ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਰਾਇਲ ਮੇਲ ਵੱਲੋਂ ਦੋ ਹਫਤਿਆਂ ਦੀ ਟ੍ਰਾਇਲ ਦੇ ਹਿੱਸੇ ਵਜੋਂ ਓਰਕਨੀ ਟਾਪੂ ‘ਤੇ ਡਾਕ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕੰਮ ਲਈ ਇੱਕ ਵਿਸ਼ਾਲ, ਦੋ-ਇੰਜਣ ਵਾਲੇ ਡਰੋਨ ਦੀ ਵਰਤੋਂ ਡਾਕ ਪਹੁੰਚਾਉਣ ਲਈ ਵਿਭਾਗ ਦੁਆਰਾ ਵਰਤਿਆ ਜਾ ਰਿਹਾ ਇਹ ਡਰੋਨ 30 ਮੀਲ ਦੀ ਯਾਤਰਾ ਤੱਕ 100 ਕਿਲੋਗ੍ਰਾਮ ਡਾਕ ਨੂੰ ਲਿਜਾ ਸਕਦਾ ਹੈ। ਦੋ ਹਫਤਿਆਂ ਦੀ ਅਜ਼ਮਾਇਸ਼ ਰਾਇਲ ਮੇਲ ਦੁਆਰਾ ਰਿਮੋਟ ਟਾਪੂ ਦੇ ਭਾਈਚਾਰਿਆਂ ਨੂੰ ਬਿਹਤਰ ਤਰੀਕੇ ਨਾਲ ਜੋੜਨ ਅਤੇ ਕਾਰਬਨ ਦੇ ਨਿਕਾਸ ਨੂੰ ਘਟਾਉਣ ਵਿੱਚ ਸਹਾਇਤਾ ਲਈ ਕੀਤਾ ਜਾ ਰਹੀ ਹੈ। ਡਰੋਨ ਦੁਆਰਾ ਡਾਕ ਇਸ ਟਾਪੂ ‘ਤੇ ਪਹੁੰਚਣ ਤੋਂ ਬਾਅਦ ਇਹ ਸਥਾਨਕ ਡਾਕ ਕਰਮਚਾਰੀ ਦੁਆਰਾ ਆਮ ਤਰੀਕੇ ਨਾਲ ਵੰੰਡ ਦਿੱਤੀ ਜਾਂਦੀ ਹੈ। ਇਹ ਟ੍ਰਾਇਲ ਕਿਰਕਵਾਲ ਹਵਾਈ ਅੱਡੇ ‘ਤੇ ਅਧਾਰਤ ਸਸਟੇਨੇਬਲ ਏਵੀਏਸ਼ਨ ਟੈਸਟ ਵਾਤਾਵਰਣ (ਸੈਟ) ਪ੍ਰੋਜੈਕਟ ਦਾ ਹਿੱਸਾ ਹੈ। ਰਾਇਲ ਮੇਲ ਦੁਆਰਾ ਡਰੋਨ ਦੀ ਇਹ ਟ੍ਰਾਇਲ ਸੋਮਵਾਰ ਨੂੰ ਸ਼ੁਰੂ ਹੋਈ ਹੈ ਅਤੇ 15 ਅਕਤੂਬਰ ਤੱਕ ਚੱਲੇਗੀ।
ਯੂਕੇ : ਰਾਇਲ ਮੇਲ ਦੁਆਰਾ ਓਰਕਨੀ ਟਾਪੂ ‘ਤੇ ਡਾਕ ਪਹੁੰਚਾਉਣ ਲਈ ਕੀਤੀ ਡਰੋਨ ਦੀ ਵਰਤੋਂ
This entry was posted in ਅੰਤਰਰਾਸ਼ਟਰੀ.