ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਕੁੱਝ ਖੇਤਰ ਭਾਰੀ ਮੀਂਹ ਪੈਣ ਕਾਰਨ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਇਹਨਾਂ ਖੇਤਰਾਂ ਵਿੱਚ ਡਮਫ੍ਰਾਈਜ਼ ਅਤੇ ਗੈਲੋਵੇ ਆਦਿ ਖੇਤਰ ਸ਼ਾਮਲ ਹਨ, ਜਿੱਥੇ ਨੀਥ ਨਦੀ ਕੰਢੇ ਪਾਣੀ ਨਾਲ ਟੁੱਟਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਬੰਧੀ ਸਾਹਮਣੇ ਆਈ ਇੱਕ ਡਰੋਨ ਵੀਡੀਓ ਵਿੱਚ ਦੱਖਣੀ ਸਕਾਟਲੈਂਡ ਦੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਡਮਫ੍ਰਾਈਜ਼ ਕਸਬੇ ਵਿੱਚ ਹੜ੍ਹਾਂ ਦਾ ਪ੍ਰਕੋਪ ਵੇਖਿਆ ਜਾ ਸਕਦਾ ਹੈ। ਸਥਾਨਕ ਅਥਾਰਟੀ ਇਸ ਸਥਿਤੀ ਨਾਲ ਨਜਿੱਠਣ ਲਈ ਯਤਨ ਕਰ ਰਹੀ ਹੈ ਅਤੇ ਪੂਰੇ ਖੇਤਰ ਵਿੱਚ 1400 ਤੋਂ ਵੱਧ ਰੇਤ ਦੇ ਬੈਗ ਜਾਰੀ ਕੀਤੇ ਹਨ ਅਤੇ ਟੀਮਾਂ ਨਦੀ ‘ਤੇ ਬੰਨ੍ਹ ਲਾਉਣ ਲਈ ਕੰਮ ਕਰ ਰਹੀਆਂ ਹਨ। ਸੁਰੱਖਿਆ ਕਾਰਨਾਂ ਕਰਕੇ ਡਮਫ੍ਰਾਈਜ਼ ਅਤੇ ਕਾਰਲਿਸਲ ਵਿਚਕਾਰ ਰੇਲਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਲਾਈਨ ਅਗਲੇ ਨੋਟਿਸ ਤੱਕ ਬੰਦ ਰਹੇਗੀ। ਸਕਾਟਲੈਂਡ ਟ੍ਰੈਫਿਕ ਦੀ ਜਾਣਕਾਰੀ ਅਨੁਸਾਰ ਵੀ ਦੱਖਣੀ ਲੈਨਾਰਕਸ਼ਾਇਰ ਵਿੱਚ ਐਬਿੰਗਟਨ ਦੇ ਆਲੇ-ਦੁਆਲੇ ੰ74/ਅ74(ੰ) ਅਤੇ ਡਮਫ੍ਰਾਈਜ਼ ਅਤੇ ਗੈਲੋਵੇ ਵਿੱਚ ਬਾਰਲੇ ਦੇ ਨੇੜੇ ਅ75 ‘ਤੇ ਹੜ੍ਹ ਆਉਣ ਦੀਆਂ ਰਿਪੋਰਟਾਂ ਸਨ। ਸਕਾਟਲੈਂਡ ਪ੍ਰਸ਼ਾਸਨ ਵੱਲੋਂ ਇਸ ਸਥਿਤੀ ਵਿੱਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਸਕਾਟਲੈਂਡ ਦੇ ਕੁੱਝ ਖੇਤਰਾਂ ਵਿੱਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ
This entry was posted in ਅੰਤਰਰਾਸ਼ਟਰੀ.