ਪੈਰਿਸ ਤੋਂ ਅੱਠ ਕਿ.ਮੀ. ਦੂਰ ਨੋਰਥ ਦੇ ਇਲਾਕੇ ਵਿੱਚ ਦਰਾਂਸੀ ਨਾਂ ਦਾ ਕਸਬਾ ਹੈ। ਉਥੇ “ਸੀਤੇ ਦੇ ਮੌਤੇ” ਨਾ ਦੇ ਏਰੀਏ ਵਿੱਚ ਇੱਕ ਮਾਲ ਗੱਡੀ ਦਾ ਡੱਬਾ (ਵੈਗਨ) ਖੜ੍ਹਾ ਕੀਤਾ ਹੋਇਆ ਹੈ। ਜਿਹੜਾ ਦੂਸਰੀ ਜੰਗ ਵਿੱਚ ਹਿਟਲਰ ਨਾਜ਼ੀਆਂ ਹੱਥੋਂ ਯਹੂਦੀ ਲੋਕਾਂ ਪ੍ਰਤੀ ਕੀਤੇ ਅਤਿਆਚਾਰਾਂ ਦੀ ਦਾਸਤਾਨ ਬਿਆਨ ਕਰਦਾ ਹੈ। ਸਾਲ 1941 ਤੋਂ 1944 ਤੱਕ ਫਰਾਂਸ ਅਤੇ ਹੋਰ ਨੇੜਲੇ ਦੇਸ਼ਾਂ ਤੋਂ ਬੇਗੁਨਾਹ ਯਹੁਦੀ ਲੋਕਾਂ ਨੂੰ ਕੈਦੀ ਬਣਾ ਕੇ ਇਹਨਾਂ ਮਾਲਗੱਡੀ ਦੇ ਡੱਬਿਆ ਰਾਂਹੀ ਦਰਾਂਸੀ ਕੈਂਪ ਵਿੱਚ ਲਿਆਦਾਂ ਗਿਆ ਸੀ। ਜਿਹਨਾਂ ਵਿੱਚ ਬਜ਼ੁਰਗ,ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਇਸ ਜਗ੍ਹਾ ਉਪਰ ਯੂ ਅਕਾਰ ਦੀਆਂ ਚਾਰ ਚਾਰ ਮੰਜ਼ਲੀਆਂ ਇਮਾਰਤਾਂ ਵੀ ਬਣੀਆਂ ਹੋਹਨ।ਜਿਹਨਾਂ ਨੂੰ 1931 ਤੋਂ 1934 ਵਿੱਚ ਬਣਾਇਆ ਗਿਆ ਸੀ। ਇਥੇ ਭੁੱਖੇ ਪਿਆਸੇ ਲਾਚਾਰ ਤੁਰਨ ਤੋਂ ਸਮਰੱਥ ਬੁਰੀ ਹਾਲਾਤ ਵਿੱਚ ਵਿਚਰ ਰਹੇ ਸੌ ਸੌ ਕੈਦੀਆਂ ਨੂੰ ਇਹਨਾਂ ਵੈਗਨਾਂ ਵਿੱਚ ਤੁੰਨ ਕੇ ਲਿਆਦਾਂ ਸੀ। ਅਗਸਤ ਵੀਹ ਤੋਂ ਪੰਚੀ ਤੇ ਸਾਲ 1941 ਤੇ 1942 ਦੌਰਾਨ 4200 ਦੇ ਕਰੀਬ ਵਿਦੇਸ਼ੀ ਤੇ 1500 ਦੇ ਕਰੀਬ ਫਰਾਂਸ ਦੇ ਕੈਦੀ ਇਸ ਕੈਂਪ ਵਿੱਚ ਕੈਦ ਕੀਤੇ ਹੋਏ ਸਨ। ਹਰ ਇੱਕ ਕਮਰੇ ਵਿੱਚ 50 