ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਹਰ ਸਾਲ ਦੀ ਤਰਾਂ ਗੁਰੂਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿੱਖੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਲਾਸਾਨੀ ਸ਼ਹਾਦਤ ਸਮਰਪਿਤ ਅਰਦਾਸ ਸਮਾਗਮ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸ ਆਪਣੀ ਤਕਰੀਰ ਦੌਰਾਨ ਕਿਹਾ ਕਿ ਸਿੱਖ ਕੌਮ ਦੀ ਲੱਥੀ ਪੱਗ ਨੂੰ ਦੁਬਾਰਾ ਸਿੱਖ ਕੌਮ ਦੇ ਸਿਰ ਸਜਾਉਣ ਵਾਲੇ, ਜਾਲਮ ਇੰਦਰਾ ਗਾਂਧੀ ਨੂੰ ਸੋਧਾ ਲਾਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਯੋਧੇ ਦੀ ਸਿੱਖ ਕੌਮ ਸਦਾ ਕਰਜ਼ਦਾਰ ਰਹੇਗੀ। ਇਨ੍ਹਾਂ ਯੋਧਿਆ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਸਿੱਖ ਕੌਮ ਦੇ ਮਹਾਨ ਸਿਧਾਤਾਂ ਅਤੇ ਪ੍ਰੰਪਰਾਵਾਂ ਤੇ ਪਹਿਰਾ ਦੇਕੇ ਜੋ ਕਾਰਨਾਮਾ ਕੀਤਾ ਹੈ,ਇਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਦਾ ਰਹੇਗਾ। ਸ ਮਾਨ ਨੇ ਕਿਹਾ ਕਿ 1947 ਤੋਂ ਲੈਕੇ ਅੱਜ ਹਿੰਦ ਹਕੂਮਤਾ ਨੇ ਜੋ ਜਬਰ, ਧੱਕੇਸਾਹੀਆ, ਬੇਇਨਸਾਫੀਆ ਅਤੇ ਵਿਤਕਰੇ ਸਿੱਖ ਕੌਮ ਅਤੇ ਦੇਸ਼ ਵਿੱਚ ਵਸਣ ਵਾਲੀਆ ਕੌਮਾਂ ਨਾਲ ਕੀਤੇ ਇਹ ਹਿੰਦ ਹਕੂਮਤ ਦੀ ਮਤੱਸਵੀ ਸੋਚ ਨੂੰ ਉਜਾਗਰ ਕਰਦੀ ਹੈ।ਬੀ ਐਸ ਐਫ ਨੂੰ ਦਿੱਤੇ ਗਏ ਵੱਧ ਅਧਿਕਾਰ ਵੀ ਪੰਜਾਬ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਣ ਵਾਲੇ ਫੈਸਲੇ ਖਿਲਾਫ਼ ਸਾਰੀਆ ਇਨਸਾਫ ਪਸੰਦ ਧਿਰਾਂ ਨੂੰ ਇੱਕ ਜੂੱਟਤਾਂ ਨਾਲ ਇਕੱਠੇ ਹੋਣ ਦੀ ਜਰੂਰਤ ਹੈ।ਸ੍ਰ ਮਾਨ ਨੇ ਕਿਹਾ ਕਾਂਗਰਸ ਵੱਲੋ 1984 ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਦਾ ਵੱਡਾ ਆਹੁਦੇਦਾਰ ਬਣਾਕੇ ਸਿੱਖ ਕੌਮ ਨੂੰ ਮੁੜ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ ਪਰ ਸਿੱਖ ਕੌਮ ਆਪਣੇ ਤੇ ਹੋਏ ਜਬਰ ਜੁਲਮ ਨੂੰ ਹਮੇਸ਼ਾ ਯਾਦ ਰਖਦੀ ਹੈ। ਸਾਡੇ ਜਾਗਤਜੋਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇ-ਅਦਬੀਆ ਕਰਨ ਵਾਲੀਆ ਸਕਤੀਆਂ ਅਤੇ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਹੀਂ, ਸਾਨੂੰ ਆਰਥਿਕ ਤੌਰ ਕਮਜ਼ੋਰ ਕਰਨ ਲਈ ਤਿੰਨ ਮਾਰੂ ਖੇਤੀ ਕਾਨੂੰਨ ਬਣਾਕੇ ਜੁਲਮ ਕੀਤਾ ਜਾ ਰਿਹਾ ਹੈ।ਇਸ ਸਮੇਂ ਪਾਰਟੀ ਦੇ ਜਨਰਲ ਸਕੱਤਰ ਸ ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਪ੍ਰੋ ਮਹਿੰਦਰਪਾਲ ਸਿੰਘ,ਮਾਸਟਰ ਕਰਨੈਲ ਸਿੰਘ ਨਾਰੀਕੇ, ਪੀ ਏ ਸੀ ਮੈਂਬਰ ਸ ਹਰਭਜਨ ਸਿੰਘ ਕਸ਼ਮੀਰੀ, ਸਕੱਤਰ ਗੁਰਜੰਟ ਸਿੰਘ ਕੱਟੂ, ਦਿੱਲੀ ਸਟੇਟ ਦੇ ਪ੍ਰਧਾਨ ਸੰਸਾਰ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਸੰਧੂ, ਸਟੇਟ ਹਰਿਆਣਾ ਦੇ ਪ੍ਰਧਾਨ ਹਰਜੀਤ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਚੀਮਾ, ਕੁਲਵਿੰਦਰ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ ਗਿੱਲ ਆਦਿ ਆਗੂ ਹਾਜ਼ਰ ਸਨ।
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ੍ਰੀ ਰਕਾਬ ਗੰਜ ਸਾਹਿਬ ਵਿੱਖੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਰਦਾਸ ਸਮਾਗਮ
This entry was posted in ਪੰਜਾਬ.