ਕਿਸਾਨ/ਇਨਸਾਨ ਵਿਰਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ iਖ਼ਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਚੱਲ ਰਹੇ ਜਨ-ਅੰਦੋਲਨ ਦੀ ਹਮਾਇਤ ਤੇ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਪ੍ਰਸਿੱਧ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਆਤਮਜੀਤ ਵੱਲੋ ਪਿੱਛਲੇ ਡੇਢ ਮਹੀਨੇ ਤੋਂ ਰੋਜ਼ ਸ਼ਾਮ ਨੂੰ ਮੁਹਾਲੀ ਦੇ ਫੇਜ਼-3,5 ਦੀਆ ਲਾਇਟਾਂ ਉਪਰ ਕੀਤੇ ਜਾ ਰਹੇ ਰੋਸ ਪ੍ਰਦਸ਼ਨ ਵਿਚ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਤੇ ਜਿਲਾ ਪ੍ਰਧਾਨ ਨਰਿੰਦਰਪਾਲ ਨੀਨਾ ਦੀ ਅਗਵਾਈ ਵਿਚ ਰੰਗਮੰਚ ਤੇ ਫਿਲਮ ਅਦਾਕਾਰ ਸੈਵੀ ਸਤਵਿੰਦਰ ਕੌਰ, ਸੰਜੀਵ ਦੀਵਾਨ ‘ਕੁੱਕੂ’ ਤੇ ਸੁਖਬੀਰ ਪਾਲ ਕੌਰ ਅਤੇ ਲੋਕ ਗਾਇਕ ਕੁਲਬੀਰ ਸੈਣੀ ਤੇ ਹਰਇੰਦਰ ਸਿੰਘ ਹਰ, ਕੁਲਦੀਪ ਸਿੰਘ ਧੀਮਾਨ, ਅਲਗ਼ੋਜ਼ਾ ਵਾਦਕ ਅਨੁਰੀਤਪਾਲ ਕੌਰ, ਊਦੈ ਰਾਗ ਸਿੰਘ ਸਮੇਤ ਇਪਟਾ ਦੀ ਜਿਲਾਂ ਮੁਹਾਲੀ ਦੇ ਦੋ ਦਰਜਨ ਕਾਰਕੁਨਾਂ, ਰੰਗਕਰਮੀਆਂ ਤੇ ਗਾਇਕਾਂ ਨੇ ਸਮੂਲੀਅਤ ਕੀਤੀ।ਇਸ ਦੌਰਾਨ ਡਾ. ਆਤਮਜੀਤ ਹੋਰਾਂ ਮੁਹਾਲੀ ਦੇ ਰੰਗਕਰਮੀਆਂ, ਕਲਾਕਾਰਾਂ, ਨਾਟ-ਮੰਡਲੀਆਂ ਤੇ ਸਭਿਆਚਾਰਕ ਸੰਸਥਾਵਾਂ ਨੂੰ ਵੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਰੋਸ ਪ੍ਰਦਸ਼ਨ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਇਪਟਾ ਦੇ ਕਾਰਕੁਨਾਂ ਨੇ ਪ੍ਰਸਿੱਧ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਆਤਮਜੀਤ ਨਾਲ ਰਲ ਕੇ ਕੀਤਾ ਰੋਸ ਪ੍ਰਦਸ਼ਨ
This entry was posted in ਪੰਜਾਬ.