਾਈਨਲ ਵਿੱਚ, ਟੀਮ ਜੀ ਬੀ ਨੇ ਅੰਤਮ ਕੁਆਰਟਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨ ਤਮਗਾ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਮੁਕਾਬਲੇ ਵਿੱਚ ਕਪਤਾਨ ਜਿਮ ਰੌਬਰਟਸ ਨੇ 24 ਅਤੇ ਬ੍ਰਿਟਿਸ਼ ਰਾਇਲ ਏਅਰ ਫੋਰਸ ਦੇ ਸਟੂਅਰਟ ਰੌਬਿਨਸਨ ਨੇ 14 ਸਕੋਰਿੰਗ ਕੋਸ਼ਿਸ਼ਾਂ ਕੀਤੀਆਂ। ਟੀਮ ਜੀ ਬੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਰੌਬਰਟਸ ਨੇ ਇਸਨੂੰ ਹੈਰਾਨੀਜਨਕ ਦੱਸਿਆ।
ਬਰਤਾਨੀਆ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਵ੍ਹੀਲਚੇਅਰ ਰਗਬੀ ‘ਚ ਜਿੱਤਿਆ ਸੋਨ ਤਮਗਾ
This entry was posted in ਅੰਤਰਰਾਸ਼ਟਰੀ.