ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਰਾਜਪਾਲ ਅਨਿਲ ਬੈਜਲ ਨੂੰ ਇੱਕ ਪੱਤਰ ਲਿਖ ਕੇ ਡੀਐਸਜੀਐਮਸੀ ਦੀ ਆਰਥਿਕ ਸਥਿਤੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿੱਤੀ ਰਿਸੀਵਰ ਦੀ ਨਿਯੁਕਤੀ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਵੀਂ ਡੀਐਸਜੀਐਮਸੀ ਕਮੇਟੀ ਆਪਣੇ ਸਥਾਈ ਰੂਪ ਵਿੱਚ ਨਹੀਂ ਆਈ ਹੈ। ਗੁਰਮੁਖੀ ਟੈਸਟ ਵਿੱਚ ਕਿੰਨੇ ਮੈਂਬਰ ਫੇਲ੍ਹ ਹੋਣ ਕਾਰਨ ਮੈਂਬਰਸ਼ਿਪ ਖੁੱਸਣ ਦਾ ਖਤਰਾ ਬਣਿਆ ਹੋਇਆ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਜਿਸ ‘ਤੇ ਮੈਂਬਰ ਆਪਣਾ ਦਾਅ-ਪੇਚ ਲਗਾਉਣ ‘ਚ ਲੱਗੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਸ ਪੂਰੇ ਮਾਮਲੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਆਪਣੀ ਪਾਰਟੀ ਦੇ ਮੈਂਬਰਾਂ ਨਾਲ ਵਿਚਾਰ ਚਰਚਾ ਵੀ ਕੀਤੀ।ਮੀਟਿੰਗ ਵਿੱਚ ਅਕਾਲੀ ਦਲ ਦੇ ਸਹਿਯੋਗੀ ਜਾਗੋ ਅਤੇ ਅਕਾਲੀ ਲਹਿਰ ਨੇ ਵੀ ਸ਼ਮੂਲੀਅਤ ਕੀਤੀ।
ਡੀਐਸਜੀਐਮਸੀ ਦੇ ਤਿੰਨ ਸਾਬਕਾ ਮੁਖੀਆਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਵੀ ਦਿੱਲੀ ਦੇ ਰਾਜਪਾਲ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ। ਤਾਂ ਜੋ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਸਕੇ।
ਬਾਦਲ ਦਾ ਮੁੱਖ ਚਿਹਰਾ ਸਿਰਸਾ ਪੰਜਾਬੀ ਬਾਗ ਸੀਟ ਤੋਂ ਚੋਣ ਹਾਰ ਗਿਆ,ਗੁਰਮੁਖੀ ਦੇ ਟੈਸਟ ‘ਚ ਵੀ ਫੇਲ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਅਜੇ ਵੀ ਕਮੇਟੀ ‘ਤੇ ਬੈਠੇ ਹਨ।ਅਤੇ ਉਹ ਕਮੇਟੀ ਦੇ ਫੰਡਾਂ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਕਰ ਰਹੇ ਹਨ। ਕਮੇਟੀ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਬਾਦਲ ਦੇ ਲੋਕ ਕਮੇਟੀ ਤੋਂ ਪੈਸੇ ਪੰਜਾਬ ਭੇਜ ਰਹੇ ਹਨ।ਮੈਂਬਰਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਭ ਨਾਲ ਕਮੇਟੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਅਸੀਂ ਰਾਜਪਾਲ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ। ਰਿਸੀਵਰ ਨਿਯੁਕਤ ਕਰਨ ਤਾਂ ਜੋ ਪਾਰਦਰਸ਼ਤਾ ਆ ਸਕੇ।”