ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਹਿਰਾਈਚ ਅੰਦਰ ਨਾਨਪਾੜਾ ਦੇ ਬਣਜਾਰਾ ਟੋਲਾ ਪਿੰਡ ਦੇ ਰਹਿਣ ਵਾਲੇ ਦਲਜੀਤ ਸਿੰਘ ਵੀ ਆਪਣੇ ਪੁੱਤਰ ਰਾਜਦੀਪ ਨਾਲ ਲੱਖੀਮਪੁਰ ਵਿਖੇ ਚਲੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਗਏ ਸੀ । ਰਾਜਦੀਪ ਨੇ ਦਸਿਆ ਕਿ ਜਦੋ ਮਾਹੌਲ ਵਿਗੜਿਆ ਉਹ ਆਪਣੇ ਪਿਓ ਦੇ ਨਾਲ ਹੀ ਸੀ, ਕਿਸਾਨ ਸ਼ਾਂਤਮਈ ਰਹਿ ਕੇ ਅੰਦੋਲਨ ਕਰ ਰਹੇ ਸਨ ਅਚਾਨਕ ਹਫੜਾ ਡਫੜੀ ਮੱਚ ਜਾਂਦੀ ਹੈ ਅਸੀ ਕੁਝ ਸਮਝ ਸਕਦੇ ਓਸ ਤੋਂ ਪਹਿਲਾਂ ਹੀ ਇਕ ਤੋਂ ਬਾਅਦ ਇਕ ਤਿੰਨ ਗੱਡੀਆਂ ਬਾਪੂ ਜੀ ਨੂੰ ਰੋਂਦ ਕੇ ਨਿਕਲ ਜਾਂਦੀਆਂ ਹਨ । ਬਾਪੂ ਜੀ ਮੇਰੀਆਂ ਅੱਖਾਂ ਸਾਹਮਣੇ ਤੜਪਦੇ ਪਏ ਸਨ ਤੇ ਮੈ ਕੁਝ ਵੀ ਨਹੀਂ ਕਰ ਸਕਿਆ ਸੀ, ਮੈ ਚੀਕ ਰਿਹਾ ਸੀ ਰੋਂ ਰਿਹਾ ਸੀ ਤੇ ਥੋੜੀ ਦੇਰ ਵਿਚ ਹੀ ਬਾਪੂ ਜੀ ਦੇ ਸਾਹ ਰੁਕ ਗਏ ਤੇ ਉਹ ਸਾਨੂੰ ਛੱਡ ਕੇ ਚਲੇ ਗਏ । ਇੰਨਾ ਦਸਦੇ ਓਏ ਉਹ ਬੇਹੋਸ਼ ਹੋ ਜਾਂਦਾ ਹੈ ਤਦ ਓਥੇ ਹਾਜਿਰ ਉਸਦੇ ਰਿਸ਼ਤੇਦਾਰ ਉਸਨੂੰ ਸੰਭਾਲਦੇ ਹਨ । ਦਲਜੀਤ ਸਿੰਘ ਆਪਣੇ ਪਿੱਛੇ ਧਰਮਪਤਨੀ ਤਿੰਨ ਬੱਚੇ ਅਤੇ ਮਾਤਾ ਪਿਤਾ ਜੀ ਛੱਡ ਗਏ ਹਨ ।