ਸੈਕੂਲਰਇਜ਼ਮ ਮਾਨਵ ਅਜਾਦੀ ਦਾ ਸੰਪੂਰਨ ਸਿਧਾਂਤ ਹੈ, ਇਸ ਨੂੰ ਮਾਨਵਤਾਵਾਦ ਵੀ ਕਿਹਾ ਜਾਂਦਾ ਹੈ। ਸੈਕੂਲਰਇਜ਼ਮ ਸ਼ਬਦ ਦੀ ਵਿਆਖਿਆ ਕਰਦੇ ਇਸ ਦਾ ਮਤਲਵ ਆਮ ਤੌਰ ਤੇ ਧਰਮ ਨਿਰਪੱਖਤਾ ਤੋਂ ਹੀ ਲਿਆ ਜਾਂਦਾ ਹੈ। ਸੈਕੂਲਰਇਜ਼ਮ ਇੱਕ ਕੁਦਰਤੀ ਅਤੇ ਨਿਰਪੱਖਤਾ ਦੇ ਅਧਾਰ ਤੇ ਮਨੁੱਖੀ ਮਾਮਲਿਆਂ ਨੂੰ ਚਲਾਉਣ ਦਾ ਸਿਧਾਂਤ ਹੈ, ਇਸ ਨੂੰ ਆਮ ਤੌਰ ਤੇ ਸਿਵਲ ਮਾਮਲਿਆਂ ਅਤੇ ਰਾਜ ਤੋਂ ਧਰਮ ਦੇ ਵੱਖ ਹੋਣ ਦੇ ਰੂਪ ਵਿੱਚ ਪ੍ਰਿਭਾਸ਼ਤ ਕੀਤਾ ਜਾਂਦਾ ਹੈ, ਅਤੇ ਕਿਸੇ ਵੀ ਜਨਤਕ ਖੇਤਰ ਵਿੱਚ ਧਰਮ ਦੀ ਭੂਮਿਕਾ ਦੇ ਬਗੈਰ ਇੱਕ ਸਮਾਨ ਸਥਿਤੀ ਰਖਦੇ ਹੋਏ ਹਰ ਇੱਕ ਮਨੁੱਖ ਤੱਕ ਪਹੁੰਚਣ ਦਾ ਇੱਕ ਸਿਧਾਂਤ ਹੈ। ਧਰਮ ਨਿਰਪੱਖਤਾ, ਧਰਮ ਨਿਰਪੱਖ ਜਾਂ ਧਰਮ ਨਿਰਪੱਖ, ਧਰਮ ਅਤੇ ਅਧਰਮ ਦੇ ਸੰਬੰਧ ਵਿੱਚ ਸੰਬੰਧ ਰਹਿਤ ਜਾਂ ਨਿਰਪੱਖ ਹੋਣ ਦੀ ਅਵਸਥਾ ਹੈ।
ਇਤਿਹਾਸਕ ਤੌਰ ਤੇ, ਧਰਮ ਨਿਰਪੱਖ ਸ਼ਬਦ ਧਰਮ ਨਾਲ ਸੰਬੰਧਤ ਜਾਂ ਇਸ ਨਾਲ ਜੁੜਿਆ ਨਹੀਂ ਸੀ, ਪਰ ਲਾਤੀਨੀ ਭਾਸ਼ਾ ਵਿੱਚ ਇੱਕ ਸੁਤੰਤਰ ਸ਼ਬਦ ਸੀ ਜੋ ਕਿਸੇ ਵੀ ਦੁਨਿਆਵੀ ਯਤਨ ਨਾਲ ਸਬੰਧਤ ਸੀ। ਇਸ ਸ਼ਬਦ ਦੇ ਅਰਥਾਂ ਦੀ ਇੱਕ ਵਿਸ਼ਾਲਤਾ ਹੈ, ਅਤੇ ਸਭ ਤੋਂ ਵੱਧ ਯੋਜਨਾਬੱਧ ਰੂਪ ਵਿੱਚ, ਕਿਸੇ ਵੀ ਸੰਦਰਭ ਵਿੱਚ ਨਿਰਪੱਖਤਾ ਨੂੰ ਉਤਸ਼ਾਹਤ ਕਰਨ ਵਾਲੇ ਕਿਸੇ ਵੀ ਰੁੱਖ ਨੂੰ ਸ਼ਾਮਲ ਕਰ ਸਕਦੀ ਹੈ। ਇਸ ਸ਼ਬਦ ਦੇ ਅਰਥ ਕੇਵਲ ਧਰਮ ਨਾਲ ਜੋੜ ਕੇ ਨਿਰਪੱਖਤਾ ਨਾਲ ਨਹੀਂ ਦੇਖਿਆ ਜਾ ਸਕਦਾ, ਇੱਸ ਸ਼ਬਦ ਵਿੱਚ ਵਿਸਾਲਤਾ ਹੈ। ਭਾਰਤ ਅਤੇ ਦੱਖਣੀ ਏਸ਼ੀਆਂ ਨੂੰ ਛੱਡ ਲਈਏ ਤਾਂ ਤਕਰੀਬਨ ਸਾਰਾ ਵਿਸ਼ਵ ਹੀ ਵਰਣ ਵਿਵਸਥਾ ਰਹਿਤ ਸਮਾਜ ਹੈ। ਸੰਸਾਰ ਵਿੱਚ ਕਾਲੇ, ਗੋਰੇ ਅਤੇ ਸ਼ਵੇਤ ਅਤੇ ਅਸ਼ਵੇਤ ਤਾਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵਿਤਕਰੇਵਾਦ ਦੀ ਹੋਂਦ ਮੌਜੂਦ ਹੈ। ਇਹ ਜਾਤੀ, ਨਸ਼ਲ ਅਤੇ ਖੇਤਰ ਦੀ ਭੂਮਿਕਾ ਦੇ ਪ੍ਰਭਾਵ ਦੀ ਬੇਦਖਲੀ ਕਰਦਾ ਹੈ।
ਸੈਕੂਲਰਇਜ਼ਮ ਸਬਦ ਨੂੰ ਕੇਵਲ ਧਰਮ ਨਿਰਪੱਖਤਾ ਨਾਲ ਜੋੜਕੇ ਇਸ ਦਾ ਕੱਦ ਬਹੁਤ ਛੋਟਾ ਕਰ ਦਿਤਾ ਜਾਂਦਾ ਹੈ। ਸੈਕੂਲਰਇਜ਼ਮ ਧਰਮ ਨਿਰਪੱਖ ਹੋਣ ਦੇ ਨਾਲ ਨਾਲ ਜਾਤੀ, ਨਸ਼ਲ, ਖੇਤਰ ਅਤੇ ਅਮੀਰ ਗਰੀਬ ਆਦਿ ਦੇ ਪ੍ਰਭਾਵ ਨੂੰ ਨਕਾਰਕੇ, ਪੂਰਨਨਿਰਪੱਖਤਾ ਨੂੰ ਆਪਣੇ ਅੰਦਰ ਸਮਾ ਲੈਣ ਦਾ ਦਮ ਰਖਦਾ ਹੈ। ਇਹ ਹਰ ਤਰਾਂ ਦੇ ਅਮਾਨਵੀ ਪ੍ਰਭਾਵਾਂ ਨੂੰ ਬੇਅਸਰ ਕਰਦਾ ਹੋਏ ਜਨ ਜਨ ਤਕ ਪਹੁੰਚਣ ਦੀ ਰਹਿਨੁਮਾਈ ਕਰਦਾ ਹੈ।
ਸੈਕੂਲਰਇਜ਼ਮ ਦਾ ਮਤਲਵ ਨਾਤਸਕਵਾਦ ਬਿਲਕੁਲ ਵੀ ਨਬੀਂ ਹੈ ਜਾਂ ਇਸ ਦਾ ਆਸਤਿਕਵਾਦ ਨਾਲ ਵੀ ਕੋਈ ਨੇੜੇ ਦਾ ਸੰਬੰਧ ਨਹੀਂ ਹੈ। ਸੈਕੂਲਰਇਜ਼ਮ ਇਕ ਸਿਧਾਂਤ ਹੈ ਜੋ ਵਾਸਤਵਿਕ ਹੈ ਭਾਵ ਧਰਮ, ਨਸ਼ਲ, ਰੰਗ, ਜਾਤੀ, ਲਿੰਗ, ਅਮੀਰੀ ਗਰੀਬੀ ਜਾਂ ਬਾਹੂਬਲੀ ਦੇ ਪ੍ਰਭਾਵ ਨੂੰ ਨਕਾਰ ਹਰ ਤਰਾਂ ਦੇ ਭੇਦਭਾਵ ਤੋਂ ਉੱਪਰ ਉੱਠਕੇ ਇੱਕ ਮਨੁੱਖ ਦਾ ਦੂਜੇ ਮਨੁੱਖ ਤਕ ਪਹੁੰਣ ਦੀ ਨਿਰਪੱਖ ਇਮਾਨਦਾਰ ਪਹੁੰਚ ਦਾ ਸਿਧਾਂਤ ਹੀ ਅਸਲੀ ਸੈਕੂਲਰਇਜ਼ਮ ਹੈ। ਸੈਕੂਲਰਇਜ਼ਮ ਪ੍ਰਤੱਖਵਾਦ, ਨਾਸਤਿਕਤਾ, ਪ੍ਰਕਿਰਤੀਵਾਦ, ਜਾਂ ਜਨਤਕ ਸੰਸਥਾਵਾਂ ਤੋਂ ਧਾਰਮਿਕ ਚਿੰਨ੍ਹਾਂ ਨੂੰ ਹਟਾਉਣ ਦਾ ਸੰਕੇਤ ਦੇ ਸਕਦਾ ਹੈ। ਧਰਮ ਨਿਰਪੱਖਤਾ ਦੇ ਸਿਧਾਂਤ ਜੋ ਬਹੁਤ ਸਾਰੀਆਂ ਆਜ਼ਾਦੀਆਂ ਦੀ ਰੱਖਿਆ ਕਰਦੇ ਹਨ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਦਾ ਅਸੀਂ ਅਨੰਦ ਲੈਂਦੇ ਹਾਂ: ਧਾਰਮਿਕ ਸੰਸਥਾਵਾਂ ਨੂੰ ਰਾਜ ਦੀਆਂ ਸੰਸਥਾਵਾਂ ਅਤੇ ਜਨਤਕ ਖੇਤਰਾਂ ਤੋਂ ਵੱਖ ਕਰਨਾ ਜਿੱਥੇ ਧਰਮ ਹਿੱਸਾ ਲੈ ਸਕਦਾ ਹੈ, ਪਰ ਹਾਵੀ ਨਹੀਂ ਹੋ ਸਕਦਾ। ਇਹ ਆਪਣੇ ਵਿਵੇਕ ਦੇ ਅਨੁਸਾਰ ਦੂਜਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਆਪਣੇ ਵਿਸ਼ਵਾਸ ਜਾਂ ਵਿਸ਼ਵਾਸ ਨੂੰ ਅਭਿਆਸ ਕਰਨ ਜਾਂ ਬਦਲਣ ਜਾਂ ਨਾ ਬਦਲਣ ਦੀ ਆਜ਼ਾਦੀ ਹੈ। ਇਹ ਬਰਾਬਰੀ ਹੈ ਤਾਂ ਜੋ ਸਾਡੇ ਧਾਰਮਿਕ ਵਿਸ਼ਵਾਸ ਜਾਂ ਇਸਦੀ ਘਾਟ ਸਾਡੇ ਵਿੱਚੋਂ ਕਿਸੇ ਨੂੰ ਲਾਭ ਜਾਂ ਨੁਕਸਾਨ ਨਾ ਪਹੁੰਚਾਏ।
1976 ਵਿੱਚ ਭਾਰਤ ਦੇ ਸੰਵਿਧਾਨ ਦੇ ਚਾਲੀਵੇਂ ਸੋਧ ਦੇ ਨਾਲ, ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਇਹ ਕਿਹਾ ਗਿਆ ਕਿ ਭਾਰਤ ਇੱਕ ਧਰਮ ਨਿਰਪੱਖ ਰਾਸ਼ਟਰ ਹੈ। ਹਾਲਾਂਕਿ, 1994 ਦੇ ਮਾਮਲੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਐਸ.ਆਰ. ਬੌਮਾਈ ਬਨਾਮ ਯੂਨੀਅਨ ਆਫ ਇੰਡੀਆ ਨੇ ਇਸ ਤੱਥ ਦੀ ਵਿਆਖਿਆ ਕੀਤੀ ਕਿ ਗਣਤੰਤਰ ਦੇ ਗਠਨ ਤੋਂ ਬਾਅਦ ਭਾਰਤ ਧਰਮ ਨਿਰਪੱਖ ਸੀ। ਫੈਸਲੇ ਨੇ ਇਹ ਸਾਬਤ ਕਰ ਦਿੱਤਾ ਕਿ ਰਾਜ ਅਤੇ ਧਰਮ ਦਾ ਵੱਖਰਾਪਣ ਹੈ। ਇਸ ਵਿੱਚ ਕਿਹਾ ਗਿਆ ਹੈ, “ਰਾਜ ਦੇ ਮਾਮਲਿਆਂ ਵਿੱਚ, ਧਰਮ ਦੀ ਕੋਈ ਜਗ੍ਹਾ ਨਹੀਂ ਹੈ। ਅਤੇ ਜੇ ਸੰਵਿਧਾਨ ਰਾਜ ਨੂੰ ਵਿਚਾਰ ਅਤੇ ਕਾਰਜ ਵਿੱਚ ਧਰਮ ਨਿਰਪੱਖ ਹੋਣ ਦੀ ਮੰਗ ਕਰਦਾ ਹੈ, ਤਾਂ ਇਹੀ ਲੋੜ ਰਾਜਨੀਤਿਕ ਪਾਰਟੀਆਂ ਨੂੰ ਵੀ ਹੁੰਦੀ ਹੈ। ਸੰਵਿਧਾਨ ਮਾਨਤਾ ਨਹੀਂ ਦਿੰਦਾ, ਧਰਮ ਅਤੇ ਰਾਜ ਸ਼ਕਤੀ ਮਿਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਇਹ ਸੰਵਿਧਾਨਕ ਹੁਕਮ ਹੈ। ਕੋਈ ਵੀ ਨਹੀਂ ਕਹਿ ਸਕਦਾ ਜਦੋਂ ਤੱਕ ਇਹ ਸੰਵਿਧਾਨ ਇਸ ਦੇਸ਼ ਤੇ ਰਾਜ ਕਰਦਾ ਹੈ। ਰਾਜਨੀਤੀ ਅਤੇ ਧਰਮ ਨੂੰ ਮਿਲਾਇਆ ਨਹੀਂ ਜਾ ਸਕਦਾ। ਕੋਈ ਵੀ ਰਾਜ ਸਰਕਾਰ ਜੋ ਨੀਤੀਆਂ ਜਾਂ ਗੈਰ -ਧਰਮ ਨਿਰਪੱਖ ਕਾਰਵਾਈਆਂ ਦੀ ਪਾਲਣਾ ਕਰਦੀ ਹੈ ਸੰਵਿਧਾਨਕ ਆਦੇਸ਼ ਦੇ ਉਲਟ ਕੰਮ ਕਰਦੀ ਹੈ ਅਤੇ ਆਪਣੇ ਆਪ ਨੂੰ ਧਾਰਾ 356 ਦੇ ਅਧੀਨ ਕਾਰਵਾਈ ਕਰਨ ਦੇ ਯੋਗ ਬਣਾਉਂਦਾ ਹੈ।” ਇਸ ਤੋਂ ਇਲਾਵਾ, ਸੰਵਿਧਾਨਕ ਤੌਰ ‘ਤੇ, ਰਾਜ ਦੀ ਮਲਕੀਅਤ ਵਾਲੀਆਂ ਵਿਦਿਅਕ ਸੰਸਥਾਵਾਂ ਨੂੰ ਧਾਰਮਿਕ ਨਿਰਦੇਸ਼ ਦੇਣ ਦੀ ਮਨਾਹੀ ਹੈ, ਅਤੇ ਸੰਵਿਧਾਨ ਦੀ ਧਾਰਾ 27 ਕਿਸੇ ਵੀ ਧਰਮ ਦੇ ਪ੍ਰਚਾਰ ਲਈ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਵਰਤੋਂ’ ਤੇ ਪਾਬੰਦੀ ਲਗਾਉਂਦੀ ਹੈ।
ਸੰਵਿਧਾਨ, ਸੰਵਿਧਾਨ ਵਿੱਚ ਲਿਖੇ ਸ਼ਬਦ ਉਸ ਸਮੇਂ ਤਕ ਕਿਸੇ ਧਰਮ ਗੁਰੂ ਦੇ ਉਪਦੇਸ਼ ਦੀ ਤਰਾਂ ਹੀ ਸਿੱਧ ਹੁੰਦੇ ਹਨ ਜਦੋਂ ਤਕ ਉਹਨਾ ਨੂੰ ਸਰਕਾਰ, ਸਰਕਾਰੀ ਤੰਤਰ, ਨਿਆਏਪਾਲਿਕਾ ਵਿੱਚ ਦੇਸ਼ ਅਤੇ ਸਮਾਜ ਦੀ ਵਿਵਸਥਾ ਨੂੰ ਪ੍ਰਭਾਵਤ ਕਰਨ ਦਾ ਦਮ ਨਹੀਂ ਰਖਦੇ। ਬਾਬਾ ਸਾਹਿਬ ਨੇ ਸੰਵਿਧਾਨ ਸਭਾ ਵਿੱਚ ਵਿੱਚ ਦਿੱਤੇ ਆਖਰੀ ਭਾਸ਼ਨ ਕਿਹਾ ਸੀ ਕਿ ਕੋਈ ਵੀ ਸੰਵਿਧਾਨ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜਦੋਂ ਤੱਕ ਸੰਵਿਧਾਨ ਨੂੰ ਦੇਸ਼ ਵਿੱਚ ਲਾਗੂ ਕਰਨ ਵਾਲੇ ਲੋਕ ਇਮਾਨਦਾਰ ਨਹੀਂ ਹੋਣਗੇ, ਸੰਵਿਧਾਨ ਬਹੁਤ ਅੱਛਾ ਹੋਣ ਉੱਤੇ ਵੀ ਅੱਛਾ ਸਿੱਧ ਨਹੀਂ ਹੋ ਸਕਦਾ। ਸੰਵਿਧਾਨ ਪੌਣੀ ਸਦੀ ਵਿੱਚ ਲਾਗੂ ਤਾਂ ਨਹੀਂ ਹੋ ਸਕਿਆ. ਪਰ ਬੀਜੇਪੀ ਸਰਕਾਰ ਦੇ ਨੁਮਾਇੰਦਿਆਂ ਦੀ ਜੁਬਾਨਾ ਤੋਂ ਇਸ ਨੂੰ ਬਦਲਣ ਦੀਆਂ ਅਵਾਜਾਂ ਆਉਂਦੀਆਂ ਰਹਿੰਦੀਆਂ ਹਨ।
ਰੋਜਾਨਾਂ ਅਖਬਾਰਾਂ ਟੀਵੀ ਅਤਾ ਮੀਡੀਆਂ ਵਿੱਚ ਸਮਾਜ ਦੇ ਹਾਲਾਤ ਨੂੰ ਲੈਕੇ ਖਬਰਾਂ ਸ਼ਪਦੀਆਂ ਰਹਿੰਦੀਆਂ ਹਨ। ਘੋਖ ਕਰਕੇ ਭਰੋਸਾ ਵੀ ਕਰਨਾ ਪੈਂਦਾ ਹੈ। ਅੰਗਰੇਜੋ ਭਾਰਤ ਛੱਡੋ ਨੂੰ ਲੈ ਕੇ ਅੰਦੋਲਨ ਕਰਨ ਵਾਲੇ, ਅੰਗਰੇਜਾਂ ਤੋਂ ਸੱਤਾ ਲੈ ਕੇ ਕਿੰਨੇ ਭਾਰਤੀਆਂ ਲਈ ਸੈਕੁਲਰ ਜਾਂ ਸਹੀ ਸਿੱਧ ਹੋਏ ਹਨ, ਇਹ ਰੋਜਾਨਾ ਦੀਆਂ ਖਬਰਾਂ ਦਸ ਦਿਮਦੀਆਂ ਹਨ।