ਦਿਨ ਚੜ੍ਹਦੇ ਸਾਰ ਜਗਮੋਹਣ ਨੇ ਆਪਣਾ ਸਿਰ-ਮੂੰਹ ਸਵਾਰਿਆ ਤੇ ਜਦ ਨੂੰ ਸਾਰਿਕਾ ਨੇ ਉਸਨੂੰ ਗਰਮ-ਗਰਮ ਚਾਹ ਦਾ ਕੱਪ ਫੜਾ ਦਿੱਤਾ ਤੇ ਖੁਦ ਉਹ ਪਲੰਘ ਤੇ ਉਸਦੇ ਸਾਹਮਣੇ ਬੈਠ ਗਈ।
‘ਯਾਰ ਸਾਰਿਕਾ ਵੈਸੇ ਇੱਕ ਗੱਲ ਆ….
‘‘ਦੱਸੋ-ਦੱਸੋ ਜੋ ਵੀ ਗੱਲ ਆ….
‘ਬਸ ਤੂੰ ਇਹੀਓ ਸਮਝਲਾ ਕੀ ਜੋ ਗੱਲ ਤੇਰੇ ’ਚ ਆ ਨਾ ਉਹ ਕਿਸੇ ਹੋਰ ’ਚ ਨਹੀਂ।
‘‘ਹਾ-ਹਾ-ਹਾ ਮਤਲਬ ਤੁਸੀਂ ਸਾਰੀਆਂ ਕੁੜੀਆਂ ਕੋਲੋਂ ਹੋ ਕੇ ਮੇਰੇ ਕੋਲ ਆਏ ਹੋ।
‘ਨਹੀਂ ਸਾਰੀਆਂ ਕੋਲ ਤਾਂ ਨਹੀਂ ਪਰ ਫਿਰ ਵੀ ਜੋ ਮੈਨੂੰ ਲੱਗਾ ਉਹ ਮੈਂ ਤੈਨੂੰ ਮੂੰਹ ਤੇ ਕਹਿਤਾ।
‘‘ਚਲੋ ਮੰਨ ਲੈਂਦੀ ਆਂ ਜੋ ਵੀ ਕਹਿੰਦੇ ਓ।
‘ਹਾ-ਹਾ ਸਾਰਿਕਾ ਮੰਨ ਬੜੀ ਜਲਦੀ ਜਾਂਦੀ ਤੂੰ।
‘‘ਸਾਡੇ ਕੋਲ ਮੰਨਣ ਤੋਂ ਇਲਾਵਾ ਕੋਈ ਹੋਰ ਰਸਤਾ ਹੀ ਨਹੀਂ ਹੁੰਦਾ ਤਾਂ ਕੀ ਕਰੀਏ ਫਿਰ?
‘ਮੈਨੂੰ ਤਾਂ ਤੂੰ ਕੋਈ ਜਾਦੂਗਰਨੀ ਲੱਗਦੀ ਸਾਰਿਕਾ ਦਿਲ ਕਰਦਾ ਵਾਰ-ਵਾਰ ਆਉਂਦਾ ਰਵਾਂ।
‘‘ਹਾ-ਹਾ ਚਲੋ ਮੈਨੂੰ ਨਵਾਂ ਨਾਮ ਮਿਲ ਗਿਆ ਪਹਿਲੋਂ ਵੀ ਕਈਆਂ ਨੇ ਆਪੋ-ਆਪਣੀ ਮਰਜ਼ੀ ਦੇ ਨਾਮ ਰੱਖੇ ਨੇ ਮੇਰੇ।
‘ਬਾਕੀਆਂ ਦਾ ਤਾਂ ਪਤਾ ਨੀ ਮੇਰੇ ਲਈ ਤਾਂ ਤੂੰ ਜਾਦੂਗਰੀ ਹੀ ਆਂ ਸਾਰਿਕਾ ਪਤਾ ਨੀ ਕੀ ਜਾਦੂ ਕੀਤਾ ਦਿਲ ਕਰਦਾ ਘਰ ਈ ਨਾ ਜਾਵਾਂ।
‘‘ਹਾ-ਹਾ ਜੇ ਮੈਂ ਸੱਚੀ-ਮੁੱਚੀ ਜਾਦੂਗਰਨੀ ਹੁੰਦੀ ਤਾਂ ਇੱਥੋਂ ਗਾਇਬ ਹੋ ਕੇ ਦੂਰ ਕਿਤੇ ਜਾ ਕੇ ਰਹਿਣ ਲੱਗ ਪੈਂਦੀ ਪਰ ਮੈਨੂੰ ਤਾਂ ਆਪਣਾ-ਆਪ ਇੱਕ ਪੰਛੀ ਵਰਗਾ ਲੱਗਦਾ ਜਿਸਦੇ ਪਰ ਕੁਤਰ ਦਿੱਤੇ ਹੋਣ।
ਸੱਚਾਈ
ਕਾਫੀ ਸਮਾਂ ਹੋ ਗਿਆ ਸੀ ਕਾਮਿਨੀ ਨੂੰ ਸੁਣਦੀ ਨੂੰ ਬਾਹਰ ਪਤਾ ਨੀ ਕਿਹੜੀ ਔਰਤ ਰੌਲਾ ਪਾਈ ਜਾ ਰਹੀ ਸੀ। ਐਨਾ ਤਾਂ ਕਾਮਿਨੀ ਨੂੰ ਉਸ ਔਰਤ ਦੀ ਆਵਾਜ਼ ਤੋਂ ਪਤਾ ਲੱਗ ਹੀ ਗਿਆ ਸੀ ਕੀ ਕੋਠੇ ਤੇ ਮੌਜੂਦ ਕੁੜੀਆਂ ’ਚੋਂ ਕੋਈ ਨਹੀਂ ਸੀ ਉਹ। ਜਦ ਕਾਫੀ ਸਮਾਂ ਇੱਦਾਂ ਈ ਬੀਤ ਗਿਆ ਤਾਂ ਅਚਾਨਕ ਇੱਕ ਕੁੜੀ ਕਾਮਿਨੀ ਨੂੰ ਬਾਹਰ ਆਉਣ ਨੂੰ ਕਹਿ ਗਈ। ਜਿੱਦਾਂ ਈ ਉਹ ਬਾਹਰ ਗਈ ਤਾਂ ਉਹ ਔਰਤ ਉਸਨੂੰ ਪੁੱਛਣ ਲੱਗ ਪਈ।
‘ਕਾਮਿਨੀ ਤੇਰਾ ਈ ਨਾਮ ਹੈ ਨਾ?
