ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ਕਾਰਕੁਨ 2,3 ਤੇ 4 ਅਕਤੂਬਰ ਨੂੰ ਸਿੰਘੂ, ਟਿੱਕਰੀ ਤੇ ਗਾਜੀਪੁਰ ਬਾਰਡਰਾਂ ’ਤੇ ਕਿਸਾਨ ਮਸਲਿਆ ਤੇ ਅੰਦੋਲਨ ਦਾ ਜ਼ਿਕਰ ਤੇ ਫ਼ਿਕਰ ਕਰਦੇ ਨਾਟਕਾਂ, ਕੋਰੀਰੀਓਗ੍ਰਾਫੀਆਂ ਤੇ ਗਾਇਕੀ ਦੀਆਂ ਪੇਸ਼ਕਾਰੀਆਂ ਰਾਹੀਂ ਸ਼ਮੂਲੀਅਤ ਕਰਨਗੇ।ਜਿਸ ਨੂੰ ਚਰਚਿੱਤ ਨਾਟਕਕਾਰ ਤੇ ਨਾਟ-ਨਿਰਦੇਸ਼ਕ ਅਤੇ ਇਪਟਾ ਦੇ ਸਾਬਕਾ ਸੂਬਾਈ ਪ੍ਰਧਾਨ ਦਵਿੰਦਰ ਦਮਨ ਸੰਭੂ ਬੈਰੀਆ ਤੋਂ ਰਵਾਨਾ ਕਰਨਗੇ
ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜੱਥੇਬੰਦਕ ਸੱਕਤਰ ਸਰਬਜੀਤ ਰੂਪੋਵਾਲੀ ਦਿੰਦੇ ਕਿਹਾ ਕਿ ਇਪਟਾ ਦੀਆਂ ਜਿਲਾਂ ਇਕਾਈ ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਤੇ ਸਾਗਰ ਸੁਰਿੰਦਰ ਦਾ ਨਿਰਦੇਸ਼ਤ ਨਾਟਕ ‘ਟੋਪੀ ਵਾਲੇ ਕਿੱਲ’, ਲੁਿਧਆਣਾ ਤੋਂ ਰਾਜਵਿੰਦਰ ਸਮਰਾਲਾ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਅੰਨਦਾਤਾ’, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਮੈਂ ਪੰਜਾਬ ਬੋਲਦਾਂ’ ਅਤੇ ਕਪੂਰਥਲਾ ਤੋਂ ਇੰਦਰਜੀਤ ਰੂਪੋਵਾਲੀ ਦੀ ਕੋਰੀਰੀਓਗ੍ਰਾਫੀਆਂ ਤੋਂ ਇਲਾਵਾ ਗਾਇਕੀ ਤੇ ਸ਼ਾਇਰੀ ਦੀ ਪੇਸ਼ਕਾਰੀ ਵੀ ਹੋਵੇਗੀ।