ਫਰਾਂਸ, (ਸੁਖਵੀਰ ਸਿੰਘ ਸੰਧੂ) - ਅੱਜ ਪੁਲਿਸ ਨੇ ਉਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿਹੜੀ ਪੁਸ਼ਚੇਅਰ ਸਮੇਤ ਗਿਆਰਾਂ ਸਾਲਾਂ ਦੇ ਬੱਚੇ ਨੂੰ ਰੇਲਵੇ ਸਟੇਸ਼ਨ ਤੇ ਛੱਡ ਕੇ ਚਲੀ ਗਈ ਸੀ। ਇਹ ਘਟਨਾ ਪਿਛਲੇ ਹਫਤੇ ਏਸੋਨ ਨਾਂ ਦੇ ਇਲਾਕੇ ਦੇ ਸਟੇਸ਼ਨ ਉਪਰ ਵਾਪਰੀ ਹੈ। ਉਥੇ ਇੱਕ 32 ਸਾਲਾਂ ਦੀ ਔਰਤ ਲੋਕਲ ਟਰੇਨ ਵਿੱਚ ਬੱਚੇ ਨਾਲ ਸਫਰ ਕਰ ਰਹੀ ਸੀ। ਜਦੋਂ ਟਰੇਨ ਸਟੇਸ਼ਨ ਉਪਰ ਥੋੜੀ ਦੇਰ ਲਈ ਰੁਕੀ ਤਾਂ ਉਹ ਬੱਚੇ ਨੂੰ ਸਟੇਸ਼ਨ ਤੇ ਉਤਾਰ ਕੇ ਮੁੜ ਉਸੇ ਹੀ ਟਰੇਨ ਵਿੱਚ ਬੈਠ ਕੇ ਚਲੀ ਗਈ। ਉਤਰਦੇ ਵਕਤ ਉਸ ਨੇ ਬਾਹਰ ਖੜ੍ਹੇ ਇੱਕ ਆਦਮੀ ਤੋਂ ਪੁਸ਼ਚੇਅਰ ਉਤਾਰਨ ਲਈ ਮੱਦਦ ਵੀ ਮੰਗੀ ਸੀ। ਇਸ ਘਟਨਾ ਦੀ ਪੁਲਿਸ ਨੂੰ ਇਤਲਾਹ ਮਿਲ ਜਾਣ ਤੇ ਉਸ ਔਰਤ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ ਸੀ। ਪੁਲਿਸ ਦਾ ਭਾਰੀ ਦਬਾਅ ਪੈਅ ਜਾਣ ਕਾਰਨ ਉਹ ਔਰਤ ਖੁਦ ਠਾਣੇ ਵਿੱਚ ਜਾ ਕੇ ਪੇਸ਼ ਹੋ ਗਈ। ਜਿਸ ਨੂੰ ਬਕਾਇਦਾ ਗ੍ਰਿਫਤਾਰ ਕਰ ਲਿਆ ਗਿਆ ਹੈ।ਅਦਾਲਤ ਨੇ ਉਸ ਨੂੰ ਅਗਲੀ ਪੇਸ਼ੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਦੋਂ ਤੱਕ ਬੱਚੇ ਨੂੰ ਮਿਲਣ ਦੀ ਮਨਾਹੀ ਕਰ ਦਿੱਤੀ ਹੈ ਤੇ ਬੱਚੇ ਦੀ ਸੇਵਾ ਸੰਭਾਲ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਕਰੇਗੀ। ਇਸ ਕੇਸ ਦੀ ਅਗਲੀ ਪੇਸ਼ੀ ਦਸੰਬਰ ਵਿੱਚ ਹੋਵੇਗੀ।
ਓਹ ਬੱਚੇ ਨੂੰ ਲਵਾਰਿਸ ਸਟੇਸ਼ਨ ਤੇ ਛੱਡ ਕੇ ਮੁੜ ਉਸੇ ਟਰੇਨ ਵਿੱਚ ਬੈਠ ਕੇ ਚਲੀ ਗਈ
This entry was posted in ਅੰਤਰਰਾਸ਼ਟਰੀ.