ਪੈਰਿਸ, (ਸੁਖਵੀਰ ਸਿੰਘ ਸੰਧੂ) - ਕੋਵਿਡ 19 ਨਾਂ ਦੀ ਮਹਾਂਮਾਰੀ ਨੇ ਪੌਣੇ ਦੋ ਸਾਲ ਬਾਅਦ ਵੀ ਲੋਕਾਂ ਦਾ ਸਾਹ ਸੁਤਿਆ ਹੋਇਆ ਹੈ।ਇਸ ਦੀ ਰੋਕਥਾਮ ਲਈ ਵਿਦੇਸ਼ਾਂ ਦੀਆਂ ਵੱਖ ਵੱਖ ਕੰਪਨੀਆਂ ਨੇ ਵੈਕਸੀਨ ਵੀ ਤਿਆਰ ਕਰ ਲਈ ਹੈ।ਪਰ ਲੋਕਾਂ ਅੰਦਰ ਇਸ ਦਾ ਖੌਫ ਜਿਉਂ ਦੀ ਤਿਉਂ ਹੈ। ਦੇਸ਼ਾਂ ਦੀਆਂ ਸਰਕਾਰਾਂ ਇਸ ਨਾ ਮੁਰਾਦ ਮਹਾਂਮਾਰੀ ਨੂੰ ਠੱਲ ਪਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ।ਫਰਾਂਸ ਦੀ ਸਰਕਾਰ ਨੇ ਕਾਫੀ ਹੱਦ ਤੱਕ ਇਸ ਮਹਾਂਮਾਰੀ ਨੂੰ ਕਾਬੂ ਕੀਤਾ ਹੋਇਆ ਹੈ।ਪਰ ਕਿਸੇ ਵੀ ਖਤਰੇ ਨੂੰ ਭਾਂਪਦਿਆਂ ਹੁਣ ਫਰਾਂਸ ਸਰਕਾਰ ਨੇ ਬਾਰਾਂ ਤੇ ਸਤਾਰਾਂ ਸਾਲਾਂ ਦੇ ਬੱਚਿਆਂ ਲਈ ਵੀ ਵੀਰਵਾਰ ਤੋਂ ਵੈਕਸੀਨ ਪਾਸ ਲਾਜ਼ਮੀ ਕਰ ਦਿੱਤਾ ਹੈ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਰੈਸਟੋਰੈਂਟ, ਕਲੱਬ,ਮੈਰਿਜ਼ ਪੈਲਿਸ, ਸਿਨੇਮਾ ਤੇ ਸਿਵਇੰਗ਼ ਪੂਲ ਆਦਿ ਲਈ ਪਹਿਲਾਂ ਹੀ ਪਬਲਿੱਕ ਲਈ ਵੈਕਸੀਨ ਪਾਸ ਲਾਜ਼ਮੀ ਕੀਤਾ ਹੋਇਆ ਹੈ।
ਫਰਾਂਸ ਵਿੱਚ ਵੀਰਵਾਰ ਤੋਂ ਬਾਰਾਂ ਅਤੇ ਸਤਾਰਾਂ ਸਾਲਾਂ ਦੇ ਬੱਚਿਆਂ ਲਈ ਵੀ ਵੈਕਸੀਨ ਪਾਸ ਜਰੂਰੀ
This entry was posted in ਅੰਤਰਰਾਸ਼ਟਰੀ.