ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜਨ ਨਾਲ ਗੁਰਦੁਆਰਾ ਐਕਟ ਦੀ ਸਥਾਪਨਾ ਹੋਈ ਜਿਸ ਤੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਆਈਂ। ਇਸ ਹੋਂਦ ਵਿਚ ਲਿਆਉਣ ਲਈ ਅਨੇਕਾਂ ਹੀ ਕੁਰਬਾਨੀਆਂ ਹੋਈਆ । ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗੁਰਦਆਰਿਆਂ ਦੇ ਪ੍ਰਬੰਧ ਕਰਨ ਪੂਰ ਅਧਿਕਾਰ ਮਿਲਿਆ । ਉਸ ਤੋਂ ਬਾਅਦ ਵਿਚ ਸ਼੍ਰੌਮਣੀ ਅਕਾਲੀ ਦਲ ਹੋਂਦ ਵਿਚ ਆਇਆ ।
ਸਿੱਖਾਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਰਾਜਸੀ ਖੇਤਰ ਦੇ ਨਾਲ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਵਿਚ ਵੀ ਆਪਣਾ ਪੂਰਾ ਅਧਿਕਾਰ ਰੱਖਦੀ ਸੀ । ਪੁਰਾਣੇ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਅਤੇ ਪ੍ਰਧਾਨ ਪੂਰੀ ਤਰ੍ਹਾਂ ਨਿਰੋਲ ਰਹਿ ਕੇ ਸੇਵਾ ਭਾਵਾਨਾ ਵਾਲੀ ਬਿਰਤੀ ਨਾਲ ਕੰਮ ਕਰਦੇ ਰਹੇ ਅਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਰਹਿੰੰਦੇ ਸਨ ।
ਜਿਉਂ ਜਿਉਂ ਸਮਾਂ ਬਦਲ ਗਿਆ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਦੇ ਮੋਹ ਵੱਸ ਹੁੰਦਿਆਂ ਪੁਰਾਣੇ ਤੇ ਵੱਡੇ ਲੀਡਰਾਂ ਨੂੰ ਦਰਕਿਨਾਰ ਕਰਦਿਆਂ ਆਪਣੇ ਪੁੱਤਰ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ । ਨੇੜਲੇ ਰਿਸ਼ਤੇਦਾਰਾਂ ਨੂੰ ਪਾਰਟੀ ਵਲੋਂ ਟਿਕਟਾਂ ਦਿੱਤੀਆਂ ਗਈਆਂ ਤੇ ਸਰਕਾਰ ਬਣਨ ਤੇ ਵਜ਼ੀਰੀਆਂ ਵੀ । ਏਸੇ ਕਰਕੇ ਲੋਕ ਅਕਾਲੀ ਦਲ ਬਾਦਲ ਨੂੰ ਲੋਕਾਂ ਦੀ ਨਹੀਂ ਇੱਕ ਪਰਿਵਾਰ ਦੀ ਪਾਰਟੀ ਕਹਿਣ ਲੱਗ ਪਏ ਹਨ । ਸੱਤਾ ਵਿਚ ਆਉਣ ਤੋਂ ਬਾਅਦ ਇਸ ਪੰਥਕ ਸਰਕਾਰ ਨੇ ਹਜ਼ਾਰਾਂ ਬੇਕਸੂਰ ਨੌਜਾਵਨਾਂ ਦੇ ਕਾਤਲ ਮੰਨੇ ਜਾਂਦੇ ਅਧਿਕਾਰੀ ਨੂੰ ਡੀ.ਜੀ.ਪੀ. ਲਗਾਇਆ ।
