ਕੱਚੀ ਯਾਰੀ ਅੰਬੀਆਂ ਦੀ……… ਸਿੱਧੂ ਦਾ ਅਸਤੀਫ਼ਾ

706da799-c334-4c33-815c-fc06595dacc3.resizedਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਪਣਾ ਸਿਆਸੀ ਭਵਿਖ ਤਾਂ ਦਾਅ ਤੇ ਲਾਕੇ ਹੀਰੋ ਤੋਂ ਜ਼ੀਰੋ ਬਣ ਗਿਆ ਹੈ ਪ੍ਰੰਤੂ ਇਸਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਜ਼ੀਰੋ ਕਰ ਗਿਆ ਹੈ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਬੇੜੀ ਵਿੱਚ ਵੱਟੇ ਪਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਕਾਂਗਰਸ ਦੇ ਬਾਗੀ ਸਿਆਸਤਦਾਨਾ ਦੇ ਕਮਾਂਡਰ ਇਨ ਚੀਫ਼ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਸਰਕਾਰ ਦੀ ਬੇੜੀ ਨੂੰ ਮੰਝਧਾਰ ਵਿੱਚ ਛੱਡਕੇ ਕਿਨਾਰਾ ਕਰ ਗਏ ਹਨ ਹੈਰਾਨੀ ਇਸ ਗੱਲ ਦੀ ਹੈ ਕਿ ਬਾਗ਼ੀਆਂ ਦੀ ਅਗਵਾਈ ਕਰਨ ਵਾਲਾ ਆਪ ਹੀ ਬਾਗੀਆਂ ਅਤੇ ਕਾਂਗਰਸ ਦੀ ਹਾਈ ਕਮਾਂਡ ਵਿਰੁੱਧ ਬਗ਼ਾਬਤ ਕਰ ਗਿਆ ਜਿਸ ਸਰਕਾਰ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਉਨ੍ਹਾਂ ਅਗਵਾਈ ਕਰਨੀ ਸੀ, ਆਪ ਹੀ ਨਵੀਂ ਬਣਾਈ ਆਪਣੀ ਸਰਕਾਰ ਨੂੰ ਬੇਦਾਵਾ ਦੇ ਗਏ ਹਨ ਜੇਕਰ ਕਿਸੇ ਕਿਸ਼ਤੀ ਦਾ ਮਲਾਹ ਹੀ ਚੱਪੂ ਛੱਡਕੇ ਭੱਜ ਜਾਵੇ ਤਾਂ ਕੀ ਕਿਸ਼ਤੀ ਡੁਬਣੋਂ ਭਲਾ ਕਿਵੇਂ ਬਚ ਸਕਦੀ ਹੈ? ਨਵਜੋਤ ਸਿੰਘ ਸਿੱਧੂ ਆਪਣੇ ਭਵਿਖ ਨੂੰ ਸੁਨਹਿਰਾ ਬਣਾਉਣ ਵਾਲੀ ਕਿਸ਼ਤੀ ਨੂੰ ਸਿਆਸਤ ਦੇ ਸਮੁੰਦਰ ਵਿੱਚ ਡਿਕ ਡੋਲੇ ਖਾਣ ਲਈ ਉਸਦੀ ਕਿਸਮਤ ਦੇ ਸਹਾਰੇ ਛੱਡ ਗਏ ਹਨ ਇਸ ਸਮੇਂ ਨਵਜੋਤ ਸਿੰਘ ਸਿੱਧੂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲੋਂ ਵੱਧ ਲੋਕਾਂ ਵਿਚ ਹਰਮਨ ਪਿਆਰੇ ਸਨ ਲੋਕਾਂ ਦੇ ਦਿਲਾਂਤੇ ਰਾਜ ਕਰ ਰਹੇ ਸਨ ਪ੍ਰੰਤੂ ਲੋਕਾਂ ਦੇ ਦਿਲਾਂਤੇ ਰਾਜ ਕਰਨਾ ਤਾਂ ਸੰਭਵ ਬਣ ਜਾਂਦਾ ਹੈ ਪ੍ਰੰਤੂ ਉਸਨੂੰ ਬਰਕਰਾਰ ਰੱਖਣਾ ਅਤਿਅੰਤ ਅਸੰਭਵ ਹੁੰਦਾ ਹੈ ਕਿਉਂਕਿ ਆਪਣੀ ਬਣੀ ਬਣਾਈ ਪ੍ਰਤਿਭਾ ਨੂੰ ਸੰਭਾਲ ਕੇ ਰੱਖਣ ਨਾਲ ਹੀ ਕੁਝ ਖੱਟਿਆ ਜਾ ਸਕਦਾ ਹੈ ਇਸੇ ਤਰ੍ਹਾਂ ਕਿਸੇ ਵਿਅਕਤੀ ਦਾ ਵਿਸ਼ਵਾਸ਼ ਜਿੱਤਕੇ ਉਸ ਵਿਸ਼ਵਾਸ਼ ਨੂੰ ਵੀ ਬਰਕਾਰ ਰੱਖਣਾ ਅਤਿਅੰਤ ਜ਼ਰੂਰੀ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੀ ਭਾਸ਼ਣ ਕਲਾ ਨਾਲ ਕਾਂਗਰਸ ਹਾਈ ਕਮਾਂਡ ਖਾਸ ਕਰਕੇ ਸੋਨੀਆਂ ਗਾਂਧੀ ਦੇ ਪਰਿਵਾਰ ਦੇ ਭਰੋਸੇ ਨੂੰ ਅਜਿਹਾ ਜਿੱਤਿਆ ਕਿ ਉਹ ਦਿਗਜ਼ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੇਆਬਰੂ ਕਰਕੇ ਹਟਾਉਣ ਵਿੱਚ ਸਫ਼ਲ ਹੋ ਗਏ ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਦੇ ਦਿਲਾਂਤੇ ਰਾਜ ਕਰਨ ਲੱਗ ਪਏ ਸਨ ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਸਨ ਮੁੱਦਿਆਂ ਦੀ ਪੂਰਤੀ ਲਈ ਹੀ ਇਤਨੀ ਜਦੋਜਹਿਦ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸਨ ਜਦੋਂ ਮੁੱਦਿਆਂ ਦੀ ਪੂਰਤੀ ਲਈ ਸਰਕਾਰ ਦੀ ਰਹਿਨੁਮਾਈ ਕਰਨ ਦਾ ਵਕਤ ਆਇਆ ਤਾਂ ਅਚਾਨਕ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਅਨਾੜੀ ਅਤੇ ਬਚਕਾਨਾ ਫ਼ੈਸਲੇ ਨਾਲ ਗਾਂਧੀ ਪਰਿਵਾਰ ਦਾ ਵਿਸ਼ਵਾਸ਼ ਤਾਂ ਤੋੜਿਆ ਹੀ, ਪੰਜਾਬ ਦੇ ਲੋਕਾਂ ਨੂੰ ਵੀ ਨਿਰਾਸ਼ਾ ਦੇ ਆਲਮ ਵਿੱਚ ਧਕੇਲ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਆਸ ਦੀ ਚਿਣਗ ਨਵਜੋਤ ਸਿੰਘ ਸਿੱਧੂ ਅਤੇ ਨਵੀਂ ਸਰਕਾਰ ਬਣਨਤੇ ਵਿਖਾਈ ਦੇਣ ਲੱਗੀ ਸੀ, ਉਹ ਵੀ ਖ਼ਤਮ ਹੁੰਦੀ ਨਜ਼ਰ ਰਹੀ ਹੈ

ਸਿਆਸਤ ਬਾਰੇ ਲੋਕਾਂ ਦੀ ਕਈ ਤਰ੍ਹਾਂ ਦੀ ਰਾਏ ਹੈ ਕੋਈ ਸਿਆਸਤ ਨੂੰ ਸ਼ਤਰੰਜ ਦੀ ਬਾਜ਼ੀ, ਕੋਈ ਤਿਲਕਣਬਾਜ਼ੀ, ਕੋਈ ਤਿਗੜਮਬਾਜ਼ੀ ਵੀ ਕਹਿੰਦੇ ਹਨ ਇਕ ਅੰਗਰੇਜ਼ ਨੇ ਤਾਂ ਸਿਆਸਤਦਾਨਾਂ ਨੂੰ ਬਦਮਾਸ਼ਾਂ ਦੀ ਟੋਲੀ ਤੱਕ ਕਹਿ ਦਿੱਤਾ ਹੈ ਪ੍ਰੰਤੂ ਸਿਆਸਤ ਨੂੰ ਤਿਲਕਣਬਾਜ਼ੀ ਹੀ ਹੈ ਜਿਹੜਾ ਸਿਆਸਤਦਾਨ ਇਕ ਵਾਰ ਤਿਲਕ ਜਾਵੇ ਮੁੜਕੇ ਮੁੱਖ ਧਾਰਾ ਵਿੱਚ ਆਉਣਾ ਮੁਸ਼ਕਲ ਹੁੰਦਾ ਹੈ ਵਰਤਮਾਨ ਸਿਆਸਤ ਅਸੂਲਾਂ ਦੀ ਥਾਂ ਮੌਕਾਪ੍ਰਸਤੀ ਦੀ ਸਿਆਸਤ ਬਣ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੇ ਹੀ ਅਸੂਲਾਂ ਨੂੰ ਛਿਕੇਤੇ ਟੰਗ ਦਿੱਤਾ ਹੈ ਜੇਕਰ ਕਿਸੇ ਨੇਤਾ/ਵਿਅਕਤੀ ਨੂੰ ਉਸਦੀ ਪਾਰਟੀ ਮਹੱਤਤਾ ਨਹੀਂ ਦਿੰਦੀ ਤਾਂ ਤੁਰੰਤ ਉਹ ਕਿਸੇ ਦੂਜੀ ਪਾਰਟੀ ਦਾ ਪੱਲਾ ਫੜ ਲੈਂਦੇ ਹਨ ਬਹਾਨੇ ਅਜ਼ੀਬ ਕਿਸਮ ਦੇ ਲਾਉਂਦੇ ਹਨ ਕਿ ਉਹ ਪਾਰਟੀ ਵਿਚਾਰਧਾਰਾ ਦੀ ਥਾਂ ਵੋਟਾਂ ਵਟੋਰਨ ਦੇ ਤੌਰ ਤਰੀਕੇ ਵਰਤਦੀ ਹੈ ਹਾਲਾਂ ਕਿ ਸਾਰੀਆਂ ਪਾਰਟੀਆਂ ਹੀ ਇਹ ਕੰਮ ਕਰ ਰਹੀਆਂ ਹਨ ਮੁੱਦਿਆਂ ਦੀ ਸਿਆਸਤ ਕੋਈ ਪਾਰਟੀ ਨਹੀਂ ਕਰ ਰਹੀ ਸਿਆਸਤ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਰਹਿਣਾ ਆਮ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ ਸਿਆਸਤ ਵਿੱਚ ਰਹਿਣ ਵਾਲੇ ਸਿਆਸਤਦਾਨਾ ਵਿੱਚ ਲਚਕੀਲਾਪਣ ਅਤੇ ਤਿਗੜਮਬਾਜ਼ ਹੋਣਾ ਜ਼ਰੂਰੀ ਹੁੰਦਾ ਹੈ ਕਾਠ ਦੀ ਹਾਂਡੀ ਕਦੀਂ ਕੰਮ ਨਹੀਂ ਸਕਦੀ ਕਈ ਵਾਰ ਸਿਆਸਤਦਾਨਾ ਨੂੰ ਹਾਲਾਤ ਅਨੁਸਾਰ ਬਦਲਣਾ ਪੈਂਦਾ ਹੈ ਪੰਜਾਬ ਦੀ ਸਿਆਸਤ ਖਾਸ ਕਰਕੇ ਕਾਂਗਰਸ ਪਾਰਟੀ ਦੀ ਸਿਆਸਤ ਇਕ ਗੁੰਝਲਦਾਰ ਖੇਡ ਬਣ ਗਈ ਹੈ ਕੌਮੀ ਪਾਰਟੀਆਂ ਦੀ ਸਿਆਸਤ ਦੀ ਵਾਗ ਡੋਰ ਹਾਈ ਕਮਾਂਡ ਦੇ ਹੱਥ ਹੁੰਦੀ ਹੈ ਰਾਜਾਂ ਦੇ ਸਿਆਸਤਦਾਨ ਆਪਣੀ ਮਰਜ਼ੀ ਅਨੁਸਾਰ ਕੰਮ ਨਹੀਂ ਕਰ ਸਕਦੇ ਇਸ ਲਈ ਰਾਜਾਂ ਦੇ ਨੇਤਾਵਾਂ ਦੀ ਵਾਗਡੋਰ ਹਾਈ ਕਮਾਂਡ ਦੇ ਹੱਥਾਂ ਵਿੱਚ ਹੁੰਦੀ ਹੈ ਇਥੋਂ ਤੱਕ ਕਿ ਰਾਜ ਦੇ ਮੁੱਖ ਮੰਤਰੀ, ਮੰਤਰੀ ਅਤੇ ਹੋਰ ਅਹੁਦੇਦਾਰ ਬਣਾਉਣ ਵਿੱਚ ਹਾਈ ਕਮਾਂਡ ਹੀ ਪ੍ਰਭਾਵੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਕੌਮੀ ਪਾਰਟੀ ਵਿੱਚ ਰਹੇ ਹਨ, ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਅਤੇ ਭਾਵੇਂ ਹੁਣ ਕਾਂਗਰਸ ਪਾਰਟੀ ਵਿੱਚ ਹੈ ਜੇਕਰ ਉਹ ਹਾਈ ਕਮਾਂਡ ਦੇ ਆਦੇਸ਼ਾਂ ਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਆਪਣੀ ਮਰਜ਼ੀ ਦੀ ਸਿਆਸਤ ਕਰਨੀ ਹੈ ਤਾਂ ਉਨ੍ਹਾਂ ਨੂੰ ਆਪਣੀ ਰੀਜਨਲ ਪਾਰਟੀ ਬਣਾ ਲੈਣੀ ਚਾਹੀਦੀ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਤਾਂ ਉਨ੍ਹਾਂ ਨੂੰ ਇਹ ਗੱਲਾਂ ਕਿਉਂ ਯਾਦ ਨਹੀਂ ਸਨ? ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਸਨ ਅਤੇ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਡੇਗਣ ਲਈ ਬਗ਼ਾਬਤ ਕਰਕੇ ਅਤੇ ਆਪਣੇ ਸਾਥੀਆਂ ਤੋਂ ਕਰਵਾ ਰਹੇ ਸਨ, ਉਦੋਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਹਾਈ ਕਮਾਂਡ ਦੇ ਅਨੁਸਾਰ ਚਲਣਾ ਪਵੇਗਾ ਇਸ ਤੋਂ ਇਲਾਵਾ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਸਹਿਮਤੀ ਦਿੱਤੀ ਸੀ ਕੀ ਉਦੋਂ ਨਹੀਂ ਪਤਾ ਸੀ ਕਿ ਸਰਕਾਰ ਦੇ ਫ਼ੈਸਲੇ ਉਹ ਨਹੀਂ ਸਗੋਂ ਚੰਨੀ ਕਰਨਗੇ? ਪਰਜਾਤੰਤਰ ਵਿੱਚ ਚੁਣੇ ਹੋਏ ਮੁੱਖ ਮੰਤਰੀ ਫ਼ੈਸਲੇ ਕਰਦੇ ਹਨ ਜਦੋਂ ਮੁੱਖ ਮੰਤਰੀ ਨੇ ਉਨ੍ਹਾਂ ਦੇ ਹੱਥਠੋਕਾ ਬਣਨ ਤੋਂ ਇਨਕਾਰ ਕਰ ਦਿੱਤਾ, ਉਦੋਂ ਉਨ੍ਹਾਂ ਦਬਾਓ ਦੀ ਰਾਜਨੀਤੀ ਕਰਦਿਆਂ ਅਸਤੀਫ਼ਾ ਦੇ ਦਿੱਤਾ ਅਸਤੀਫ਼ਾ ਦੇ ਕੇ ਉਨ੍ਹਾਂ ਪੰਜਾਬ ਦੇ ਲੋਕਾਂ ਦੀਆਂ ਇਨਸਾਫ ਲੈਣ ਦੀਆਂ ਸੱਧਰਾਂ ਦਾ ਕਤਲ ਕੀਤਾ ਹੈ ਅਤੇ ਆਪਣੇ ਬਾਗੀ ਸਾਥੀ ਨੇਤਾਵਾਂ ਦੀਆਂ ਇਛਾਵਾਂ ਮਿੱਟੀ ਵਿੱਚ ਮਿਲਾ ਦਿੱਤੀਆਂ ਹਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੇ ਉਨ੍ਹਾਂ ਦੇ ਸਿਆਸੀ ਜੀਵਨਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ ਇਹ ਵੀ ਸਾਫ਼ ਹੋ ਗਿਆ ਹੈ ਕਿ ਉਹ ਆਪਣੇ ਜਿੱਦੀ ਅਤੇ ਅੜੀਅਲ ਸੁਭਾ ਕਰਕੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨਾਲ ਰਲਕੇ ਕੰਮ ਨਹੀਂ ਕਰ ਸਕਦੇ ਉਹ ਸਿਰਫ ਆਪਣੀ ਮਨਮਰਜ਼ੀ ਕਰਨ ਜਾਣਦੇ ਹਨ ਇਹ ਤਾਂ ਉਹ ਗੱਲ ਹੋਈ ‘‘ਆਪ ਤਾਂ ਡੁਬੇ ਤੇ ਜ਼ਜ਼ਮਾਨ ਵੀ ਡੋਬੇ’’ ਹੁਣ ਚਾਹੇ ਨਵਜੋਤ ਸਿੰਘ ਸਿੱਧੂ ਅਸਤੀਫ਼ਾ ਵਾਪਸ ਲਵੇ ਭਾਵੇਂ ਨਾ ਲਵੇ ਅਤੇ ਸੋਨੇ ਦਾ ਬਣ ਜਾਵੇ ਪ੍ਰੰਤੂ ਕੋਈ ਵੀ ਸਿਆਸੀ ਪਾਰਟੀ ਉਨ੍ਹਾਂ ਉਪਰ ਯਕੀਨ ਨਹੀਂ ਕਰੇਗੀ ਆਪਣੀ ਕੀਤੀ ਕਰਾਈ ਮਿਹਨਤ ਨੂੰ ਆਪਣੀ ਹਓਮੈ ਕਰਕੇ ਮਿੱਟੀ ਵਿੱਚ ਮਿਲਾ ਦਿੱਤਾ ਹੈ ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸ਼ੋਸ਼ਲ ਮੀਡੀਆਤੇ ਬੋਲਦਿਆਂ ਉਨ੍ਹਾਂ ਕਿਹਾ ਹੈ ਕਿ ‘‘ਮੈਂ ਅੜੂੰ ਅਤੇ ਲੜੂੰ ਭਾਵੇਂ ਸਭ ਕੁਝ ਜਾਂਦਾ ਜਾਏ’’ ਇਸ ਤੋਂ ਸਾਫ਼ ਹੈ ਕਿ ਉਹ ਤਾਂ ਸਿਆਸੀ ਸੀਨ ਤੋਂ ਵੱਖ ਹੋ ਜਾਣਗੇ ਪ੍ਰੰਤੂ ਆਪਣੇ ਸਾਥੀਆਂ ਨੂੰ ਹਨ੍ਹੇਰੇ ਵਿੱਚੋਂ ਚਾਨਣ ਲੱਭਣ ਲਈ ਪਲਾਹ ਸੋਟੇ ਮਾਰਨ ਲਈ ਛੱਡ ਗਏ ਹਨ

ਇਸ ਘਟਨਾਕਰਮ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਰਸੈਪਸ਼ਨ ਅਹੁਦਿਆਂ ਦੀ ਪ੍ਰਾਪਤੀ ਕਰਨ ਲਈ ਪੁਠੇ ਸਿੱਧੇ ਫ਼ੈਸਲੇ ਕਰਨ ਵਾਲਾ ਬਣ ਗਿਆ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ, ਜਦੋਂ ਬਹੁਤੇ ਵਿਧਾਨਕਾਰਾਂ ਨੇ ਸੁਨੀਲ ਕੁਮਾਰ ਜਾਖੜ ਅਤੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਪਾਈ ਤਾਂ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚੋਂ ਉਠਕੇ ਚਲੇ ਗਏ ਫਿਰ ਆਪ ਹੀ ਅਨੂਸੂਚਿਤ ਜਤੀਆਂ ਵਿਚੱੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਜਦੋਂ ਚੰਨੀ ਮੁੱਖ ਮੰਤਰੀ ਬਣ ਗਏ ਤਾਂ ਬੱਚਿਆਂ ਦੀ ਤਰ੍ਹਾਂ ਪ੍ਰੋਟੋਕੋਲ ਨੂੰ ਅਣਡਿਠ ਕਰਕੇ ਉਨ੍ਹਾਂ ਦਾ ਹੱਥ ਫੜੀ ਫਿਰਦੇ ਰਹੇ ਜਦੋਂ ਮੁੱਖ ਮੰਤਰੀ ਨੇ ਆਪਣਾ ਹੱਥ ਛੁਡਵਾਇਆ ਤਾਂ ਬਿਟਰ ਕੇ ਬੈਠ ਗਏ ਜਦੋਂ ਨਵਜੋਤ ਸਿੰਘ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਨਾ ਕਰਵਾ ਸਕੇ ਤਾਂ ਅਸਤੀਫਾ ਦੇ ਦਿੱਤਾ ਮੁੱਖ ਮੰਤਰੀ ਕੋਈ ਨਤੀਜੇ ਤਾਂ ਹੀ ਦੇ ਸਕਦਾ ਹੈ, ਜੇਕਰ ਉਹ ਆਪਣੀ ਮਰਜ਼ੀ ਦੇ ਅਧਿਕਾਰੀ ਨਿਯੁਕਤ ਕਰੇਗਾ ਨਵਜੋਤ ਸਿੰਘ ਸਿੱਧੂ ਦੋ ਅਧਿਕਾਰੀਆਂ ਡੀ ਜੀ ਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂਤੇ ਇਤਰਾਜ਼ ਕਰ ਰਹੇ ਹਨ ਇਹ ਨਿਯੁਕਤੀਆਂ ਮੁੱਖ ਮੰਤਰੀ ਨੇ ਕਾਂਗਰਸ ਹਾਈ ਕਮਾਂਡ ਦੀ ਪ੍ਰਵਾਨਗੀ ਨਾਲ ਕੀਤੀਆਂ ਹਨ ਇਨ੍ਹਾਂ ਦੋਵੇਂ ਨੁਕਤਿਆਂਤੇ ਨਵਜੋਤ ਸਿੰਘ ਸਿੱਧੂ ਸਹੀ ਲਗਦੇ ਹਨ ਘੱਟੋ ਘੱਟ ਅਜਿਹੀਆਂ ਨਿਯੁਕਤੀਆਂ ਕਰਨ ਤੋਂ ਪਹਿਲਾਂ ਜਿਨ੍ਹਾਂ ਨਾਲ ਪੰਜਾਬ ਦੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਮੁੱਖ ਮੰਤਰੀ ਨੂੰ ਵੀ ਆਪਣੇ ਸਾਥੀਆਂ ਦੀ ਸਲਾਹ ਲੈਣੀ ਚਾਹੀਦੀ ਸੀ ਸੁਖਜਿੰਦਰ ਸਿੰਘ ਰੰਧਾਵਾ ਉਹ ਵਿਅਕਤੀ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਬਤ ਕਰਨ ਵਾਲੇ ਮੰਤਰੀਆਂ ਅਤੇ ਵਿਧਾਨਕਾਰਾਂ ਨੂੰ ਲਾਮਬੰਦ ਕਰਕੇ ਨਵਜੋਤ ਸਿੰਘ ਸਿੱਧੂ ਨਾਲ ਜੋੜਿਆ ਸੀ, ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਵੀ ਉਨ੍ਹਾਂ ਦੇ ਵਿਭਾਗਾਂ ਤੇ ਇਤਰਾਜ਼ ਕਰਨਾ ਸ਼ੋਭਦਾ ਨਹੀਂ ਸੀ ਹੁਣ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇਤੇ ਫ਼ੈਸਲਾ ਜੋ ਮਰਜ਼ੀ ਹੋਵੇ ਕਾਂਗਰਸ ਦੇ ਭਵਿਖਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>