‘‘ਹਾਂ ਮੇਰਾ ਨਾਮ ਈ ਕਾਮਿਨੀ ਹੈ ਕੀ ਹੋਇਆ?
‘ਮੇਰਾ ਘਰਵਾਲਾ ਕਿੱਥੇ ਆ?
‘‘ਹਾ-ਹਾ-ਹਾ ਮੈਂ ਘਰਵਾਲਾ ਜੇਬ ’ਚ ਪਾਇਆ ਆ? ਮੈਨੂੰ ਕੀ ਪਤਾ।
‘ਮੈਨੂੰ ਪਤਾ ਆ ਉਹ ਐਥੇ ਆਉਂਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ।
‘‘ਅੱਛਾ-ਅੱਛਾ ਕੀ ਨਾਮ ਉਸਦਾ ਕਿਸਦੀ ਗੱਲ ਕਰਦੇ ਤੁਸੀਂ?
‘ਵਿਕਰਮ ਨਾਮ ਹੈ ਉਸਦਾ ਮੈਨੂੰ ਉਸਦੇ ਕਿਸੇ ਦੋਸਤ ਨੇ ਦੱਸਿਆ ਸੀ ਐਥੇ ਆਉਂਦਾ।
‘‘ਨਹੀਂ ਨਹੀਂ ਹੁਣ ਨੀ ਉਹ ਐਥੇ ਆਉਂਦਾ ਯਕੀਨ ਕਰੋ।
‘ਮੈਨੂੰ ਤੇਰੇ ਤੇ ਯਕੀਨ ਨੀਂ ਮੇਰਾ ਪਤੀ ਜ਼ਰੂਰ ਇਥੇ ਕਿਤੇ ਈ ਆ
‘‘ਇਹ ਕੀ ਤੁਸੀਂ ਮੇਰਾ ਪਤੀ ਮੇਰਾ ਪਤੀ ਦੀ ਰਟ ਲਾਈਊ ਆ?
‘ਕਿਉਂ ਕੀ ਗੱਲ ਜਦ ਮੇਰਾ ਆ ਤਾਂ ਮੇਰਾ ਪਤੀ ਹੀ ਕਹਿਣਾ।
‘‘ਤੁਸੀਂ ਘਰਵਾਲੀਆਂ ਵੀ ਕਿੰਨੀਆਂ ਭੋਲੀਆਂ ਓ ਮੈਨੂੰ ਹਾਸਾ ਆਉਂਦਾ।
‘ਭੋਲੀਆਂ ਤਾਂ ਅਸੀਂ ਹੈ ਈ ਚਲਾਕ ਤਾਂ ਤੁਸੀਂ ਹੋ ਬਸ।
‘‘ਇੱਕ ਗੱਲ ਯਾਦ ਰੱਖੀਂ ਸ਼ਾਇਦ ਹੀ ਕੋਈ ਘਰਵਾਲੀ ਇਹ ਦਾਵਾ ਕਰ ਸਕੇ ਕਿ ਉਸਦਾ ਪਤੀ ਪੂਰੇ ਦਾ ਪੂਰਾ ਸਿਰਫ਼ ਉਸੇ ਦਾ ਹੀ ਹੈ।
‘‘ਹੈਂ ਕੀ ਮਤਲਬ ਤੇਰੀ ਇਸ ਗੱਲ ਦਾ?
‘‘ਛੱਡੋ ਤੁਸੀਂ ਜਾਓ ਲੱਭੋ ਆਪਣੇ ਪਤੀ ਨੂੰ ਪਰ ਜੋ ਮੈਂ ਕਿਹਾ ਉਸ ਗੱਲ ਤੇ ਗੌਰ ਕਰਿਓ ਤੁਸੀਂ ਕੀ ਦੁਨੀਆਂ ਦੀ ਹਰ ਘਰਵਾਲੀ ਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਹੀ ਸੱਚਾਈ ਹੈ।