ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਸਿਟੀ ਕੌਂਸਲ ਦੀ ਤਰਫੋਂ ਵੱਖ-ਵੱਖ ਭਾਈਚਾਰੇ ਦੀਆਂ ਨੁਮਾਇੰਦਾ ਸੰਸਥਾਵਾਂ ਨਾਲ ਰਾਬਤਾ ਮੁਹਿੰਮ ਸਰਗਰਮੀ ਨਾਲ ਵਿੱਢੀ ਹੋਈ ਹੈ। ਇਸੇ ਲੜੀ ਤਹਿਤ ਗਲਾਸਗੋ ਦੇ ਲਾਰਡ ਪ੍ਰੋਵੋਸਟ ਫਿਲਿਪ ਬਰਾਟ ਸਕਾਟਲੈਂਡ ਦੇ ਸਭ ਤੋਂ ਵੱਡੇ ਮੰਦਰ, ਹਿੰਦੂ ਮੰਦਰ ਗਲਾਸਗੋ ਵਿਖੇ ਕੋਵਿਡ ਦੇ ਬੁਰੇ ਦੌਰ ਵਿੱਚ ਨਿਭਾਏ ਸਮਾਜ ਸੇਵਾ ਦੇ ਵਡਮੁੱਲੇ ਯੋਗਦਾਨ ਦਾ ਧੰਨਵਾਦ ਕਰਨ ਲਈ ਪਹੁੰਚੇ। ਇਸ ਸਮੇਂ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਮੇਂ ਆਯੋਜਿਤ ਸਮਾਗਮ ਦੌਰਾਨ ਅਚਾਰੀਆ ਮੇਧਨੀਪਤੀ ਮਿਸ਼ਰ ਨੇ ਲਾਰਡ ਪ੍ਰੋਵੋਸਟ ਦਾ ਹਿੰਦੂ ਰਹੁ-ਰੀਤਾਂ ਅਨੁਸਾਰ ਸਵਾਗਤ ਕੀਤਾ। ਡਾਕਟਰ ਮਰਿਦੁਲਾ ਚੱਕਰਬਰਤੀ ਵੱਲੋਂ ਮੰਦਰ ਦੀ ਸਥਾਪਨਾ ਸਮੇਂ ਤੋਂ ਹੁਣ ਤੱਕ ਦੇ ਸਫਰ ਦੀ ਸੰਖੇਪ ਜਾਣ ਪਹਿਚਾਣ ਕਰਵਾਉਣ ਦੇ ਨਾਲ-ਨਾਲ ਮੰਦਰ ਕਮੇਟੀ ਵੱਲੋਂ ਕੋਵਿਡ ਦੇ ਦੌਰ ਵਿੱਚ ਕੀਤੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਲਾਰਡ ਪ੍ਰੋਸਟ ਨੇ ਇਸ ਸਮੇਂ ਹੋਏ ਪੂਜਾ ਸਮਾਗਮਾਂ ਅਤੇ ਆਰਤੀ ਵਿੱਚ ਵੀ ਸ਼ਮੂਲੀਅਤ ਕੀਤੀ। ਉਹਨਾਂ ਦੀ ਆਮਦ ‘ਤੇ ਮੰਦਰ ਕਮੇਟੀ ਤਰਫੋਂ ਤਿਆਰ ਕੀਤਾ ਵਿਸ਼ੇਸ਼ ਭੋਜ ਮਹਿਮਾਨਾਂ ਦੇ ਨਾਲ ਨਾਲ ਸੰਗਤ ਨੇ ਵੀ ਰਲ ਕੇ ਛਕਿਆ। ਮੰਦਰ ਕਮੇਟੀ ਵੱਲੋਂ ਲਾਰਡ ਪ੍ਰੋਸਟ ਤੇ ਉਨ੍ਹਾਂ ਨਾਲ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਗਲਾਸਗੋ ਦੇ ਲਾਰਡ ਪ੍ਰੋਵੋਸਟ ਹਿੰਦੂ ਭਾਈਚਾਰੇ ਦਾ ਧੰਨਵਾਦ ਕਰਨ ਲਈ ਪਹੁੰਚੇ ਹਿੰਦੂ ਮੰਦਰ
This entry was posted in ਅੰਤਰਰਾਸ਼ਟਰੀ.