ਸ਼ਾਦੀ ਬਣ ਗਈ ਵੇਖ ਵਿਖਾਵੇ।
ਰਿਸ਼ਤਾ ਕੱਚ ਵਾਂਗ ਟੁੱਟ ਜਾਵੇ।
ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕਈਆਂ ਸ਼ਾਨਾਂ ਨੇ।
ਲਾਹ ਲਿਆ ਸ਼ਰਮਾ ਹਿਆ ਦਾ ਪਰਦਾ,ਦੱਸਦੇ ਨਵਾਂ ਜਮਾਨਾਂ ਏ।
ਜਿਉਦੇ ਮਾਪੇ ਮਾਰ ਮੁਕਾਕੇ।
ਸ਼ਾਦੀ ਕਰਨ ਕਚਿਹਰੀ ਜਾਕੇ।
ਖੜ੍ਹ ਗਏ ਹੱਥਾਂ ਚ’ ਹੱਥ ਪਾਕੇ, ਜਿੱਤ ਲਈ ਜੰਗ ਜੁਆਨਾਂ ਨੇ।
ਲਾਹ ਲਿਆ ਸ਼ਰਮਾ ਹਿਆ ਦਾ ਪਰਦਾ ,ਦਸਦੇ ਨਵਾਂ ਜਮਾਨਾਂ ਏ।
ਰਿਸ਼ਤੇ ਵਿੱਚ ਮਿਲਾਵਟ ਪਾਕੇ।
ਮੋਹਰ ਲਵਾਉਣੀ ਪੱਕੀ ਜਾਕੇ।
ਮਹਿੰਗੇ ਭਾਅ ਤੇ ਸੌਦੇ ਲਾਤੇ, ਰਿਸ਼ਤੇਦਾਰ ਦੁਕਾਨਾਂ ਨੇ।
ਲਾਹ ਸ਼ਰਮ ਹਿਆ ਦਾ ਪਰਦਾ, ਦਸਦਾ ਨਵਾਂ ਜਮਾਨਾਂ ਏ।
ਬਾਪ ਦੀ ਵੀਹ ਨੌਂਹ ਦੀ ਕਮਾਈ।
ਓਲਾਦ ਨੇ ਨਸ਼ਿਆਂ ਵਿੱਚ ਓਡਾਈ।
ਲਾਅ ਲਾ ਟੀਕੇ ਬਾਂਹ ਪੜ੍ਹਵਾਈ, “ਸੰਧੂ” ਨੌਜੁਆਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ ਦਸਦੇ ਨਵਾਂ ਜਮਾਨਾਂ ਏ।
ਭੁੱਲ ਗਿਆ ਤੂੰ “ਸੁਖਵੀਰ” ਪੰਜਾਬੀ।
ਰਹਿੰਦੀ ਇੰਗਲਿੰਸ਼ ਨੇ ਆ ਖਾਧੀ।
ਦੇਸੀ ਗੋਰਿਆਂ ਕਰਤੀ ਫਾਡੀ, ਬਚਦੀ ਕੁਝ ਸ਼ੈਤਾਨਾਂ ਨੇ।
ਲਾਹ ਲਿਆ ਸ਼ਰਮ ਹਿਆ ਦਾ ਪਰਦਾ, ਦਸਦੇ ਨਵਾਂ ਜਮਾਨਾਂ ਏ।