ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ iਖ਼ਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਿਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ‘ਕਲਾ ਲੋਕਾਂ ਲਈ’ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਕਾਰਕੁਨਾ ਤੇ ਰੰਗਕਰਮੀਆਂ ਨੇ ਸਿੱਘੂ ਤੇ ਟਿੱਕਰੀ ਮੋਰਚਿਆਂ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸ੍ਰੀ ਬਲਬੀਰ ਸਿੰਘ ਰਾਜੇਵਾਲ, ਐਡੋਵਕੇਟ ਪ੍ਰੇਮ ਸਿੰਘ ਭੰਗੂ, ਲਖਬੀਰ ਨਿਜ਼ਾਮਪੁਰਾ, ਬਲਕਰਨ ਬਰਾੜ ਦੀ ਮੌਜੂਦਗੀ ਵਿਚ ਇਪਟਾ, ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਦੀ ਰਹਿਨੁਮਾਈ ਹੇਠ ਕਿਸਾਨ ਮਸਲਿਆ ਤੇ ਅੰਦੋਲਨ ਦਾ ਜ਼ਿਕਰ ਤੇ ਫ਼ਿਕਰ ਕਰਦੇ ਨਾਟਕਾਂ, ਕੋਰੀਰੀਓਗ੍ਰਾਫੀਆਂ, ਗਾਇਕੀ ਤੇ ਕਵਿਤਾਵਾਂ ਦੀ ਪੇਸ਼ਕਾਰੀਆਂ ਰਾਹੀਂ ਸ਼ਮੂਲੀਅਤ ਕੀਤੀ।ਇਸ ਦੌਰਾਨ ਸੰਜੀਵਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਵਿਚ ਉਭਰਕੇ ਦੇਸ ਭਰ ਵਿਚ ਫੈਲ ਚੁੱਕਿਆਂ ਕਿਸਾਨ ਅੰਦੋਲਨ ਸਮਾਜ ਦੇ ਹਰ ਵਰਗ ਨੂੰ ਤਾਂ ਇਕ ਸੂਤਰ ਵਿਚ ਪ੍ਰੋਣ ਦੇ ਨਾਲ ਨਾਲ ਰਾਜਨੀਤਿਕ, ਸਮਾਜਿਕ ਤੇ ਸਭਿਆਚਾਰਕ ਚੇਤਨਾ ਤੇ ਤਬਦੀਲੀ ਦਾ ਜ਼ਰੀਆ ਵੀ ਬਣੇਗਾ।ਇਸ ਨੂੰ ਲੋਕ-ਹਿਤੈਸ਼ੀ ਸਭਿਆਚਾਰਕ ਟੋਲੀ ਨੂੰ ਚਰਚਿੱਤ ਨਾਟਕਕਾਰ ਤੇ ਨਾਟ-ਨਿਰਦੇਸ਼ਕ ਅਤੇ ਇਪਟਾ ਦੇ ਸਾਬਕਾ ਸੂਬਾਈ ਪ੍ਰਧਾਨ ਦਵਿੰਦਰ ਦਮਨ ਨੇ ਗੁਰੁਦੁਆਰਾ ਸਾਹਿਬ ਸੋਹਾਣਾ (ਮੁਹਾਲੀ) ਤੋਂ ਰਵਾਨਾ ਕੀਤਾ।
ਇਪਟਾ ਦੀਆਂ ਜਿਲਾਂ ਇਕਾਈਆਂ ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਮੈਂ ਪੰਜਾਬ ਬੋਲਦਾਂ’, ਕਪੂਰਥਲਾ ਤੋਂ ਇੰਦਰਜੀਤ ਰੂਪੋਵਾਲੀ ਤੇ ਮੁਹਾਲੀ ਤੋਂ ਜਸਬੀਰ ਗਿੱਲ ਦੀ ਨਿਰਦੇਸ਼ਨਾ ਹੇਠ ‘ਪ੍ਰਣਾਮ ਸ਼ਹੀਦਾਂ’ ਨੂੰ, ‘…ਹਾਲੇ ਵੀ ਦੇਸ ਅਜ਼ਾਦ ਨਹੀਂ’ ਤੇ ‘ਦਸਤਾਰ’ ਦੀ ਕੋਰੀਰੀਓਗ੍ਰਾਫੀਆਂ ਤੋਂ ਇਲਾਵਾ ਤੋਂ ਗੁਰਦਾਸਪੁਰ ਤੋਂ ਗੁਰਮੀਤ ਸਿੰਘ ਪਾਹੜਾ ਵੱਲੋਂ ਕਵਿਤਾਵਾਂ ਤੇ ਮੁਹਾਲੀ ਤੋਂ ਗਾਇਕ ਪੇਸ਼ਕਾਰੀ ਵੀ ਹੋਵੇਗੀ।ਇਨ੍ਹਾਂ ਪੇਸ਼ਕਾਰੀਆਂ ਦਾ ਮੰਚ ਸੰਚਾਲਨ ਇਪਟਾ, ਚੰਡੀਗੜ੍ਹ ਦੇ ਜਨਰਲ ਸੱਕਤਰ ਤੇ ਰੰਗਕਰਮੀ ਕੰਵਲ ਨੈਨ ਸਿੰਘ ਸੇਖੋਂ ਨੇ ਪ੍ਰਭਾਵਸ਼ਾਲੀ ਤੇ ਦਿਲਚਪਸ ਅੰਦਾਜ਼ ਵਿਚ ਕੀਤਾ।