ਫ਼ਤਹਿਗੜ੍ਹ ਸਾਹਿਬ – “ਪੰਜਾਬ ਦੀ ਕਾਂਗਰਸ ਹਕੂਮਤ ਵੱਲੋਂ ਸਿੱਖ ਕੌਮ ਦੀ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੂੰ ਸਮਰਪਿਤ ਇਕ ਰੋਜਾ ਪੰਜਾਬ ਦਾ ਸੈਂਸਨ ਤਾਂ ਸੱਦਿਆ ਜਾ ਰਿਹਾ ਹੈ, ਜਿਸ ਵਿਚ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਨਾਮ ਦੀ ਵਰਤੋਂ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵੱਲ ਤਾਂ ਹੁਕਮਰਾਨ ਵੱਧ ਰਹੇ ਹਨ, ਲੇਕਿਨ ਸੈਂਟਰ ਦੀ ਕਾਂਗਰਸ ਜਮਾਤ ਅਤੇ ਪੰਜਾਬ ਦੀ ਕਾਂਗਰਸ ਜਮਾਤ ਨੇ ਅੱਜ ਤੱਕ ਨਾ ਤਾਂ ਮੁਲਕ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੋਈ ਅਮਲ ਕੀਤਾ ਹੈ ਤੇ ਨਾ ਹੀ ਪੰਜਾਬ ਦੀ ਕਾਂਗਰਸ ਹਕੂਮਤ ਨੇ । ਕਹਿਣ ਤੋ ਭਾਵ ਹੈ ਕਿ ਪੰਜਾਬ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਹਿੱਤ ਅਤੇ ਸਿੱਖ ਗੁਰੂ ਸਾਹਿਬਾਨ ਦੇ ਨਾਮ ਦੀ ਦੁਰਵਰਤੋਂ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਲਈ ਤਾਂ ਅਮਲ ਹੋ ਰਹੇ ਹਨ ਜਦੋਂਕਿ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਨੇ ਜਦੋਂ ਮੁਗਲ ਹੁਕਮਰਾਨ ਹਿੰਦੂਆਂ ਉਤੇ ਜ਼ਬਰ ਜੁਲਮ ਕਰ ਰਿਹਾ ਸੀ ਅਤੇ ਇਸ ਜੁਲਮ ਨੂੰ ਰੋਕਣ ਲਈ ਨਾ ਕੋਈ ਤਾਕਤ ਤੇ ਨਾ ਹੀ ਕੋਈ ਸਖਸ਼ੀਅਤ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਆਪਣੇ-ਆਪ ਦੀ ਕੁਰਬਾਨੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਅਤੇ ਹਕੂਮਤੀ ਜ਼ਬਰ ਜੁਲਮ ਨੂੰ ਠੱਲ੍ਹ ਪਾਈ । ਪਰ ਅੱਜ ਦੇ ਹੁਕਮਰਾਨ ਤਾਂ ਖੁਦ ਆਪਣੀ ਲੋਕਾਈ ਅਤੇ ਜਨਤਾ ਨਾਲ ਹਰ ਖੇਤਰ ਵਿਚ ਜ਼ਬਰ ਵੀ ਕਰ ਰਹੇ ਹਨ ਅਤੇ ਨਾ ਹੀ ਜਮਹੂਰੀਅਤ ਪੱਖੀ ਵਿਧਾਨਿਕ ਲੀਹਾਂ ਨੂੰ ਕੁੱਚਲਕੇ ਇਥੇ ਤਾਨਾਸ਼ਾਹੀ ਅਮਲ ਕਰ ਰਹੇ ਹਨ । ਜਿਸ ਨਾਲ ਜਮਹੂਰੀਅਤ ਕਦਰਾਂ ਕੀਮਤਾਂ ਅਤੇ ਇਨਸਾਨੀਅਤ ਦਾ ਤਾਂ ਖਾਤਮਾ ਹੋ ਕੇ ਰਹਿ ਜਾਵੇਗਾ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋ ਮਨੁੱਖੀ ਹੱਕਾਂ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਨਾਮ ਤੇ ਪੰਜਾਬ ਦਾ ਇਕ ਰੋਜਾ ਸੈਸਨ ਸੱਦਣ ਦੇ ਗੁੰਮਰਾਹਕੁੰਨ ਅਮਲਾਂ ਉਤੇ ਅਤੇ ਹੁਕਮਰਾਨਾਂ ਵੱਲੋ ਨਿਰੰਤਰ ਜਮਹੂਰੀ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਣ ਦੀ ਕਾਰਵਾਈ ਉਤੇ ਤਿੱਖੀ ਚੋਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜਿਥੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਵੱਡੇ ਉਦਮ ਕੀਤੇ, ਉਥੇ ਉਨ੍ਹਾਂ ਨੇ ਅਮਨਮਈ ਅਤੇ ਪਾਰਦਰਸੀ ਢੰਗ ਨਾਲ ਜਮਹੂਰੀ ਹਕੂਮਤੀ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਅਤੇ ਲੋਕਾਈ ਨੂੰ ਹਰ ਤਰ੍ਹਾਂ ਦੇ ਸਮਾਜਿਕ, ਵਿਧਾਨਿਕ, ਧਾਰਮਿਕ, ਭੂਗੋਲਿਕ ਅਤੇ ਇਖਲਾਕੀ ਆਜ਼ਾਦੀ ਦੇਣ ਉਤੇ ਵੀ ਕੁਰਬਾਨੀ ਭਰੇ ਉਦਮ ਕੀਤੇ ਹਨ । ਜਦੋਂਕਿ ਦੂਸਰੇ ਪਾਸੇ ਸੈਂਟਰ ਵਿਚ ਭਾਵੇ ਕਾਂਗਰਸ ਦੀ ਹਕੂਮਤ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ. ਦੀ ਭਾਵੇ ਕੋਈ ਹੋਰ ਇਹ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕਦੀ ਵੀ ਜਮਹੂਰੀ ਹੱਕਾਂ ਦੀ ਆਜ਼ਾਦੀ ਪ੍ਰਦਾਨ ਨਹੀਂ ਕੀਤੀ ਬਲਕਿ ਜਿਨ੍ਹਾਂ ਵਿਧਾਨਿਕ ਹੱਕਾਂ ਰਾਹੀ ਇਥੋਂ ਦੇ ਨਿਵਾਸੀਆ ਨੂੰ ਮੁੱਢਲੇ ਅਧਿਕਾਰ ਤੇ ਆਜ਼ਾਦੀ ਪ੍ਰਾਪਤ ਹੈ, ਉਨ੍ਹਾਂ ਉਤੇ ਵੀ ਨਿਰੰਤਰ ਡਾਕਾ ਮਾਰਦੇ ਆ ਰਹੇ ਹਨ । ਜਦੋ ਇਥੋਂ ਦੇ ਹੁਕਮਰਾਨ ਤੇ ਪੰਜਾਬ ਦੇ ਹੁਕਮਰਾਨ ਆਪਣੀਆ ਜਮਹੂਰੀ ਪੱਖੀ ਸੰਸਥਾਵਾਂ, ਪਾਰਲੀਮੈਂਟ, ਅਸੈਬਲੀਆ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕਮੇਟੀਆ, ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦਾਂ ਦਾ ਸਹੀ ਸਮੇ ਤੇ ਮਿਆਦ ਖਤਮ ਹੋਣ ਤੇ ਹਰ 5 ਸਾਲ ਬਾਅਦ ਚੋਣਾਂ ਕਰਵਾਉਦੇ ਹਨ ਤਾਂ ਐਸ.