ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਰਕਾਰ ਲੰਬੇ ਸਮੇਂ ਤੋਂ ਚੱਲ ਰਹੀ ਕਸ਼ਮਕਸ਼ ਨੂੰ ਸਮਾਪਤ ਕਰਦੇ ਹੋਏ ਕਾਂਗਰਸ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਅਸਤੀਫ਼ਾ ਦੇਣ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੇ ਆਪਣੀ ਨਵੀਂ ਰਾਜਨੀਤਕ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਗਠਨ ਦਾ ਵੀ ਐਲਾਨ ਕਰ ਦਿੱਤਾ ਹੈ।ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਮੈਂ ਅੱਜ ਪਾਰਟੀ ਛੱਡਣ ਦੇ ਕਾਰਨ ਦੱਸਦੇ ਹੋਏ ਆਪਣਾ ਅਸਤੀਫਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਭੇਜ ਦਿੱਤਾ ਹੈ। ਮੇਰੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਹੈ। ਰਜਿਸਟ੍ਰੇਸ਼ਨ ਚੋਣ ਕਮਿਸ਼ਨ ਕੋਲ ਮਨਜ਼ੂਰੀ ਲਈ ਲੰਬਿਤ ਹੈ। ਪਾਰਟੀ ਚੋਣ ਨਿਸ਼ਾਨ ਨੂੰ ਵੀ ਬਾਅਦ ਵਿੱਚ ਮਨਜ਼ੂਰੀ ਮਿਲੇਗੀ।
ਕੈਪਟਨ ਨੇ ਸੋਨੀਆ ਗਾਂਧੀ ਨੂੰ ਭੇਜੇ ਗਏ ਆਪਣੇ ਅੱਠ ਸਫਿ਼ਆਂ ਦੇ ਅਸਤੀਫ਼ੇ ਵਿੱਚ ਆਪਣੀਆਂ ਹੁਣ ਤੱਕ ਦੀਆਂ ਉਪਲੱਭਦੀਆਂ ਦਾ ਜਿਕਰ ਕਰਦੇ ਹੋਏ ਨਵਜੋਤ ਸਿੱਧੂ ਅਤੇ ਪਾਰਟੀ ਹਾਈਕਮਾਨ ਤੇ ਵੀ ਜਮ ਕੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਨੇ ਕਾਂਗਰਸ ਦੇ ਨਾਲ ਆਪਣੇ ਲੰਬੇ ਕਾਰਜਕਾਲ ਦਾ ਜਿਕਰ ਕਰਦੇ ਹੋਏ ਸਿ਼ਕਵਾ ਵੀ ਕੀਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਮਾਣ-ਸਤਿਕਾਰ ਨਹੀਂ ਸੀ ਦਿੱਤਾ ਜਾ ਰਿਹਾ। ਪੱਤਰ ਵਿੱਚ ਉਨ੍ਹਾਂ ਨੇ ਰਾਹੁਲ ਅਤੇ ਪ੍ਰਿਅੰਕਾ ਤੇ ਵੀ ਭੜਾਸ ਕੱਢਦੇ ਹੋਏ ਲਿਿਖਆ ਹੈ, ‘ਆਪ ਨੇ ਅਤੇ ਆਪ ਦੇ ਬੱਚਿਆਂ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ। ਮੈਂ ਅੱਜ ਤੱਕ ਉਨ੍ਹਾਂ ਨੂੰ ਆਪਣੇ ਬੱਚਿਆਂ ਜਿੰਨ੍ਹਾਂ ਹੀ ਪਿਆਰ ਕਰਦਾ ਰਿਹਾ ਹਾਂ, ਕਿਉਂਕਿ ਮੈਂ ਉਨ੍ਹਾਂ ਦੇ ਪਿਤਾ (ਰਾਜੀਵ ਗਾਂਧੀ) ਨੂੰ 1954 ਤੋਂ ਸਕੂਲ ਦੇ ਸਮੇਂ ਤੋਂ ਜਾਣਦਾ ਸੀ।’ ਉਨ੍ਹਾਂ ਨੇ ਅੱਗੇ ਇਹ ਵੀ ਲਿਿਖਆ ਹੈ ਕਿ ਮੈਨੂੰ ਉਮੀਦ ਹੈ ਕਿ ਕੋਈ ਵੀ ਹੋਰ ਮਾਣਯੋਗ ਕਾਂਗਰਸੀ ਏਨਾ ਅਪਮਾਨ ਨਹੀਂ ਝਲੇਗਾ, ਜਿੰਨ੍ਹਾ ਕਿ ਮੈਨੂੰ ਝੱਲਣਾ ਪਿਆ।ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਤਿੰਨ ਚੋਣ ਨਿਸ਼ਾਨ ਦਿੱਤੇ ਹੋਏ ਹਨ, ਜਿੰਨ੍ਹਾਂ ਵਿੱਚੋਂ ਇੱਕ ਦੀ ਚੋਣ ਕੀਤੀ ਜਾਣੀ ਹੈ। ਉਨ੍ਹਾਂ ਦੀ ਪਾਰਟੀ ਦੀ ਰਜਿਸਟਰੇਸ਼ਨ ਸਬੰਧੀ ਕਾਰਵਾਈ ਦੀ ਪ੍ਰਕਿਿਰਆ ਵੀ ਅਜੇ ਚੱਲ ਰਹੀ ਹੈ। ਚੋਣ ਕਮਿਸ਼ਨ ਨੂੰ ਕੈਪਟਨ ਦੀ ਪਾਰਟੀ ਵੱਲੋਂ ਪ੍ਰਸਤਾਵਿਤ ‘ਪੰਜਾਬ ਲੋਕ ਕਾਂਗਰਸ’ ਦੇ ਨਾਮ ਤੇ ਕੋਈ ਸਮੱਸਿਆ ਨਹੀਂ ਹੈ।