ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਕਾਲੇ ਕਾਨੂੰਨਾ ਨੂੰ ਰੱਦ ਕਰਨ ਲਈ ਆਰੰਭੇ ਸੰਘਰਸ਼ ਨੂੰ ਕੇਂਦਰ ਦੇ ਹਾਕਿਮ ਦੀਆਂ ਧੱਕੇਸ਼ਾਹੀਆਂ, ਵਧੀਕੀਆਂ ਤੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਤਮਾਮ ਕੋਝੀਆਂ ਚਾਲਾਂ ਦੇ ਬਾਵਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੌਕੇ ਦੇਸ ਦੇ ਪ੍ਰਧਾਨ ਮੰਤਰੀ ਵੱਲੋਂ ਰੱਦ ਕਰਨ ਦਾ ਐਲਾਨ ਬਾਬੇ ਨਾਨਕ ਦੇ ਵਾਰਿਸਾਂ ਦੀ ਲੋਕਾਂ ਦੀ ਜੋਕਾਂ ਅਤੇ ਝੁੱਗੀਆਂ ਦੀ ਮਹਿਲਾਂ ’ਤੇ ਸ਼ਾਨਦਾਰ ਅਤੇ ਮਿਸਾਲੀ ਜਿੱਤ ਹੈ।
ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਇਪਟਾ ਦੇ ਤਮਾਮ ਕਾਰਕੁਨਾ ਨੇ ਅੰਦੋਲਨ ਦੌਰਾਨ ਆਪਣੀਆਂ ਜਾਨਾ ਦੀ ਆਹੂਤੀ ਦੇਣ ਵਾਲੇ ਸ਼ੰਘਰਸ਼ੀ ਯੋਧਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਦੇਸ਼ ਭਰ ਦੇ ਸ਼ੰਘਰਸ਼ੀਆਂ ਨੂੰ ਵਧਾਈ ਦਿੰਦੇ ਕਿਹਾ ਹੈ ਸਾਨੂੰ ਆਪਣੀਆਂ ਸਰਹੱਦਾ ਉਪਰ ਦੁਸ਼ਮਣਾ ਦੇ ਨਾਲ-ਨਾਲ ਦੇਸ ਵਿਚਲੇ ਲੋਕ-ਦੋਖੀਆ ਨਾਲ ਵੀ ਦਲੇਰੀ ਨਾਲ ਇਕ-ਜੁੱਟ ਤੇ ਇਕ-ਮੁੱਠ ਹੋ ਕੇ ਹੱਥਾਂ ਦੇ ਹਥੌੜੇ ਬਣਾ ਕੇ ਸਖ਼ਤੀ ਸਿੱਜਣਾ ਪਵੇਗਾ।ਜ਼ਿਕਰਯੋਗ ਹੈ ਕਿ ਇਪਟਾ ਦੇ ਕਾਰਕੁਨ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ ਅਤੇ ਅੱਗੋਂ ਵੀ ਹਰ ਲੋਕ-ਸ਼ੰਘਰਸ਼ ਵਿਚ ਸਰਗਰਮੀ ਨਾਲ ਸ਼ਿਰਕਤ ਕਰਦੇ ਰਹਿਣਗੇ।