ਜਾਂ 60 ਦੇ ਕਰੀਬ ਕੈਦੀ ਬੰਦ ਸਨ। ਜਿਹਨਾਂ ਨੂੰ ਦਿੱਨ ਵਿੱਚ ਇੱਕ ਘੰਟਾ ਪੌੜ੍ਹੀਆਂ ਤੱਕ ਜਾਣ ਦੀ ਇਜ਼ਾਜ਼ਤ ਸੀ। ਇੱਕ ਕਮਰੇ ਤੋਂ ਦੂਸਰੇ ਕਮਰੇ ਤੱਕ ਜਾਣ ਦੀ ਮਨ੍ਹਾਹੀ ਸੀ। ਪੂਰੇ ਦਿੱਨ ਲਈ ਹਰ ਇੱਕ ਕੈਦੀ ਨੂੰ 250 ਗ੍ਰਾਮ ਬਰੈਡ ਤੇ ਤਿੰਨ ਸੂਪ ਵਗੈਰ ਸਬਜ਼ੀ ਵਾਲੇ ਦਿੱਤੇ ਜਾਂਦੇ ਸਨ।ਠੰਡੇ ਕਮਰਿਆਂ ਵਿੱਚ ਹੀਟਿੰਗ ਨਾ ਮਾਤਰ ਸੀ। 5000 ਹਜ਼ਾਰ ਦੇ ਕਰੀਬ ਕੈਦੀਆਂ ਲਈ ਪਾਣੀ ਲਈ ਕੁਲ ਵੀਹ ਟੂਟੀਆ ਲੱਗੀਆਂ ਹੋਈਆਂ ਸਨ। ਹਰ ਕਿਸੇ ਨੂੰ ਦਿੱਨ ਵਿੱਚ ਦੋ ਵਾਰ ਬਾਥਰੂਮ ਜਾਣ ਦਿੱਤਾ ਜਾਦਾਂ ਸੀ। ਸਾਫ ਸਫਾਈ ਨਹਾਉਣ ਧੋਣ ਦੀ ਘਾਟ ਹੋਣ ਕਾਰਨ ਕੈਦੀ ਜੂਆਂ ਅਤੇ ਖਟਮਲਾਂ ਨਾਲ ਰਹਿ ਰਹੇ ਸਨ। ਇਹਨਾਂ ਇਮਾਰਤਾਂ ਦੇ ਵਿਚਕਾਰ ਗੈਸ ਚੈਂਬਰ ਬਣੇ ਹੋਏ ਸਨ। ਜਿਥੇ ਗੈਸ ਨਾਲ ਭਰੇ ਚੈਂਬਰਾਂ ਵਿੱਚ ਕੈਦੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਜਾਦਾਂ ਸੀ। ਜਿਸ ਦੀ ਗਵਾਹੀ ਕੋਲ ਲੱਗਿਆ ਹੋਇਆ ਕਾਲੇ ਰੰਗ ਦਾ ਪੱਥਰ ਵੀ ਦਿੰਦਾ ਹੈ। 1986 ਵਿੱਚ ਸਥਾਪਤ ਕੀਤਾ ਹੋਇਆ ਮਾਲਗੱਡੀ ਦਾ ਇਹ ਡੱਬਾ ਉਦਾਸ ਹੀਣਭਾਵਨਾਂ ਨਾਲ ਖੜ੍ਹਾ ਅਨਿਆਈਆਂ ਮੌਤਾਂ ਦੀ ਯਾਦ ਉਜਾਗਰ ਕਰਦਾ ਹੈ। ਯੁਨਾਨ ਦੀ ਕਹਾਵਤ ਹੈ, “ਯੁੱਧ ਦੀ ਖੌਜ਼ ਸ਼ੈਤਾਨ ਨੇ ਕੀਤੀ ਹੈ, ਪਰ ਵਰਤਦੇ ਇਸ ਨੂੰ ਮੂਰਖ ਨੇ”!!