ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਕਾਰਜਕਾਰੀ ਬੋਰਡ ਦਾ ਗਠਨ 9 ਅਕਤੂਬਰ 2021 ਤਕ ਹੋ ਸਕਦਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਮਾਹਿਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੌਂ ਬੀਤੇ 9 ਸਿਤੰਬਰ 2021 ਨੂੰ ਮੁਲਤਵੀ ਕੀਤੀ ਕੋ-ਆਪਸ਼ਨ ਅਰਥਾਤ ਨਾਮਜਦਗੀ ਦੀ ਮੀਟਿੰਗ ਗੁਰੂਦੁਆਰਾ ਐਕਟ ਦੇ ਮੁਤਾਬਿਕ 24 ਸਿਤੰਬਰ ਤਕ ਦੁਬਾਰਾ ਸੱਦਣੀ ਲਾਜਮੀ ਹੋਵੇਗੀ। ਇਸ ਮੁੱੜ੍ਹ ਸੱਦੀ ਮੀਟਿੰਗ ‘ਚ ਚਾਰ ਤਖਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਦਾ ਇਕ ਨੁਮਾਇੰਦਾ ‘ਤੇ ਦਿੱਲੀ ਦੇ ਰਜਿਸਟਰਡ ਸਿੰਘ ਸਭਾ ਗੁਰੂਦੁਆਰਿਆਂ ਦੇ 2 ਪ੍ਰਧਾਨ ਲਾਟਰੀ ਰਾਹੀ ਨਾਮਜਦ ਕੀਤੇ ਜਾਣੇ ਹਨ। ਉਨ੍ਹਾਂ ਦਸਿਆ ਕਿ ਦਿੱਲੀ ਦੇ 2 ਸਿੱਖ ਨੁਮਾਇੰਦੇ ਮੈਂਬਰਾਂ ਦੀ ਵੋਟਾਂ ਨਾਲ ਪਹਿਲਾਂ ਹੀ ਚੁਣੇ ਜਾ ਚੁਕੇ ਹਨ, ਜਿਸ ‘ਚ ਬਾਦਲ ਧੜ੍ਹੇ ‘ਤੇ ਸਰਨਾ ਧੜ੍ਹੇ ਦਾ ਇਕ-ਇਕ ਮੈਂਬਰ ਸ਼ਾਮਿਲ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਬੀਤੇ ਦਿੱਨੀ ਕੋ-ਆਪਸ਼ਨ ਦੀ ਮੀਟਿੰਗ ਮੁਲਤਵੀ ਹੋਣ ਦੇ ਤੁਰੰਤ ਬਾਅਦ ਬਾਦਲ ਦਲ ਨਾਲ ਸਬੰਧਿਤ ਦਿੱਲੀ ਕਮੇਟੀ ਦੇ ਮੈਂਬਰਾਂ ‘ਤੇ ਕਾਰਕੁੰਨਾਂ ਨੇ ਦਿੱਲੀ ਸਰਕਾਰ ਦੇ ਚੋਣ ਡਾਇਰੈਕਟਰ ‘ਤੇ ਜਾਨਲੇਵਾ ਹਮਲਾ ‘ਤੇ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਨਾਰੇਬਾਜੀ ‘ਤੇ ਹੰਗਾਮਾ ਕੀਤਾ ਸੀ, ਜਿਸ ‘ਚ ਸ਼ਾਮਿਲ ਦੋਸ਼ੀ ਮੈਂਬਰਾਂ ‘ਤੇ ਕਾਰਕੁੰਨਾਂ ਦੇ ਖਿਲਾਫ ਪੁਲਿਸ ਕਾਰਵਾਈ ਜਾਰੀ ਹੈ। ਉਨ੍ਹਾਂ ਦਸਿਆ ਕਿ ਇਸ ਗੈਰ-ਕਾਨੂੰਨੀ ਘਟਨਾ ‘ਚ ਲਿਪਤ ਬਾਦਲ ਦਲ ਦੇ ਹਿਮਾਇਤੀ ‘ਤੇ ਦਿੱਲੀ ਕਮੇਟੀ ਮੈਂਬਰ ਛੇਤੀ ਹਿਰਾਸਤ ‘ਚ ਲਏ ਜਾ ਸਕਦੇ ਹਨ ‘ਤੇ ਗੁਰੂਦੁਆਰਾ ਨਿਯਮਾਂ ਮੁਤਾਬਿਕ ਇਹਨਾਂ ਮੈਂਬਰਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ, ਜਦਕਿ ਇਹਨਾਂ ਨੇ ਹਾਲ ਦੀ ਘੜ੍ਹੀ ਸੰਹੁ ਚੁਕਣ ਦੀ ਰਸਮ ਵੀ ਅਦਾ ਨਹੀ ਕੀਤੀ ਹੈ ? ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਇਹਨਾਂ ਹਾਲਾਤਾਂ ‘ਚ ਕਾਰਜਕਾਰੀ ਬੋਰਡ ਦੀ ਮੀਟਿੰਗ ‘ਚ ਬਾਦਲ ਧੜ੍ਹੇ ਦੇ ਮੈਂਬਰਾਂ ਦੀ ਗਿਣਤੀ ਘੱਟ ਸਕਦੀ ਹੈ ਜਿਸ ਨਾਲ ਬਾਦਲ ਦਲ ਵਲੋਂ ਦਿੱਲੀ ਗੁਰੂਦੁਆਰਾ ਕਮੇਟੀ ਦੇ ਗਠਨ ਦੀ ਦਾਵੇਦਾਰੀ ਕਰਨ ਦੇ ਸਮੀਕਰਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਨਵੀ ਕਾਰਜਕਾਰਨੀ ਦਾ ਗਠਨ 9 ਅਕਤੂਬਰ ਤਕ ਹੋ ਸਕਦਾ ਹੈ – ਇੰਦਰ ਮੋਹਨ ਸਿੰਘ
This entry was posted in ਭਾਰਤ.