ਪੈਰਿਸ, (ਸੁਖਵੀਰ ਸਿੰਘ ਸੰਧੂ) – ਭਾਵੇਂ ਕੋਵਿਡ 19 ਨਾਂ ਦੀ ਮਹਾਂਮਾਰੀ ਨੇ ਲੋਕਾਂ ਦਾ ਜਨ ਜੀਵਨ ਥੰਮ ਦਿੱਤਾ ਸੀ।ਵੱਡੇ ਵੱਡੇ ਕਾਰੋਬਾਰ ਅਤੇ ਵੇਖਣਯੋਗ ਸਥਾਨ ਬੰਦ ਹੋ ਗਏ ਸਨ।ਪਰ ਇਸ ਮਹਾਂਮਾਰੀ ਉਪਰ ਕੁਝ ਹੱਦ ਤੱਕ ਕਾਬੂ ਪਾ ਲੈਣ ਕਾਰਨ ਲੋਕਾਂ ਦੇ ਚਿਹ੍ਹਰਿਆ ਤੇ ਖੁਸ਼ੀ ਦੀ ਝਲਕ ਆਈਫਲ ਟਾਵਰ ਤੇ ਵੇਖਣ ਨੂੰ ਮਿਲੀ।ਪਿਛਲੇ ਦਿਨੀ ਉਥੇ ਜਾਣ ਦਾ ਮੌਕਾ ਮਿਲਿਆ ਟਾਵਰ ਨੂੰ ਵੇਖਣ ਲਈ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਥਾਂ ਥਾਂ ਲੋਕਾਂ ਦੀ ਭੀੜ ਜੁੜੀ ਹੋਈ ਸੀ।ਕਿਉਂ ਕਿ ਇਹ ਪਬਲਿੱਕ ਲਈ 9 ਮਹੀਨੇ ਬੰਦ ਵੀ ਰਿਹਾ ਸੀ।ਟਾਵਰ ਉਪਰ ਸਿਰਫ ਕੋਵਿਡ ਪਾਸ ਧਾਰਕਾਂ ਨੂੰ ਹੀ ਜਾਣ ਦੀ ਇਜ਼ਾਜਤ ਹੈ। ਹਰ ਰੋਜ਼ ਤਕਰੀਬਨ ਤੇਰਾਂ ਹਜ਼ਾਰ ਦੇ ਕਰੀਬ ਲੋਕੀ ਵੇਖਣ ਲਈ ਆਉਦੇ ਹਨ।ਵੀਕ ਐਂਡ ਤੇ ਤੇਈ ਜਾਂ ਚੌਬੀ ਹਜ਼ਾਰ ਦੀ ਗਿਣਤੀ ਵੀ ਹੋ ਜਾਦੀ ਹੈ।ਪਰ ਸਾਲ 2019 ਵਿੱਚ ਪੰਚੀ ਹਜ਼ਾਰ ਦੇ ਕਰੀਬ ਲੋਕੀ ਰੋਜ਼ ਆਉਦੇ ਸਨ। ਇਸ ਗੱਲ ਦਾ ਖੁਲਾਸਾ ਇੱਕ ਕਰਿੰਦੇ ਨੇ ਵੀ ਕੀਤਾ ਹੈ।ਕੋਵਿਡ ਕਾਰਨ ਲਿੱਫ਼ਟ ਵਿੱਚ ਚੜ੍ਹਣ ਦੀ ਪੰਜਾਹ ਪ੍ਰਤੀਸ਼ਤ ਦੀ ਕਟੋਤੀ ਵੀ ਕੀਤੀ ਹੋਈ ਹੈ।ਇੱਕ ਅੰਦਾਜ਼ੇ ਮੁਤਾਬਕ ਸਾਲ 2021 ਤੋਂ ਹੁਣ ਤੱਕ ਵੇਖਣ ਵਾਲਿਆ ਦੀ ਗਿਣਤੀ 10 ਲੱਖ ਪਜ਼ਾਹ ਹਜ਼ਾਰ ਦੇ ਕਰੀਬ ਹੈ। ਸਾਲ 2019 ਵਿੱਚ ਇਹ ਗਿਣਤੀ ਸੱਠ ਲੱਖ ਵੀਹ ਹਜ਼ਾਰ ਦੇ ਕਰੀਬ ਸੀ।ਸਾਲ 2024 ਵਿੱਚ ਹੋ ਰਹੀਆਂ ਓਲਾਂਪਿੰਕ ਖੇਡਾਂ ਦੀ ਮੱਦੇ ਨਜ਼ਰ ਤੇ ਆਈਫਲ ਟਾਵਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਰੰਗ ਰੋਗਨ ਦਾ ਕੰਮ ਪਿਛਲੇ ਦੋ ਅਕਤੂਬਰ ਤੋਂ ਸ਼ੁਰੂ ਕੀਤਾ ਹੋਇਆ ਹੈ।ਜਿਸ ਨੂੰ ਮਹਾਂਮਾਰੀ ਕਾਰਨ ਬੰਦ ਕੀਤਾ ਹੋਇਆ ਸੀ।