ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪੀਐਮ ਮੋਦੀ ਨੂੰ ਡਰਾਮੇਬਾਜ਼ ਵੀ ਕਿਹਾ। ਪੀਐਮ ਮੋਦੀ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਚੰਗਾ ਹੈ ਕਿ ਪੀਐਮ ਫਿਲਮ ਇੰਡਸਟਰੀ ‘ਚ ਨਹੀਂ ਗਏ ਨਹੀਂ ਤਾਂ ਉਹ ਸਾਰੇ ਐਵਾਰਡ ਲੈ ਲੈਂਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਅਸਦੁਦੀਨ ਓਵੈਸੀ ਨੇ ਕਿਹਾ, “ਪ੍ਰਧਾਨ ਮੰਤਰੀ ਦੇਸ਼ ਦੇ ਸਭ ਤੋਂ ਵੱਡੇ ਨੌਟੰਕੀ ਹਨ। ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਜੇਕਰ ਉਹ ਰਾਜਨੀਤੀ ‘ਚ ਆ ਗਏ ਹਨ, ਨਹੀਂ ਤਾਂ ਗਰੀਬ ਫਿਲਮ ਇੰਡਸਟਰੀ ਦਾ ਕੀ ਹਾਲ ਹੋਣਾ ਸੀ, ਮੋਦੀ ਜੀ ਸਭ ਅਵਾਰਡ ਜਿੱਤ ਗਏ ਹੁੰਦੇ। ਕਾਲੇ ਖੇਤੀ ਕਨੂੰਨ ਵਾਪਿਸ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜੋ ਕਿਹਾ ਕਿ ਮੇਰੀ ਤਪੱਸਿਆ ਵਿੱਚ ਕਮੀ ਹੈ, ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਆਖ਼ਰਕਾਰ ਸਾਡੇ ਦੇਸ਼ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਕਿੰਨਾ ਵੱਡਾ ਨੌਟੰਕੀਬਾਜ਼ ਹੈ।
ਬਾਰਾਬੰਕੀ ‘ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਏਆਈਐਮਆਈਐਮ ਦੇ ਮੁਖੀ ਓਵੈਸੀ ਨੇ ਕਿਹਾ, “ਮੋਦੀ ਜੀ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਕਿਹਾ ਸੀ ਕਿ ਸਾਡੇ ਕੋਲ ਤਪੱਸਿਆ ਦੀ ਕਮੀ ਹੈ। 750 ਕਿਸਾਨ ਮਰ ਗਏ, ਫਿਰ ਵੀ ਕਿਸਾਨਾਂ ਨੇ ਆਪਣੀ ਜ਼ਮੀਨ ਨਹੀਂ ਛੱਡੀ, ਤਪੱਸਿਆ ਇਸ ਨੂੰ ਕਹਿੰਦੇ ਹਨ ਅਤੇ ਤੁਸੀਂ ਕਿਹਾ ਕਿ ਮੇਰੀ ਤਪੱਸਿਆ ਵਿੱਚ ਕੋਈ ਕਮੀ ਨਹੀਂ ਸੀ, ਮੋਦੀ ਜੀ ਤੁਸੀਂ ਐਕਟਿੰਗ ਕਰਦੇ ਹੋ, ਮੋਦੀ ਜੀ ਤੁਸੀਂ ਆਪਣੇ ਆਪ ਨੂੰ ਹੀਰੋ ਬਣਾਉਣ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ, ਤੁਸੀਂ ਸਭ ਕੁਝ ਆਪਣੇ ਸਿਰ ਲੈ ਲੈਂਦੇ ਹੋ।
ਓਵੈਸੀ ਨੇ ਆਪਣੇ ਭਾਸ਼ਣ ‘ਚ ਕਿਹਾ, “ਤੁਸੀਂ ਉਨ੍ਹਾਂ ਕਿਸਾਨਾਂ ‘ਤੇ ਕੀ ਦੋਸ਼ ਨਹੀਂ ਲਗਾਇਆ। ਕਿਤੇ ਖਾਲਿਸਤਾਨੀ ਤਾਂ ਆਈ ਐਸ ਆਈ ਦੇ ਏਜੰਟ ਹਨ ਉਨ੍ਹਾਂ ਨੂੰ ਪੈਸਾ ਆਉਂਦਾ ਹੈ, ਸਭ ਬਕਵਾਸ ਹੈ। ਉਸ ਤੋਂ ਬਾਅਦ ਫਿਰ ਦੇਖਿਆ ਕਿ ਮੇਰਾ ਅਕਸ ਡਿਗ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਅਹਿਸਾਸ ਹੋ ਗਿਆ ਕਿ ਮੈਂਨੂੰ ਕਿਸਾਨਾਂ ਦਾ ਦੁਸ਼ਮਣ ਕਿਹਾ ਜਾ ਰਿਹਾ ਹੈ ਜਿਸ ਨੂੰ ਦੇਖਦੀਆਂ ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਨੂੰਨ ਵਾਪਸ ਲੈ ਲਿਆ ਹੈ ।