ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।
ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ।
ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ ਦਾ ਡਰ ਭੁਲਾ ਕੇ ‘ਤੇ।
ਨਾਸਾਂ ਨੂੰ ਨੰਗੀਆਂ ਰੱਖਕੇ ਇਹ ਖੌਰੇ ਕੀ ਜਤਾਉਣਾ ਚਾਹੁੰਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।
ਜਾਓ ਪੁੱਛ ਲਓ ਉਹਨਾਂ ਲੋਕਾਂ ਤੋਂ ਜਿੰਨ੍ਹੀ ਘਰੀਂ ਹੋ ਹਨੇਰ ਗਿਆ।
ਜਿਹੜਾ ਘੇਰਿਆ ਏਸ ਬੀਮਾਰੀ ਦਾ ਦੁਨੀਆਂ ਤੋਂ ਅੱਖਾਂ ਫੇਰ ਗਿਆ।
ਇੱਕ ਵਾਰ ਜੋ ਤੁਰਗੇ ਦੁਨੀਆਂ ਤੋਂ ਉਹ ਪਰਤਕੇ ਫੇਰ ਨਾਂ ਆਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।
ਮਹਾਂਮਾਰੀ ਅੱਗੇ ਕੋਈ ਜ਼ੋਰ ਨਹੀਂ ਸਦਾਂ ਬਚਕੇ ਰਹਿਣਾ ਚਾਹੀਦਾ।
ਇਹ ਹੈ ਨਹੀਂ ਗੀ ਸਾਨੂੰ ਕੀ ਕਰੂ ਏਦਾਂ ਨਹੀਂ ਕਹਿਣਾ ਚਾਹੀਦਾ।
ਉਹ ਕਦੇ ਨਹੀਂ ਹੁੰਦੇ ਬੰਦਿਆਂ ‘ਚੋਂ ਜੋ ਮਜ਼ਾਕ ਦੂਜੇ ਉਡਾਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।
ਇਸਦੇ ਅੱਗੇ ਕੋਈ ਸਿਆਣਪ ਨਹੀਂ ਅਤੇ ਨਾਂ ਹੀ ਕੋਈ ਚਲਾਕੀ ਏ।
ਇਹ ਭੱਜਣ ਨੂੰ ਨਾਂ ਰਾਹ ਦੇਵੇ ਨਾਂ ਬੂਹਾ ਦਿਸੇ ਨਾਂ ਤਾਕੀ ਏ।
ਜੋ ਮਖੌਲ ਉਡਾਉਣ ਸ਼ਿਨਾਗ ਸੰਧੂ ਉਹੀ ੜਾਂ-ੜਾਂ ਹੇਕਾਂ ਲਾਉਂਦੇ ਨੇ।
ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।