ਪੈਰਿਸ, (ਸੁਖਵੀਰ ਸਿੰਘ ਸੰਧੂ) – ਦੇਸਾਂ ਪ੍ਰਦੇਸਾਂ ਵਿੱਚ ਵਸਦੇ ਮਾਣਕ ਸਾਹਿਬ ਜੀ ਦੇ ਪ੍ਰਸੰਸਕਾਂ ਵਿੱਚ ਇਹ ਖਬਰ ਵੜੇ ਦੁੱਖ ਨਾਲ ਪੜ੍ਹੀ ਜਾਵੇਗੀ।ਕਿਉਂ ਕਿ ਤੀਹ ਨਵੰਬਰ ਨੂੰ ਹੋਣ ਵਾਲੀ ਮਾਣਕ ਜੀ ਦੀ ਦਸਵੀਂ ਬਰਸੀ ਨੂੰ ਕੈਂਸਲ ਕਰ ਦਿੱਤਾ ਗਿਆ ਹੈ।ਸਹਿਯੋਗੀ ਜਗਰੂਪ ਸਿੰਘ ਸੰਧੂ ਜੀ ਦੇ ਦੱਸਣ ਮੁਤਾਬਕ ਮਾਣਕ ਜੀ ਦੀ ਸਾਲੇਹਾਰ ਭਾਵ (ਯੁਧਵੀਰ ਮਾਣਕ) ਦੀ ਮਾਮੀ ਜੀ ਦੀ ਅਚਾਨਕ ਹੋਈ ਮੌਤ ਨਾਲ ਸੋਗ ਦਾ ਮਹੌਲ ਹੋਣ ਕਾਰਨ ਪਿੰਡ ਜਲਾਲਦੀਵਾਲ (ਰਾਏਕੋਟ) ਵਿਖੇ ਬਰਸੀ (ਮੇਲਾ) ਨਹੀ ਹੋਵੇਗਾ।ਯਾਦ ਰਹੇ ਕਿ ਇਹ ਮੇਲਾ ਦਸ ਸਾਲ ਤੋਂ ਲਗਾਤਾਰ ਹੋ ਰਿਹਾ ਹੈ।ਜਿਥੇ ਹਰ ਸਾਲ ਪੰਜਾਬ ਦੇ ਮਸ਼ਹੂਰ ਨਾਮਵਾਰ ਸਿੰਗਰ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕਰਕੇ ਮਾਣਨ ਜੀ ਨੂੰ ਸ਼ਰਧਾਜ਼ਲੀ ਭੇਂਟ ਕਰਦੇ ਹਨ।
ਸ੍ਰੀ ਕੁਲਦੀਪ ਮਾਣਕ ਜੀ ਦੀ ਤੀਹ ਤਰੀਕ ਨੂੰ ਹੋਣ ਵਾਲੀ ਦਸਵੀ ਬਰਸੀ ਰੱਦ ਹੋ ਗਈ
This entry was posted in ਅੰਤਰਰਾਸ਼ਟਰੀ.