ਨਵੀਂ ਦਿੱਲੀ – ਕਿਸਾਨਾਂ ਦੇ ਲੰਬੇ ਸੰਘਰਸ਼ ਬਾਅਦ ਆਖਿਰਕਾਰ ਉਨ੍ਹਾਂ ਦੇ ਸਬਰ ਅਤੇ ਬੁਲੰਦ ਹੌਂਸਲਿਆਂ ਦੀ ਜਿੱਤ ਹੋਈ। ਕਿਸਾਨਾਂ ਦੇ ਜੋਸ਼ ਮਾਰਦੇ ਹੜ੍ਹ ਅੱਗੇ ਘੁਮੰਡੀ ਸਰਕਾਰ ਨੂੰ ਅੰਤ ਝੁਕਣਾ ਹੀ ਪਿਆ। ਮੋਦੀ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਖੇਤੀ ਸਬੰਧੀ ਤਿੰਨੇ ਕਾਲੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਦੇ ਲਾਭ ਲਈ ਲਿਆਂਦੇ ਸਨ, ਪਰ ਅਸੀਂ ਕਿਸਾਨਾਂ ਨੂੰ ਸਮਝਾਉਣ ਵਿੱਚ ਅਸਫਲ ਰਹੇ ਹਾਂ।
ਕੇਂਦਰ ਸਰਕਾਰ ਨੇ ਇਹ ਤਿੰਨੇ ਕਾਲੇ ਕਾਨੂੰਨ ਵਾਪਿਸ ਲੈਣ ਦਾ ਫੈਂਸਲਾ ਕੀਤਾ ਹੈ ਅਤੇ ਇਸੇ ਮਹੀਨੇ ਸੰਵਿਧਾਨਿਕ ਪ੍ਰਕ੍ਰਿਆ ਪੂਰੀ ਕਰ ਕੇ ਇਹ ਕਾਲੇ ਕਾਨੂੰਨ ਰੱਦ ਕਰ ਦਿੱਤੇ ਜਾਣਗੇ। ਕਈ ਕਿਸਾਨ ਸੰਗਠਨਾਂ ਨੇ ਆਪਣੀ ਇਸ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜਿਕਰਯੋਗ ਹੈ ਕਿ ਕਿਸਾਨ ਪਿੱਛਲੇ ਲੰਬੇ ਅਰਸੇ ਤੋਂ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ ਸਰਕਾਰੀ ਜੁਲਮ ਸਹਿਣ ਕਰ ਰਹੇ ਸਨ। ਠੰਢ, ਮੀਂਹ ਅਤੇ ਗਰਮੀ ਵੀ ਕਿਸਾਨਾਂ ਦੇ ਹੌਂਸਲੇ ਨੂੰ ਡਗਮਗਾ ਨਹੀਂ ਸਕੇ। ਉਹ ਆਪਣੇ ਸੰਕਲਪ ਤੇ ਅਡੋਲ ਰਹੇ ਅਤੇ ਆਖਿਰ ਸਰਕਾਰ ਨੂੰ ਆਪਣੇ ਗੱਲਤ ਫੈਂਸਲੇ ਵਾਪਿਸ ਲੈਣ ਲਈ ਮਜ਼ਬੂਰ ਕਰ ਦਿੱਤਾ।
ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਅਸੀਂ ਤੁਰੰਤ ਅੰਦੋਲਨ ਵਾਪਿਸ ਨਹੀਂ ਲਵਾਂਗੇ। ਜਦੋਂ ਤੱਕ ਸੰਸਦ ਵਿੱਚ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਤਦ ਤੱਕ ਕਿਸਾਨ ਘਰਾਂ ਨੂੰ ਨਹੀਂ ਪਰਤਣਗੇ।