ਜੀ.ਪੀ.ਸੀ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਤੇ ਕੌਮੀ ਪਾਰਲੀਮੈਂਟ ਜਿਸਦੀ ਮਿਆਦ 5 ਸਾਲ ਹੁੰਦੀ ਹੈ, 5 ਸਾਲਾ ਬਾਅਦ ਹਰ 18 ਸਤੰਬਰ ਨੂੰ ਇਸਦੀਆ ਜਰਨਲ ਚੋਣਾਂ ਹੁੰਦੀਆ ਹਨ, ਇਸ ਸਿੱਖ ਪਾਰਲੀਮੈਟ ਦੀ ਆਖਰੀ ਚੋਣ 2011 ਵਿਚ ਹੋਈ ਸੀ । ਜੋ ਕਿ 2016 ਵਿਚ ਹੋਣੀ ਸੀ ਅਤੇ ਹੁਣ 2021 ਵਿਚ ਹੋਣੀ ਹੈ, ਕਹਿਣ ਤੋਂ ਭਾਵ ਹੈ ਕਿ 10 ਸਾਲਾ ਤੋਂ (ਦੋ ਟਰਮਾ) ਤੋਂ ਇਸਦੇ ਜਮਹੂਰੀ ਹੱਕਾਂ ਨੂੰ ਹੁਕਮਰਾਨਾਂ ਵੱਲੋ ਜ਼ਬਰੀ ਕੁੱਚਲਿਆ ਜਾਂਦਾ ਆ ਰਿਹਾ ਹੈ । ਜੋ ਵਿਧਾਨਿਕ ਅਤੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਤੇ ਜਮਹੂਰੀ ਪੱਖੀ ਸੋਚ ਤੇ ਅਮਲਾਂ ਦਾ ਉਲੰਘਣ ਕਰਨ ਵਾਲੇ ਦੁੱਖਦਾਇਕ ਅਮਲ ਹਨ । ਜੇਕਰ ਅੱਜ ਇਹ ਗੁਰੂ ਤੇਗਬਹਾਦਰ ਸਾਹਿਬ ਦੇ ਨਾਮ ਉਤੇ ਸੈਸਨ ਸੱਦਕੇ ਗੁਰੂ ਤੇਗਬਹਾਦਰ ਸਾਹਿਬ ਦੀ ਸੋਚ ਦੀ ਗੱਲ ਕਰਨਾ ਚਾਹੁੰਦੇ ਹਨ, ਤਾਂ ਸਭ ਤੋਂ ਪਹਿਲੇ ਉਨ੍ਹਾਂ ਵੱਲੋ ਸੁਰੂ ਕੀਤੇ ਗਏ ਜਮਹੂਰੀਅਤ ਅਤੇ ਮਨੁੱਖੀ ਹੱਕਾਂ ਦੀ ਰਾਖੀ ਦੀ ਸੰਜੀਦਗੀ ਨਾਲ ਅਮਲ ਕਰਨ ਅਤੇ ਆਉਣ ਵਾਲੀ 18 ਸਤੰਬਰ ਤੋਂ ਪਹਿਲੇ-ਪਹਿਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਮੋਦੀ ਹਕੂਮਤ, ਗ੍ਰਹਿ ਵਿਭਾਗ ਇੰਡੀਆ ਨੂੰ ਲਿਖਤੀ ਤੌਰ ਤੇ ਭੇਜਣ ਤਾਂ ਕਿ ਸਿੱਖ ਕੌਮ ਦੇ ਜਮਹੂਰੀ ਹੱਕਾਂ ਦੀ ਬਹਾਲੀ ਹੋ ਸਕੇ । ਫਿਰ ਹੀ ਪੰਜਾਬ ਦੀ ਹਕੂਮਤ ਸੀ੍ਰ ਗੁਰੂ ਤੇਗਬਹਾਦਰ ਸਾਹਿਬ ਦੇ ਨਾਮ ਲੈ ਸਕਦੀ ਹੈ ਵਰਨਾ ਗੁੰਮਰਾਹਕੁੰਨ ਪ੍ਰਚਾਰ ਹੀ ਹੋਵੇਗਾ ।