ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਦੇ ਨੇਤਾ ਅਤੇ ਮੇਨਕਾ ਗਾਂਧੀ ਦੇ ਬੇਟੇ ਵਰੁਣ ਗਾਂਧੀ ਨੇ ਕਿਹਾ ਕਿ “ਲਖੀਮਪੁਰ ਖੇੜੀ ਦੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਨਾ ਸਿਰਫ਼ ਅਨੈਤਿਕ ਅਤੇ ਗਲਤ ਧਾਰਨਾ ਪੈਦਾ ਕਰਨ ਵਾਲੀ ਹੈ, ਸਗੋਂ ਕਿ ਅਜਿਹੀ ਕੋਈ ਰੇਖਾ ਖਿੱਚਣਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਫਿਰ ਤੋਂ ਖੋਲ੍ਹਣਾ ਖ਼ਤਰਨਾਕ ਹੈ, ਜਿਸ ਨੂੰ ਭਰਨ ’ਚ ਪੀੜ੍ਹੀਆਂ ਖਪ ਗਈਆਂ।” ਆਪਣੇ ਸਿਆਸੀ ਮੁਨਾਫ਼ੇ ਲਈ ਇਸ ਤਰ੍ਹਾਂ ਦੀ ਹੋਛੀ ਰਾਜਨੀਤੀ ਨਹੀਂ ਕਰਣੀ ਚਾਹੀਦੀ । ਜਿਕਰਯੋਗ ਹੈ ਕਿ ਵਰੁਣ ਗਾਂਧੀ ਕਿਸਾਨਾਂ ਦੇ ਮੁੱਦਿਆਂ ’ਤੇ ਲਗਾਤਾਰ ਆਪਣੇ ਰਾਇ ਰੱਖ ਰਹੇ ਹਨ। ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਨੂੰ ਲੈ ਕੇ ਵੀ ਉਨ੍ਹਾਂ ਨੇ ਵੀਡੀਓ ਸਾਂਝੇ ਕੀਤੇ ਸਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭਾਜਪਾ ਦੀ ਨਵੀਂ ਗਠਿਤ ਰਾਸ਼ਟਰੀ ਕਾਰਜ ਕਮੇਟੀ ਤੋਂ ਵਰੁਣ ਗਾਂਧੀ ਨੂੰ ਬਾਹਰ ਕਰ ਦਿੱਤਾ ਗਿਆ ਸੀ ।
ਲਖੀਮਪੁਰ ਖੇੜੀ ਦੀ ਘਟਨਾ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੀਤੀ ਜਾ ਰਹੀ ਕੋਸ਼ਿਸ਼ : ਵਰੁਣ ਗਾਂਧੀ
This entry was posted in ਭਾਰਤ.