ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ (ਡਚੇਸ ਆਫ ਕੈਮਬ੍ਰਿਜ) ਨੇ ਬੁੱਧਵਾਰ ਨੂੰ ਰਾਇਲ ਏਅਰ ਫੋਰਸ (ਆਰ ਏ ਐਫ) ਬੇਸ ਦਾ ਦੌਰਾ ਕੀਤਾ, ਜਿਸ ਦੇ ਫੌਜੀ ਕਰਮਚਾਰੀਆਂ ਨੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਅਫਗਾਨਿਸਤਾਨ ਵਿੱਚੋਂ ਲੋਕਾਂ ਨੂੰ ਕੱਢਣ ਲਈ ਸਹਾਇਤਾ ਕੀਤੀ ਸੀ। ਕੇਟ ਕਰੀਬ 2.15 ਵਜੇ ਮਹਾਰਾਣੀ ਦੇ ਸਿਕੋਰਸਕੀ ਐਸ -76 ਹੈਲੀਕਾਪਟਰ ਵਿੱਚ ਆਕਸਫੋਰਡਸ਼ਾਇਰ ਦੇ ਕੇਟ ਨੇ ਆਰ ਏ ਐਫ ਬ੍ਰਿਜ਼ ਨੌਰਟਨ ਬੇਸ ਦਾ ਦੌਰਾ ਕੀਤਾ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਅਫਗਾਨਿਸਤਾਨ ਨਿਕਾਸੀ ਲਈ ‘ਆਪਰੇਸ਼ਨ ਪਿਟਿੰਗ’ ਵਿੱਚ ਹਿੱਸਾ ਲਿਆ ਸੀ। ਆਪਣੀ ਫੇਰੀ ਦੌਰਾਨ ਕੇਟ ਨੇ ਸੈਨਿਕਾਂ ਦੀ ਬਹਾਦਰੀ ਲਈ ਪ੍ਰਸੰਸਾ ਕੀਤੀ ਅਤੇ ਇਸ ਮਨੁੱਖਤਾਵਾਦੀ ਸਹਾਇਤਾ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਜਿਹਨਾਂ ਨੇ ਅਗਸਤ ਦੇ ਦੌਰਾਨ 15,000 ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ ਸੀ। ਜਿਕਰਯੋਗ ਹੈ ਕਿ ਆਰ ਏ ਐਫ ਬ੍ਰਿਜ਼ ਨੌਰਟਨ ਬੇਸ ਨੇ ਅਫਗਾਨਿਸਤਾਨ ਤੋਂ ਕੱਢੇ ਗਏ ਤਕਰੀਬਨ 850 ਤੋਂ ਵੱਧ ਲੋਕਾਂ ਦਾ ਸਵਾਗਤ ਕੀਤਾ ਹੈ।
ਯੂਕੇ : ਸ਼ਾਹੀ ਪਰਿਵਾਰ ਦੀ ਨੂੰਹ ਕੇਟ ਨੇ ਕੀਤਾ ਰਾਇਲ ਏਅਰ ਫੋਰਸ ਬੇਸ ਦਾ ਦੌਰਾ
This entry was posted in ਅੰਤਰਰਾਸ਼ਟਰੀ.