ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਅਧੀਨ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਉੱਤੇ ਵਿੱਚ ਇਪਟਾ ਕਾਰਕੁਨ ਕਿਸਾਨ ਮਸਲਿਆ ਤੇ ਅੰਦੋਲਨ ਦਾ ਜ਼ਿਕਰ ਤੇ ਫ਼ਿਕਰ ਕਰਦੇ ਨੁਕੜ-ਨਾਟਕਾਂ, ਕੋਰੀਰੀਓਗ੍ਰਾਫੀਆਂ, ਗਾਇਕੀ ਤੇ ਸ਼ਾਇਰੀ ਦੀਆਂ ਪੇਸ਼ਕਾਰੀਆਂ ਰਾਹੀਂ ਸ਼ਮੂਲੀਅਤ ਕੀਤੀ।
ਸੂਬਾਈ ਪ੍ਰਧਾਨ ਸੰਜੀਵਨ ਸਿੰਘ ਗੁਰੂਦੁਆਰਾ ਸਾਹਿਬ ਸੋਹਾਣਾ (ਮੁਹਾਲੀ) ਦੇ ਸਾਹਮਣੇ ਇਪਟਾ ਦੀ ਮੁਹਾਲੀ ਇਕਾਈ ਦੇ ਰੰਗਕਰਮੀਆਂ ਸਮੇਤ ਸ਼ਮੂਲੀਅਤ ਦੌਰਾਨ ਆਪਣੇ ਵਿਚਾਰ ਵਿਅਕਤ ਕਰਦੇ ਕਿਹਾ ਕਿ ਜਨ-ਅੰਦੋਲਨ ਦਾ ਰੂਪ ਧਾਰ ਚੁੱਕਾ ਕਿਸਾਨ ਅੰਦੋਲਨ ਹਿੰਦੋਸਤਾਨ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਵਿਚ ਜ਼ਿਕਰਯੋਗ ਤਬਦੀਲੀਆਂ ਦਾ ਕਾਰਣ ਬਣੇਗਾ।ਕਿਸਾਨ ਅੰਦੋਲਨ ਨੇ ਸਾਰੇ ਸਮਾਜਿਕ ਵਖਰੇਵੇਂ ਦੂਰ ਕਰ ਕੇ ਸਾਰੇ ਵਰਗਾਂ ਨੂੰ ਇਕ ਸੂਤਰ ਵਿਚ ਪਰੋਅ ਦਿੱਤਾ ਹੈ।ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਇਪਟਾ ਦੇ ਦੇਸ ਭਰ ਦੇ ਕਾਰਕੁਨ ਸ਼ਮੂਲੀਅਤ ਕਰ ਰਹੇ ਹਨ।
ਇਪਟਾ, ਪੰਜਾਬ ਦੀ ਜੱਥੇਬੰਦਕ ਸੱਕਤਰ ਸਰਬਜੀਤ ਰੂਪੋਵਾਲੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਅਧੀਨ 27 ਸਤੰਬਰ ਨੂੰ ਭਾਰਤ ਬੰਦ ਵਿੱਚੇ ਇਪਟਾ ਦੀ ਹੁਸ਼ਿਆਰਪੁਰ ਇਕਾਈ ਨਾਟਕਰਮੀ ਅਸ਼ੋਕ ਪੁਰੀ ਦੀ ਅਗਵਾਈ ਹੇਠ ‘ਮੈਂ ਪੰਜਾਬ ਬੋਲਦਾ’, ਰਾਜਵਿੰਦਰ ਸਮਰਾਲਾ ਦੀ ਅਗਵਾਈ ਵਿਚ ‘ਅੰਨਦਾਤਾ’ ਕਿਸਾਨੀ ਸਰੋਕਾਰਾਂ ਦੀ ਗੱਲ ਕਰਦੇ ਨੁਕੜ ਨਾਟਕ ਪੇਸ਼ ਕੀਤੇ।