ਕੇਂਦਰ ਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਪਾਸ ਕੀਤੇ ਉਸ ਸਮੇਂ ਬਾਦਲ ਪਰਿਵਾਰ ਦੀ ਨੂੰਹ ਵੀ ਕੈਬਨਿਟ ਵਿਚ ਵਜ਼ੀਰ ਸੀ ਤਾਂ ਪਹਿਲਾਂ ਉਨ੍ਹਾਂ ਕੁਰਸੀ ਦੀ ਖਾਤਰ ਸਾਰੇ ਪਰਿਵਾਰ ਨੇ ਬਿੱਲਾਂ ਦੇ ਹੱਕ ਵਿਚ ਰੱਜ ਕੇ ਤਾਰੀਫਾਂ ਦੇ ਪੁੱਲ ਬੰਨੇ ਜਦੋਂ ਖੇਤੀ ਪ੍ਰਧਾਨ ਸੂਬੇ ਦੇ ਕਿਸਾਨਾਂ ਨੇ ਅਕਾਲੀ ਦਲ ਨੂੰ ਨਕਾਰਨਾਂ ਸ਼ੁਰੂ ਕਰ ਦਿੱਤਾ ਤਾਂ ਫਿਰ ਇਨ੍ਹਾਂ ਨੇ ਦੋਗਲੀ ਨੀਤੀ ਅਪਨਾਉਂਦੇ ਹੋਏ ਕਿਹਾ ਅਸੀਂ ਕਿਸਾਨਾਂ ਖਾਤਰ ਵਜ਼ੀਰ ਛੱੱਡ ਰਹੇ ਹਾਂ ਅਤੇ ਕਹਿਣ ਲੱਗ ਪਏ ਕਿ ਪਹਿਲਾਂ ਅਸੀਂ ਅੰਦਰ ਖਾਤੇ ਬਿੱਲਾਂ ਦਾ ਵਿਰੋਧ ਕਰਦੇ ਸੀ ਤੇ ਨਾਲੇ ਅਸੀਂ ਇਹ ਬਿੱਲ ਪੜ੍ਹੇ ਹੀ ਨਹੀਂ। ਦੇਖਣ ਵਾਲੀ ਗੱਲ ਹੈ ਅੱਜ 21ਵੀਂ ਸਦੀ ਵਿਚ ਕੋਈ ਵੀ ਚੁਣਿਆਂ ਹੋਇਆਂ ਨੁਮਾਇੰਦਾ ਕਿਸੇ ਵੀ ਨੋਟੀਫਕੇਸ਼ਨ ਨੂੰ ਦੇਖਣ ਘੋਖਣ ਤੋਂ ਬਗੈਰ ਕੋਈ ਗੱਲ ਨਹੀਂ ਕਰਦਾ ਹੈ ਇਹ ਤਾਂ ਫਿਰ ਭਾਰਤ ਸਰਕਾਰ ਦੇ ਕੈਬਨਿਟ ਵਿਚ ਸ਼ਾਮਲ ਸਨ । ਹੁਣ ਇਹ ਵੱਖ-ਵੱਖ ਝੂਠੀਆ ਮਨਘੜਤ ਗੱਲਾਂ ਬਣਾ ਕੇ ਆਪਣੀ ਗਵਾਚੀ ਹੋਈ ਸ਼ਾਖ ਜਨਤਾ ਵਿਚ ਬਹਾਲ ਕਰਨਾ ਚਾਹੁੰਦੇ ਹਨ ।
ਪੰਥਕ ਕਹਾਉਣ ਵਾਲੇ ਇਸ ਪਰਿਵਾਰ ਨੇ ਚੋਣਾਂ ਦੌਰਾਨ ਕੋਈ ਵੀ ਬਾਬੇ ਦਾ ਡੇਰਾ ਨਹੀਂ ਛੱਡਿਆ ਜਿਥੇ ਇਹ ਨਾ ਗਏ ਹੋਣ ਸਾਰਿਆਂ ਕੋਲੋ ਆਸ਼ੀਰਵਾਦ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਪੂਰੀ ਦਖਲ ਅੰਦਾਜ਼ੀ ਰੱਖਦੇ ਹਨ ਅਤੇ ਆਪਣੀ ਮਰਜ਼ੀ ਦੇ ਪ੍ਰਧਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦਿ ਦੀਆਂ ਨਿਯੁਕਤੀਆਂ ਕਰਦੇ ਹਨ ।
ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਦੋਸ਼ਾਂ ਵਿਚ ਘਿਰੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੀ ਇਨ੍ਹਾਂ ਨੇ ਆਪਣੇ ਹਿੱਤਾਂ ਖਾਤਰ ਸਾਰੀਆਂ ਸਿੱਖਾਂ ਮਰਿਯਾਦਾ ਦੇ ਉਲਟ ਜਾ ਕੇ ਆਪਣੇ ਨਾਲ ਸਿੱਖਾਂ ਦੇ ਸਰਵ ਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਈ । ਜਦੋਂ ਲੋਕਾਂ ਦਾ ਗੁੱਸਾ ਭਟਕ ਗਿਆ ਤੇ ਫਿਰ ਇਨ੍ਹਾਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਦੁਰਵਰਤੋਂ ਕਰਦਿਆਂ ਵੱਡੇ-ਵੱਡੇ ਅਖਬਾਰਾਂ ਵਿਚ ਇਸ਼ਤਿਹਾਰ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਵੱਲ ਲਾਉਣ ਦੀ ਕੋਸ਼ਿਸ਼ ਕੀਤੀ । ਲੋਕਾਂ ਨੇ ਸਮਾਂ ਆਉਣ ਤੇ ਇਨ੍ਹਾਂ ਨੁੰ ਸੱਤਾਂ ਤੋਂ ਲਾਂਭੇ ਕਰ ਦਿੱਤਾ ।
ਹਰੇਕ ਸਿੱਖ ਨੂੰ ਅਧਿਕਾਰ ਹੈ ਕਿ ਉਹ ਜਿੱਥੇ ਗੁਰੂ ਘਰਾਂ ਵਿਚ ਕੋਈ ਖਾਮੀਆਂ ਨਜ਼ਰ ਆਉਂਦੀਆਂ ਹਨ ਤੇ ਉਥੇ ਸੁਧਾਰ ਕਰਨ ਲਈ ਬੇਨਤੀ ਕਰ ਸਕਦਾ ਹੈ । ਪਰ ਜਦੋਂ ਸ਼੍ਰੋਮਣੀ ਕਮੇਟੀ ਨੂੰ ਬਾਦਲਾ ਚੁੰਗਲ ਵਿਚੋਂ ਬਾਹਰ ਕੱਢਣ ਲਈ ਸਰਕਾਰ ਨੂੰ ਚੋਣਾਂ ਕਰਵਾਉਣ ਸਬੰਧੀ ਕਹਿੰਦਾ ਹੈ ਤੇ ਇਹ ਸਾਰੇ ਸੱਤਾ ਦੇ ਲਾਲਚੀ ਸ਼੍ਰੋਮਣੀ ਅਕਾਲੀ ਦਲ ਵਾਲੇ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਇਹ ਸਿੱਖ ਨਹੀਂ ਹੈ ਸਿੱਖ ਵਿਰੋਧੀ ਹੈ ਤੇ ਦੂਜੀਆਂ ਪਾਰਟੀਆਂ ਨੂੰ ਸ਼੍ਰ੍ਰੋਮਣੀ ਕਮੇਟੀ ਤੇ ਕਾਬਜ਼ ਕਰਨਾ ਚਾਹੁੰਦਾ ਹੈ । ਪਹਿਲਾਂ ਇਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿਥੋਂ ਦੇ ਪੰਥਕ ਹੋ ਜਿਹੜੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀ ਨੂੰ ਆਪਣੇ ਦਬਾਅ ਨਾਲ ਮੁਆਫੀ ਦਿਵਾਉਂਦੇ ਹੋ । ਉਹੋ ਜਿਹੇ ਸਿੰਘ ਸਾਹਿਬ ਜਿਹੜੇ ਜਥੇਦਾਰੀ ਕਰਨ ਦੀ ਲਾਲਸਾ ਨਾਲ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਭੇਜੇ ਹੁਕਮ ਸੰਗਤਾਂ ਨੂੰ ਜ਼ਾਰੀ ਕਰੀ ਜਾਂਦੇ ਹਨ । ਕਈਆਂ ਨੂੰ ਇਹ ਕਹਿ ਦਿੰਦੇ ਹਨ ਕਿ ਇਹ ਸਿੱਖ ਨਹੀਂ ਹੈ ਇਨ੍ਹਾਂ ਨੁੰ ਬੰਦਾ ਪੁਛੇ ਕੀ ਸਿੱਖ ਹੋਣ ਦਾ ਸਰਟੀਫਿਕੇਟ ਤੁਸੀਂ ਜ਼ਾਰੀ ਕਰਨਾ ਹੈ । ਜੇਕਰ ਤੁਹਾਡੀ ਜ਼ੁਬਾਨ ਬੋਲੇ ਤੇ ਉਹ ਸਭ ਠੀਕ ਜਦੋਂ ਸੱਚੀ ਗੱਲ ਕਰੇ ਉਹ ਸਿੱਖ ਵਿਰੋਧੀ ਤੇ ਦੂਜੀਆਂ ਪਾਰਟੀਆਂ ਦਾ ਬੰਦਾ । ਰਾਜਨੀਤਿਕ ਤੌਰ ਤੇ ਜਿਹੜੀ ਮਰਜ਼ੀ ਪਾਰਟੀ ਨਾਲ ਵਿਅਕਤੀ ਸਬੰਧ ਰੱਖੇ ਉਹ ਉਸਦਾ ਮੌਲਿਕ ਅਧਿਕਾਰ ਹੈ ਪਰ ਜੋ ਸਿੱਖ ਹੈ ਉਹ ਪਹਿਲਾਂ ਗੁਰੂ ਨੂੰ ਸਮਰਪਿਤ ਹੁੰਦਾ ਹੈ । ਅਕਾਲੀ ਦਲ ਤਾਂ ਧਰਮ ਦੇ ਨਾਮ ਤੇ ਰਾਜਨੀਤੀ ਕਰ ਰਿਹਾ ਹੈ, ਕਦੀ ਵੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਹੀਂ ਹੋਈਆ ਉਨ੍ਹਾਂ ਪਿੱਛੇ ਵੀ ਅਕਾਲ਼ੀ ਦਲ ਦੀ ਮਿਲੀ ਭੁਗਤ ਹੈ । ਸੌਦਾ ਸਾਧ ਨੂੰ ਮੁਆਫੀ ਦਿਵਾਉਣ ਤੋਂ ਅਕਾਲੀ ਦਲ ਤੋਂ ਵੱਖੇ ਸੁਖਦੇਵ ਸਿੰਘ ਢੀਡਸਾ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਸਬੰਧੀ ਅਵਾਜ਼ ਉਠਾਈ ਹੈ ਪਰ ਅਕਾਲੀ ਦਲ ਬਾਦਲ ਦੀ ਭਾਜਪਾ ਨਾਲ ਨੇੜਤਾ ਹੋਣ ਕਰਕੇ ਚੋਣਾਂ ਨਹੀਂ ਕਰਵਾਈਆਂ ਗਈਆਂ ਹਨ । ਅਕਾਲੀ ਦਲ ਬਾਦਲ ਨੂੰ ਡਰ ਹੈ ਜਿਵੇ ਉਨ੍ਹਾਂ ਦੀ ਵਿਧਾਨ ਸਭਾ ਚੋਣਾਂ ਵਿਚ ਹਾਰ ਹੋਈ ਹੈ ਕਿਤੇ ਉਸੇ ਤਰ੍ਹਾਂ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਨਾ ਹੋਵੇ । ਸ਼੍ਰੋਮਣੀ ਕਮੇਟੀ ਵੀ ਹੱਥਾਂ ਵਿਚੋਂ ਜਾਂਦੀ ਰਹੇਗੀ । ਜਿੰਨੇ ਵੀ ਸ਼੍ਰੋਮਣੀ ਕਮੇਟੀ ਅਦਾਰੇ ਚਲਦੇ ਹਨ ਉਨ੍ਹਾਂ ਸਭ ਥਾਵਾਂ ਤੇ ਬਾਦਲ ਪਰਿਵਾਰ ਦਾ ਬੋਲਬਾਲਾ ਹੈ ਨਿਰੋਲ ਕਿਤੇ ਵੀ ਨਹੀਂ ਹੈ, ਸਭ ਕੰੰਮ ਸ਼ਿਫਾਰਸੀ ਚਲਦੇ ਹਨ
ਏਥੇ ਮੈਂ ਆਪਣੀ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਾ ਸ਼੍ਰੋਮਣੀ ਕਮੇਟੀ ਨੇ ਭਰਤੀ ਕਰਨ ਸਬੰਧੀ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਸੀ ਮੈਂ ਪੜ੍ਹ ਤੇ ਉਸ ਤੇ ਅਪਲਾਈ ਕੀਤਾ । ਜਦੋਂ ਭਰਤੀ ਦਾ ਦੌਰ ਸ਼ੁਰੂ ਹੋਇਆ ਤਾਂ ਮੇਰੀ ਪੜ੍ਹਾਈ ਤੇ ਤੁਜ਼ਰਬਾ ਵੀ ਬਾਕੀਆਂ ਨਾਲੋਂ ਵੱਧ ਸੀ ਪਰ ਮੇਰੀ ਕੋਈ ਸਿਆਸੀ ਸ਼ਿਫਾਰਸ਼ ਨਹੀਂ ਸੀ ਇਸ ਕਰਕੇ ਮੈਂ ਨੌਕਰੀ ਨਹੀਂ ਲੈ ਸਕਿਆ ।
ਸੁਮੱਚੇ ਸਿੱਖ ਜਗਤ ਦੇ ਲੋਕਾਂ ਨੂੰ ਇੱਕ ਹੋਰ ਅਵਾਜ਼ ਉਠਾਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਈਆ ਜਾਣ ਤੇ ਇਸ ਪ੍ਰਬੰਧ ਉਨ੍ਹਾਂ ਹੱਥਾਂ ਵਿਚ ਹੋਣਾ ਚਾਹੀਦਾ ਹੈ ਜੋ ਸਿਆਸਤ ਤੋਂ ਪਾਸੇ ਰਹਿ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਕਰੇ । ਸਮੇਂ ਦੇ ਨਾਲ ਵੱਡੇ ਇੰਸਟੀਚਿਊਟ ਖੋਲੇ ਜਾਣ ਜੋ ਅੱਜ ਦੀ ਸਿੱਖਿਆ ਨੀਤੀ ਮੁਤਾਬਿਕ ਚੱਲਣ ਤੇ ਸਿੱਖਾਂ ਦੇ ਬੱਚਿਆਂ ਨੂੰ ਖਾਸ ਰਿਆਇਤਾਂ ਦਿੱਤੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਨੌਜਵਾਨ ਬਾਹਰ ਜਾਣ ਦੀ ਬਜਾਏ ਏਥੇ ਹੀ ਵੱਡਿਆਂ ਅਹੁਦਿਆਂ ਤੇ ਤਾਇਨਾਤ ਹੋਣ । ਪੰਜਾਬ ਵਿਚ ਦੇਖਿਆ ਜਾਵੇ ਤੇ ਲਗਭਗ ਦੂਜਿਆਂ ਸੂਬਿਆਂ ਦੇ ਲੋਕ ਹੀ ਵੱਡਿਆਂ ਅਹੁਦਿਆਂ ਤੇ ਬਿਰਾਜਮਾਨ ਹਨ ਇਸ ਪਿੱਛੇ ਐਜੂਕੇਸ਼ਨ ਦੀ ਘਾਟ ਮੰਨਿਆ ਜਾ ਸਕਦਾ ਹੈ । ਵੱਖ-ਵੱਖ ਖੇਡ ਅਕੈਡਮੀਆਂ ਚਲਾ ਕੇ ਸਿੱਖ ਨੌਜਵਾਨਾਂ ਨੂੰ ਤਰਜ਼ੀਹ ਦੇਣੀ ਚਾਹੀਦੀ ਤਾਂ ਹੋ ਹੇਰਕ ਖੇਡ ਵਿਚ ਸਿੱਖਾਂ ਦੀ ਵੱਖਰੀ ਟੀਮ ਹੋਵੇ । ਅੰਤ ਵਿਚ ਏਹੀ ਹੈ ਕਿ ਸਿੱਖਾਂ ਨੂੰ ਹੰਭਲਾ ਮਾਰਨਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੇ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ ।