ਫ਼ਤਹਿਗੜ੍ਹ ਸਾਹਿਬ – “ਸਮੁੱਚੀ ਸਿੱਖ ਕੌਮ ਨੂੰ ਹੀ ਨਹੀਂ, ਬਲਕਿ ਸਮੁੱਚੇ ਧਰਮਾਂ, ਵਰਗਾਂ, ਕੌਮਾਂ ਨੂੰ ਇਸ ਗੱਲ ਦੀ ਜਦੋਂ ਜਾਣਕਾਰੀ ਹੈ ਕਿ ਬੀਤੇ ਸਮੇਂ ਵਿਚ ਜਾਬਰ ਹੁਕਮਰਾਨ ਅਤੇ ਬਾਹਰੀ ਤਾਕਤਾਂ ਸਿੱਖ ਕੌਮ ਦਾ ਖੁਰਾਖੋਜ਼ ਮਿਟਾਉਣ ਲਈ, ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਖ਼ਤਮ ਕਰਨ ਲਈ ਵੱਡੇ ਪੱਧਰ ਤੇ ਅਮਲ ਅਤੇ ਸਾਜ਼ਿਸਾਂ ਹੋ ਰਹੀਆ ਸਨ, ਉਸ ਸਮੇਂ ਗਿਆਨੀ ਦਿੱਤ ਸਿੰਘ ਨੇ ਆਪਣੇ ਅਤਿ ਗਰੀਬੀ ਵਾਲੇ ਅਤੇ ਮੁਸ਼ਕਿਲ ਹਾਲਾਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਚੁਣੋਤੀ ਦਿੰਦੇ ਹੋਏ ਆਪਣੇ ਸਾਥੀਆਂ ਦੇ ਸਹਿਯੋਗ ਨਾਲ ‘ਗੁਰਦੁਆਰਾ ਸੁਧਾਰ ਲਹਿਰ’ ਸੁਰੂ ਕਰਕੇ ਸਿੱਖ ਕੌਮ ਨੂੰ ਇਕ ਪਲੇਟਫਾਰਮ ਉਤੇ ਇਕੱਤਰ ਕਰਕੇ ਕੇਵਲ ਬਹੁਤ ਵੱਡੀ ਅੰਦੋਲਨ ਚਲਾਉਣ ਦੀ ਜ਼ਿੰਮੇਵਾਰੀ ਨੂੰ ਹੀ ਪੂਰਨ ਨਹੀਂ ਕੀਤਾ, ਬਲਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਸੈਕੜੇ ਬਾਦਲੀਲ ਢੰਗ ਨਾਲ ਕਿਤਾਬਾਂ ਲਿਖਕੇ, ਸਮੁੱਚੇ ਵਰਗਾਂ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਮਲਾਂ ਤੋਂ ਜਾਣੂ ਕਰਵਾਕੇ ਉਨ੍ਹਾਂ ਹਾਲਾਤਾਂ ਵਿਚ ਵੀ ਗੁਰੂ ਸਾਹਿਬਾਨ ਵੱਲੋ ਦਿੱਤੇ ਸਿਧਾਤਾਂ, ਨਿਯਮਾਂ, ਅਸੂਲਾਂ ਦੀ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਸਾਡੇ ਕੌਮੀ ਸੰਘਰਸ਼ ਅਤੇ ਸਿੱਖ ਕੌਮ ਨੂੰ ਵਿਦਵਤਾਂ ਪੱਖੋ ਮਜ਼ਬੂਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ । ਫਿਰ ਪ੍ਰੋ. ਸੁਖਦਿਆਲ ਸਿੰਘ ਜੋ ਖੁਦ ਵੀ ਇਕ ਇਤਿਹਾਸਕਾਰ ਤੇ ਲੇਖਕ ਹਨ ਅਤੇ ਜਿਨ੍ਹਾਂ ਨੇ ਸਮੁੱਚੇ ਸੰਘਰਸ਼ ਨੂੰ ਨੇੜਿਓ ਤੱਕਿਆ ਹੈ, ਉਨ੍ਹਾਂ ਵੱਲੋਂ ਅਜਿਹੀ ਮਹਾਨ ਸਖਸ਼ੀਅਤ ਨੂੰ ਆਪਣੀ ਕਿਤਾਬ ਵਿਚ ਸਰਕਾਰੀ ਗਰਦਾਨਣ ਦੀ ਕਾਰਵਾਈ ਜਿਥੇ ਸਾਡੀ ਸਮਝ ਤੋਂ ਬਾਹਰ ਹੈ, ਉਥੇ ਇਹ ਅਮਲ ਅਤਿ ਮੰਦਭਾਗਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੋ. ਸੁਖਦਿਆਲ ਸਿੰਘ ਵੱਲੋ ਲਿਖੀ ਇਕ ਕਿਤਾਬ ਵਿਚ ਸਿੱਖ ਕੌਮ ਦੀ ਅਤਿ ਸਤਿਕਾਰਿਤ ਮਹਾਨ ਸਖਸ਼ੀਅਤ ਗਿਆਨੀ ਦਿੱਤ ਸਿੰਘ ਸੰਬੰਧੀ ਵਰਤੇ ਗਏ ਅਪਮਾਨਜਨਕ ਸ਼ਬਦਾਂ ਉਤੇ ਡੂੰਘਾਂ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਸਿੱਖ ਕੌਮ ਵਿਚ ਇਸ ਵਿਸ਼ੇ ਉਤੇ ਉੱਠੇ ਵੱਡੇ ਰੋਹ ਨੂੰ ਬਾਦਲੀਲ ਢੰਗ ਨਾਲ ਸ਼ਾਂਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਿੰਦੂਤਵ ਤਾਕਤਾਂ ਯੂ.ਪੀ, ਮੇਘਾਲਿਆ, ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਂਨ ਆਦਿ ਜਿਥੇ ਬਹੁਗਿਣਤੀ ਬੀਜੇਪੀ-ਆਰ.ਐਸ.ਐਸ. ਦੀਆਂ ਹਕੂਮਤਾਂ ਹਨ, ਉਥੇ ਹੁਕਮਰਾਨ ਸਿੱਖ ਕੌਮ ਤੇ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਕੇ ਜ਼ਾਬਰਨਾਂ ਅਣਮਨੁੱਖੀ ਗੈਰ ਵਿਧਾਨਿਕ ਅਮਲ ਕਰ ਰਹੇ ਹਨ ਅਤੇ ਜਦੋਂ ਸਿੱਖ ਕੌਮ ਨੂੰ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਇਕ ਹੋ ਕੇ ਇਨ੍ਹਾਂ ਦੁਸ਼ਮਣ ਤਾਕਤਾਂ ਵਿਰੁੱਧ ਹਰ ਪੱਖ ਤੋਂ ਚੁਣੋਤੀ ਦੇਣ ਦੀ ਸਖਤ ਲੋੜ ਹੈ, ਉਸ ਸਮੇਂ ਅਜਿਹੀਆ ਵਿਵਾਦਪੂਰਨ ਗੱਲਾਂ ਸੁਰੂ ਕਰਕੇ ਪਹਿਲੋ ਹੀ ਵੱਖ-ਵੱਖ ਗਰੁੱਪਾਂ ਵਿਚ ਵੰਡੀ ਹੋਈ ਸਿੱਖ ਕੌਮ ਵਿਚ ਹੋਰ ਵੰਡੀਆ ਪਾਉਣ ਦੀਆਂ ਕਾਰਵਾਈਆ ਨਹੀਂ ਹੋਣੀਆ ਚਾਹੀਦੀਆ । ਵਿਸ਼ੇਸ਼ ਤੌਰ ਤੇ ਪ੍ਰੋ. ਸੁਖਦਿਆਲ ਸਿੰਘ ਜੈਸੇ ਲੇਖਕ ਵੱਲੋ ਅਜਿਹਾ ਨਹੀਂ ਸੀ ਹੋਣਾ ਚਾਹੀਦਾ । ਬਲਕਿ ਇਸ ਸਮੇਂ ਤਾਂ ਸਿੱਖ ਕੌਮ ਦੇ ਸਮੁੱਚੇ ਲਿਆਕਤਮੰਦ, ਬੁੱਧੀਜੀਵੀ ਅਤੇ ਦੂਰ ਅੰਦੇਸੀ ਦੀ ਸੋਚ ਰੱਖਣ ਵਾਲੀਆ ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਨੂੰ ਕੌਮ ਦੇ ਚੰਗੇਰੇ ਸੁਰੱਖਿਅਤ ਭਵਿੱਖ ਲਈ ਸਭ ਤਰ੍ਹਾਂ ਦੇ ਛੋਟੇ-ਮੋਟੇ ਵਖਰੇਵਿਆ ਨੂੰ ਪਾਸੇ ਰੱਖਕੇ ਖੁਦ ਵੀ ਇਕ ਹੋਣਾ ਬਣਦਾ ਹੈ ਅਤੇ ਕੌਮ ਨੂੰ ਵੀ ਇਕ ਪਲੇਟਫਾਰਮ ਉਤੇ ਇਕੱਤਰ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਬਣਦੀ ਹੈ ਤਾਂ ਕਿ ਅਸੀਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਦੁਸ਼ਮਣ ਤਾਕਤਾਂ ਦੀਆਂ ਸਾਜ਼ਿਸਾਂ ਨੂੰ ਅਸਫਲ ਬਣਾ ਸਕੀਏ ਅਤੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਦੀ ਸੋਚ ਉਤੇ ਅਮਲ ਕਰਦੇ ਹੋਏ ਸਿੱਖ ਕੌਮ ਤੇ ਸਿੱਖ ਧਰਮ ਦੀ ਗੱਲ ਨੂੰ ਸਮੁੱਚੇ ਸੰਸਾਰ ਵਿਚ ਫੈਲਾ ਸਕੀਏ ।
ਸ. ਮਾਨ ਨੇ ਇਕ ਹੋਰ ਅਤਿ ਗੰਭੀਰ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਜੋ ਕਸ਼ਮੀਰ ਵਿਚ ਸਰਹੱਦਾਂ ਉਤੇ ਰੋਜ਼ਾਨਾ ਹੀ ਸਾਡੇ ਬਹਾਦਰ ਸਿੱਖ ਫੌਜੀ ਆਪਣੀਆ ਜਾਨਾਂ ਗੁਆ ਰਹੇ ਹਨ ਅਤੇ ਉਥੇ ਹੁਕਮਰਾਨਾਂ ਵੱਲੋ ਅਪਣਾਈ ਗਈ ਗਲਤ ਨੀਤੀ ਦੀ ਬਦੌਲਤ ਰੋਜਾਨਾ ਹੀ ਕਸ਼ਮੀਰੀ ਮੁਸਲਮਾਨ, ਸਿੱਖ, ਹਿੰਦੂ, ਆਮ ਨਾਗਰਿਕ ਮਾਰੇ ਜਾ ਰਹੇ ਹਨ, ਇਸ ਲਈ ਹੁਕਮਰਾਨਾਂ ਦੀ ਫਿਰਕੂ ਨਫ਼ਰਤ ਭਰੀ ਸੋਚ ਦਾ ਨਤੀਜਾ ਹੈ । ਇਕ ਪਾਸੇ ਸਮੁੱਚੇ ਇੰਡੀਆਂ ਵਿਚ ਘੱਟ ਗਿਣਤੀ ਸਿੱਖ ਕੌਮ ਨੂੰ ਹੁਕਮਰਾਨ ਹਮਲੇ ਕਰਕੇ ਮੌਤ ਦੇ ਮੂੰਹ ਵਿਚ ਧਕੇਲ ਰਹੇ ਹਨ, ਦੂਸਰੇ ਪਾਸੇ ਸਰਹੱਦਾਂ ਉਤੇ ਵੀ ਸਿੱਖ ਫੌLਜੀਆਂ ਨੂੰ ਅਹੁਤੀਆ ਦੇਣ ਲਈ ਸਾਜ਼ਿਸਾਂ ਕਰ ਰਹੇ ਹਨ । ਇਸ ਦੋਹਰੀ ਨੀਤੀ ਅਤੇ ਅਮਲਾਂ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਮਝ ਜਾਣਾ ਚਾਹੀਦਾ ਹੈ ਅਤੇ ਅਜਿਹੇ ਅਮਲ ਕਰਨੇ ਚਾਹੀਦੇ ਹਨ ਜਿਸ ਨਾਲ ਕੋਈ ਵੀ ਨਿਰਦੋਸ਼ ਆਤਮਾ ਭਾਵੇ ਉਹ ਕਿਸੇ ਵੀ ਕੌਮ, ਵਰਗ, ਧਰਮ ਨਾਲ ਸੰਬੰਧਤ ਹੋਵੇ ਉਹ ਮੌਤ ਦੇ ਮੂੰਹ ਵਿਚ ਨਹੀਂ ਜਾਣੀ ਚਾਹੀਦੀ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਜ਼ਿੰਦਗੀ ਜਿਊਂਣ ਅਤੇ ਆਜ਼ਾਦੀ ਨਾਲ ਵਿਚਰਣ ਦੇ ਅਮਲੀ ਹੱਕ ਹੋਣੇ ਚਾਹੀਦੇ ਹਨ । ਇਸ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਦੇ ਪੂਣਛ ਜ਼ਿਲ੍ਹੇ ਵਿਚ 5 ਸਿੱਖ ਫ਼ੌਜੀਆ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਸਰਾਜ ਸਿੰਘ ਯੂ.ਪੀ. ਅਤੇ ਕੇਰਲਾਂ ਦੇ ਸਿਪਾਹੀ ਵੈਸਾਖ ਐਚ ਦੇ ਸ਼ਹੀਦ ਹੋਣ ਉਤੇ ਸੰਬੰਧਤ ਪੀੜ੍ਹਤ ਪਰਿਵਾਰਾਂ ਨਾਲ ਅਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਉਨ੍ਹਾਂ ਦੇ ਚਲੇ ਜਾਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋ ਉਪਰੋਕਤ 5 ਪੀੜ੍ਹਤ ਪਰਿਵਾਰਾਂ ਦੇ ਲਈ ਮਾਇਕ ਸਹਾਇਤਾ 50-50 ਲੱਖ ਰੁਪਏ ਅਤੇ ਉਨ੍ਹਾਂ ਦੇ ਪਰਿਵਾਰ ਵਿਚੋ ਇਕ ਮੈਬਰ ਨੂੰ ਨੌਕਰੀ ਦੇਣ ਦੇ ਉਦਮਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਉਪਰੋਕਤ ਫ਼ੌਜੀਆਂ ਨੇ ਸ਼ਹਾਦਤ ਪਾਈ ਹੈ, ਉਹ ਸਮੁੱਚੇ ਮੁਲਕ ਦੀ ਹਿਫਾਜਤ ਲਈ ਕੁਰਬਾਨੀ ਕੀਤੀ ਗਈ ਹੈ। ਇਸ ਲਈ ਇਨ੍ਹਾਂ ਪਰਿਵਾਰਾਂ ਨੂੰ ਸੈਂਟਰ ਹਕੂਮਤ ਵੱਲੋ, ਰੱਖਿਆ ਵਿਭਾਗ ਵੱਲੋ ਅਤੇ ਵੱਖ-ਵੱਖ ਸੂਬਿਆਂ ਦੀਆਂ ਹਕੂਮਤਾਂ ਵੱਲੋ ਵੀ ਮਾਇਕ ਸਹਾਇਤਾ ਦਾ ਐਲਾਨ ਹੋਣਾ ਚਾਹੀਦਾ ਹੈ । ਸ. ਮਾਨ ਨੇ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕੀਤੀ, ਉਥੇ ਪੀੜ੍ਹਤ ਪਰਿਵਾਰਾਂ ਦੇ ਮੈਬਰਾਂ ਅਤੇ ਸੰਬੰਧੀਆ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਗੁਰੂ ਚਰਨ ਵਿਚ ਅਰਜੋਈ ਵੀ ਕੀਤੀ ।