ਅੰਮ੍ਰਿਤਸਰ – ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਵਿਰੋਧੀ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਤੇ ਮਿਸ਼ਨ ਕਿਸਾਨ ਸੰਘਰਸ਼ ਫ਼ਤਿਹਯਾਬੀ ਕਮੇਟੀ ਮੁੱਖ ਪ੍ਰਬੰਧਕ ਜਥੇਦਾਰ ਇਕਬਾਲ ਸਿੰਘ ਤੁੰਗ ਸਾਬਕਾ ਨਿੱਜੀ ਸਕੱਤਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰੋਫੈਸਰ ਸਰਚਾਂਦ ਸਿੰਘ ਖ਼ਿਆਲਾ, ਸੁਰਿੰਦਰਪਾਲ ਸਿੰਘ ਤਾਲਿਬਪੁਰਾ ਤੇ ਬਲਬੀਰ ਸਿੰਘ ਕਠਿਆਲੀ ਨੇ ’ਦੇਰ ਆਏ ਦਰੁਸਤ ਆਏ’ ਕਹਿੰਦਿਆਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ । ਭਾਈ ਤੁੰਗ ਦੇ ਗ੍ਰਹਿ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਕਤ ਆਗੂਆਂ ਨੇ ਆਖਿਆ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਅੱਗੇ ਝੁਕਣਾ ਹੀ ਪਿਆ। ਮਿਸ਼ਨ ਕਿਸਾਨ ਸੰਘਰਸ਼ ਫ਼ਤਿਹਯਾਬੀ ਕਮੇਟੀ ਵੱਲੋਂ ਅਰੰਭ ਸਹਿਜ ਪਾਠਾਂ ਦੀ ਲੜੀ ਦੇ ਮੁੱਖ ਪ੍ਰਬੰਧਕ ਜਥੇਦਾਰ ਇਕਬਾਲ ਸਿੰਘ ਤੁੰਗ ਤੇ ਪ੍ਰੋਫੈਸਰ ਸਰਚਾਂਦ ਸਿੰਘ ਖ਼ਿਆਲਾ ਨੇ ਆਖਿਆ ਕਿ 8 ਜੂਨ ਤੋ ਅਰੰਭ ਲੜੀਵਾਰ ਸਹਿਜ ਪਾਠਾਂ ਦੀ ਲੜੀ ਤਹਿਤ 25 ਵੇਂ ਸਹਿਜ ਪਾਠ ਜੀ ਦਾ ਭੋਗ ਹੁਣ ਫ਼ਤਿਹ ਦੀ ਅਰਦਾਸ ਕਰਨ ਉਪਰੰਤ 28 ਨਵੰਬਰ ਦਿਨ ਐਤਵਾਰ 11 ਵੱਜੇ ਲੜੀ ਦੇ ਮੁੱਖ ਪ੍ਰਬੰਧਕ ਜਥੇਦਾਰ ਇਕਬਾਲ ਸਿੰਘ ਤੁੰਗ ਦੇ ਗ੍ਰਹਿ ਵਿਖੇ ਭੋਗ ਪਾਏ ਜਾਣਗੇ। ਕਿਸਾਨ ਮਜ਼ਦੂਰ ਸੰਘਰਸ਼ ਦੀ ਫ਼ਤਿਹ ਦੀ ਅਰਦਾਸ ਵਿਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਜੀ ਔਜਲਾ, ਦਮਦਮੀ ਟਕਸਾਲ ਦੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਅਵਤਾਰ ਸਿੰਘ ਜੀ ਬਿੰਦੀਚੰਦੀਏ ਸੁਰਸਿੰਘ ਵਾਲੇ, ਬਾਬਾ ਸੱਜਣ ਸਿੰਘ ਜੀ ਗੁਰੂ ਕਾ ਬੇਰ ਸਾਹਿਬ ਵਾਲੇ ਕਿਸਾਨ ਆਗੂਆਂ ਸਮੇਤ ਕਈ ਹੋਰ ਸ਼ਖ਼ਸੀਅਤਾਂ ਫ਼ਤਿਹ ਦੀ ਅਰਦਾਸ ਵਿਚ ਸ਼ਾਮਲ ਹੋਣਗੀਆਂ। ਇਸ ਮੌਕੇ ਮਿਸ਼ਨ ਕਿਸਾਨ ਸੰਘਰਸ਼ ਫ਼ਤਿਹਯਾਬੀ ਕਮੇਟੀ ਆਗੂਆਂ ਨੇ ਕਿਸਾਨ ਸੰਘਰਸ਼ ਦੌਰਾਨ ਸੰਘਰਸ਼ ਦੀ ਖ਼ਾਤਰ ਸ਼ਹੀਦ ਹੋਏ ਕਿਸਾਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਵੀ ਅਰਪਿਤ ਕੀਤੀ ਗਈ ਅਤੇ ਸੰਯੁਕਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਨੂੰ ਫ਼ੌਰੀ ਤੌਰ ਤੇ ਘਰ ਵਾਪਸੀ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਮਜ਼ਬੂਤ ਸਿਆਸੀ ਪਲੇਟਫ਼ਾਰਮ ਦਾ ਐਲਾਨ ਕਰਨ ਵਿੱਚ ਹੁਣ ਕਿਸਾਨੀ ਨੂੰ ਦੇਰ ਨਹੀਂ ਕਰਨੀ ਚਾਹੀਦੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਤੰਤਰ ਨੂੰ ਮੁੜ ਬਹਾਲ ਰੱਖਿਆ ਜਾ ਸੱਕੇ । ਇਸ ਮੌਕੇ ਆਤਮਜੀਤ ਸਿੰਘ ਤੁੰਗ ਬੀਬੀ ਦਵਿੰਦਰਜੀਤ ਕੌਰ ਬੀਬੀ ਸਤਬੀਰ ਕੌਰ ਤੁੰਗ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨਾਲ ਕਿਸਾਨੀ ਦੀ ਹੋਈ ਜਿੱਤ: ਭਾਈ ਤੁੰਗ, ਪ੍ਰੋ: ਖ਼ਿਆਲਾ
This entry was posted in ਪੰਜਾਬ.