ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਦੀ ਯੂਨੀਵਰਸਿਟੀ ਆਫ ਸਟ੍ਰੈਥਕਲਾਈਡ ਵਿੱਚ ਸ਼ਨੀਵਾਰ ਨੂੰ ਕੋਪ 26 ਦੀ ਯੁਵਾ ਕਾਨਫਰੰਸ ਵਿੱਚ ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ ਦੌਰਾਨ ਵਿਘਨ ਪਾਇਆ। ਇਸ ਮੌਕੇ ਸ਼ਰਮਾ ਸ਼ੈਟਲੈਂਡ ਦੇ ਪੱਛਮ ਵਿੱਚ ਇੱਕ ਤੇਲ ਖੇਤਰ ਵਿੱਚ ਡ੍ਰਿਲਿੰਗ ਦੇ ਵਿਸਥਾਰ ਸਬੰਧੀ ਭਾਸ਼ਣ ਦੇ ਰਹੇ ਸਨ, ਜਦੋਂ ਡੈਲੀਗੇਟਾਂ ਨੇ ਨਾਅਰੇਬਾਜ਼ੀ ਕੀਤੀ। ਸ਼ਨੀਵਾਰ ਨੂੰ, ਸੀ ਓ ਵਾਈ 16 ਦੇ ਸਮਾਪਤੀ ਸਮਾਰੋਹ ਵਿੱਚ, ਨੌਜਵਾਨ ਪ੍ਰਤੀਨਿਧੀਆਂ ਨੇ ਕਿਹਾ ਕਿ ਉੱਤਰੀ ਸਾਗਰ ਵਿੱਚ ਕੈਮਬੋ ਖੇਤਰ ਦੇ ਵਿਕਾਸ ਵਿੱਚ ਸਮਰਥਨ ਕਰਨਾ ਅਲੋਕ ਸ਼ਰਮਾ ਅਤੇ ਸਰਕਾਰ ਦਾ ਪਖੰਡ ਹੈ ਅਤੇ ਨੌਜਵਾਨ ਡੈਲੀਗੇਟਾਂ ਨੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਸ਼ੁਰੂ ਕੀਤੀ ਕਿ “ਅਸੀਂ ਕੀ ਚਾਹੁੰਦੇ ਹਾਂ? ਜਲਵਾਯੂ ਨਿਆਂ।” ਸੀ ਓ ਵਾਈ (ਛੌੈ) ਨੌਜਵਾਨਾਂ ਦੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ, ਸਾਲਾਨਾ ਕੋਪ ਸੰਮੇਲਨ ਤੋਂ ਠੀਕ ਪਹਿਲਾਂ ਹੁੰਦੀ ਹੈ ਅਤੇ ਮੁੱਖ ਸਿਖਰ ਸੰਮੇਲਨ ਵਿੱਚ ਭਾਗ ਲੈਣ ਤੋਂ ਪਹਿਲਾਂ ਨੌਜਵਾਨਾਂ ਨੂੰ ਸਿਖਲਾਈ ਦਿੰਦੀ ਹੈ।
ਗਲਾਸਗੋ : ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ ਵਿੱਚ ਪਾਇਆ ਵਿਘਨ
This entry was posted in ਅੰਤਰਰਾਸ਼ਟਰੀ.