ਦਿੱਲੀ – : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ (ਨਾਮਜਦਗੀ) ਲਈ ਬੀਤੇ ਦਿਨੀ ਸੱਦੀ ਗਈ ਮੀਟਿੰਗ ‘ਚ ਦਿੱਲੀ ਸਰਕਾਰ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਦੇ ਰਜਿਸਟਰਡ ਸਿੰਘ ਸਭਾ ਗੁਰੂਦੁਆਰਿਆਂ ਦੇ 280 ਪ੍ਰਧਾਨਾਂ ਦੀ ਲਿਸਟ ‘ਚੋਂ 2 ਪ੍ਰਧਾਨ ਦਿੱਲੀ ਕਮੇਟੀ ਦੇ ਮੈਂਬਰਾਂ ਵਜੋਂ ਨਾਮਜਦ ਕਰਨ ਲਈ ਲਾਟਰੀ ਕੱਢੀ ਗਈ ਸੀ, ਜਿਸ ‘ਚ ਮੀਟਿੰਗ ‘ਚ ਮੋਜੂਦ ਮੈਂਬਰਾਂ ਵਲੋਂ ਇਤਰਾਜ ਕੀਤਾ ਗਿਆ ਕਿ ਇਨ੍ਹਾਂ ਗੁਰੂਦੁਆਰਿਆਂ ਦੇ ਪ੍ਰਧਾਨ ਸਵਰਗਵਾਸ ਹੋ ਚੁਕੇ ਹਨ, ਜਿਸ ਦੇ ਚਲਦੇ ਚੋਣ ਡਾਇਰੈਕਟਰ ਵਲੋਂ 3 ਪਰਚੀਆਂ ਹੋਰ ਕੱਢੀਆਂ ਗਈਆਂ। ਸ. ਇੰਦਰ ਮੋਹਨ ਸਿੰਘ ਨੇ ਕਿਹਾ ਕਿ ਚੋਣ ਡਾਇਰੈਕਟਰ ਨੇ ਬੀਤੇ 9 ਸਿਤੰਬਰ 2021 ਨੂੰ ਸਿੰਘ ਸਭਾਵਾਂ ਦੀ ਲਿਸਟ ਦਰੁਸਤ ਕਰਨ ਦਾ ਹਵਾਲਾ ਦਿੰਦਿਆ ਕੋ-ਆਪਸ਼ਨ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਚੋਣ ਵਿਭਾਗ ਵਲੌਂ 15 ਦਿਨਾਂ ਦੇ ਵਖਵੇਂ ‘ਚ ਵੀ ਇਹਨਾਂ ਲਿਸਟਾਂ ‘ਚ ਲੋੜ੍ਹੀਦੀਆਂ ਸੋਧਾਂ ਨਹੀ ਕੀਤੀਆਂ ਗਈਆਂ, ਜਿਸ ਕਾਰਨ ਨਵੇਂ ਵਿਵਾਦ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਦਸਿਆ ਕਿ ਹੁਣ ਤਕ ਸਿੰਘ ਸਭਾ ਦੇ ਨਾਮਜਦ ਕੀਤੇ ਪ੍ਰਧਾਨਾਂ ਦੇ ਨਾਵਾਂ ਦਾ ਫੈਸਲਾ ਨਹੀ ਹੋ ਸਕਿਆ ਹੈ, ਇਸ ਲਈ ਇਹਨਾਂ ਦੋ ਪ੍ਰਧਾਨਾਂ ਦਾ ‘ਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਇਕ ਨੁਮਾਇੰਦੇ ਦਾ ਮਾਮਲਾ ਅਦਾਲਤ ‘ਚ ਲੰਬਿਤ ਹੋਣ ਦੇ ਚਲਦੇ ਬਾਕੀ ਦੇ ਇਹਨਾਂ 3 ਮੈਂਬਰਾਂ ਦਾ ਨੋਟੀਫਿਕੇਸ਼ਨ ਨਹੀ ਹੋ ਸਕਿਆ ਹੈ ਜਦਕਿ ਵੋਟਾਂ ਰਾਹੀ ਨਾਮਜਦ ਕੀਤੇ ਦਿੱਲੀ ਦੇ 2 ਮੈਂਬਰਾਂ ‘ਤੇ 4 ਤਖਤਾਂ ਦੇ ਜੱਥੇਦਾਰ ਸਾਹਿਬਾਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੂੰ ਨਾਮਜਦ ਕਰਨ ਲਈ ਦਿੱਲੀ ਗੁਰੂਦੁਆਰਾ ਕਮੇਟੀ ਨੇ ਨਵਂੇ ਚੁਣੇ 46 ਮੈਂਬਰਾਂ ਦੀ ਮੁੱਤ੍ਹ ਤੋਂ ਮੀਟਿੰਗ ਸੱਦਣੀ ਹੋਵੇਗੀ। ਉਨਾਂ ਕਿਹਾ ਕਿ ਇਹ ਦਿੱਲੀ ਗੁਰੂਦੁਆਰਾ ਕਮੇਟੀ ਦੇ ਇਤਿਹਾਸ ‘ਚ ਪਹਿਲੀ ਵਾਰ ਹੋਵੇਗਾ ਜਦੋਂ ਮੈਂਬਰਾਂ ਦੀ ਕੋ-ਆਪਸ਼ਨ ਕਰਨ ਲਈ ਤਿੰਨ ਵਾਰ ਮੀਟਿੰਗ ਬੁਲਾਈ ਗਈ ਹੋਵੇ ਜਾਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੌਂ ਭੇਜੇ ਨੁਮਾਇੰਦੇ ਦੇ ਨਾਮ ‘ਤੇ ਕੋਈ ਕਿੰਤੂ-ਪ੍ਰੰਤੂ ਕੀਤੀ ਗਈ ਹੋਏ। ਸ. ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਗੁਰੁਦੁਆਰਾ ਨਿਯਮਾਂ ਮੁਤਾਬਿਕ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ 9 ਅਕਤੂਬਰ ਤਕ ਹੋਣ ਦੀ ਸੰਭਾਵਨਾ ਹੈ।
ਦਿੱਲੀ ਗੁਰੂਦੁਆਰਾ ਕਮੇਟੀ ਦੀ ਨਾਮਜਦਗੀ ਪ੍ਰਕਿਰਿਆ ‘ਚ ਦਿੱਲੀ ਸਰਕਾਰ ਸ਼ੱਕ ਦੇ ਘੇਰੇ ‘ਚ – ਇੰਦਰ ਮੋਹਨ ਸਿੰਘ
This entry was posted in ਭਾਰਤ.