ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ਙ
ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ਙ

ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ,
ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ਙ

ਕਿਵੇਂ ਕਰਨਾ ਹੁੰਦਾ ਆਦਰ ਕਿਸੇ ਨੇ ਵੀ ਸਿਖਾਇਆ ਨਾ ,
ਤੇਰੇ ਵਿਚ ਤਾਂ ਜਵਾਨਾ ਵੇ ਲਿਆਕਤ ਹੈ ਨਹੀਂ ਕੋਈ ਙ

ਗਵਾਂਢੀ ਮੁਲਕ ਦਾ ਕੰਮ ਇਹ ਜਦੋਂ ਆਖੇਂ ਇਹੀ ਆਖੇਂ ,
ਕਿਵੇਂ ਆਖਾਂ ਭਲਾ ਹੁਣ ਮੈਂ ਸਿਆਸਤ ਹੈ ਨਹੀਂ ਕੋਈ ਙ

ਕਰੀ ਕੁਝ ਤਾਂ ਰਹਿਮ ਹੁਣ ਜੀ ਜ਼ਰਾ ਛੱਡ ਐਸ਼ ਪਰਸਤੀ ਨੂੰ
ਹੈ ਜਨਤਕ ਸਭ ਤੁਹਾਡੀ ਤਾਂ ਇਹ ਰਿਆਸਤ ਹੈ ਨਹੀਂ ਕੋਈ ਙ

ਹਲੇ ਵੀ ਉਹ ਰਹੇ ਘਲਦਾ ਸੁਨੇਹੇ ਹੀ ਮੇਰੇ ਨਾ ਤੇ
ਕਿਵੇਂ ਆਖਾਂ ਰਹੀ ਉਸਨੂੰ ਹੀ ਉਲਫ਼ਤ ਹੈ ਨਹੀਂ ਕੋਈ ਙ

ਜ਼ਰਾ ਬਚਕੇ ਰਹੀਂ ਸੁਣ ਤੂੰ ਦਿਲਾਂ ਦੇ ਇਸ ਝਮੇਲੇ ਤੋਂ
ਸਜ਼ਾ ਨੈਣਾਂ ਦੇ ਖੇਲੇ ਦੀ ਜ਼ਮਾਨਤ ਹੈ ਨਹੀਂ ਕੋਈ ਙ

ਬਦਲਣਾ ਹੈ ਤੇਰੇ ਸਚ ਨੂੰ ਸਿਰੇ ਦੇ ਝੂਠ ਦੇ ਅੰਦਰ,
ਜੋ ਜਿੱਤ ਜਾਵੇ ਮੇਰੇ ਕੋਲੋਂ ਵਕਾਲਤ ਹੈ ਨਹੀਂ ਕੋਈ ਙ

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>