ਅੰਗਰੇਗ਼ ਇਥੋਂ ਜਾਣ ਲਗਿਆ ਮੁਲਕ ਦਾ ਰਾਜ ਰਾਜਸੀ ਲੋਕਾਂ ਹੱਥ ਦੇ ਗਏ ਸਨ ਅਤੇ ਲੋਕਾਂਨੂੰ ਪਤਾ ਵੀ ਨਹੀ ਸੀ ਲਗਾ ਕਿ ਆਜ਼ਾਦੀ ਆ ਗਈ ਹੈ। ਲੋਕ ਤਾਂ ਬਟਵਾਰੇ ਦਾ ਦੁੱਖ ਹੀ ਮਨਾ ਰਹੇ ਸਨ ਜਦ ਰਾਜਸੀ ਲੋਕਾਂ ਰਾਜ ਸੰਭਾਲ ਵੀ ਲਿਆ ਸੀ ਅਤੇ ਫਿਰ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਜੈਸਾ ਵੀ ਪਰਜਾਤੰਤਰ ਆਇਆ ਸੀ ਉਹ ਵੀ ਬਣਾ ਲਿਆ ਸੀ ਅਤੇ ਅਸੀਂ ਅੱਜ ਤੱਕ ਇਹੀ ਆਖ ਰਹੇ ਹਾਂ ਕਿ ਅਸੀਂ ਆਜ਼ਾਦ ਦੇਸ਼ ਹਾਂ ਅਤੇ ਅਸੀਂ ਦੁਨੀਆਂ ਦਾ ਵਡਾ ਪਰਜਾਤੰਤਰ ਵੀ ਹਾਂ।
ਇਹ ਜਿਹੜਾ ਵੀ ਪਰਜਾਤੰਤਰ ਆਇਆ ਹੈ ਇਹ ਵੋਟਾਂ ਨਾਲ ਕਾਇਮ ਕੀਤਾ ਜਾਂਦਾ ਹੈ। ਅਰਥਾਤ ਰਾਜਸੀ ਲੋਕਾਂ ਦੀ ਗਿਣਤੀ ਵਧ ਗਈ ਸੀ ਅਤੇ ਇੰਨ੍ਹਾਂ ਰਾਜਸੀ ਲੋਕਾਂ ਨੇ ਟੀਮਾਂ ਵੀ ਬਣਾ ਲਈਆਂ ਸਨ। ਹਰ ਪੰਜਾਂ ਸਾਲਾਂ ਬਾਅਦ ਚੋਣਾਂ ਕਰਵਾਕੇ ਕੋਈ ਨਾਂ ਕੋਈ ਸਭ ਤੋਂ ਜਿਆਦਾ ਸਪੋਰਟਰ ਲੈਕੇ ਸਦਨ ਵਿੱਚ ਆਉਂਦਾ ਰਿਹਾ ਹੈ ਅਤੇ ਆਪਣਾ ਰਾਜ ਕਾਇਮ ਕਰਦਾ ਰਿਹਾ ਹੈ। ਇਹ ਟੀਮਾਂ ਜਿਹੜੀਆਂ ਵੀ ਬਣੀਆਂਹਨ ਹਰੇਕ ਟੀਮ ਦਾ ਕੋਈ ਨਾਂ ਕੋਈ ਸਰਦਾਰ ਵੀ ਹੈ, ਅਰਥਾਤ ਇਹੀ ਵਿਅਕਤੀ ਵਿਸ਼ੇਸ਼ ਹੀ ਪਾਰਟੀ ਹੈ ਇਹੀ ਮੁੱਖੀਆ ਹੈ ਅਤੇ ਇਹੀ ਕਲ ਨੂੰ ਪ੍ਰਧਾਨ ਮੰਤਰੀ ਵੀ ਬਣ ਜਾਂਦਾ ਹੈ ਅਤੇ ਪੰਜ ਸਾਲ ਇਹੀ ਮੁਲਕ ਦਾ ਕਰਤਾ ਧਰਤਾ ਰਹਿੰਦਾ ਹੈ ਅਤੇ ਮੁਲਕ ਦੇ ਲੋਕਾਂ ਨੂੰ ਵੀ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਉਹ ਪ੍ਰਧਾਨ ਮੰਤਰੀ ਵੱਲ ਹੀ ਦੇਖਦੇ ਰਹਿਣ।ਇਸ ਮੁਲਕ ਦਾ ਜਿਹੜਾ ਵੀ ਇਤਿਹਾਸ ਲਿਖਿਆ ਜਾ ਰਿਹਾ ਹੈ ਇਸ ਵਿੱਚ ਵੀ ਸਿਰਫ ਅਤੇ ਸਿਰਫ ਪ੍ਰਧਾਨ ਮੰਤਰੀ ਦਾ ਨਾਮ ਹੀ ਲਿਖਿਆ ਜਾਂਦਾ ਹੈ ਅਤੇ ਬਾਕੀ ਦੀ ਇਹ ਵਡੀ ਗਿਣਤੀ ਭਾਵੇਂ ਉਹ ਮੰਤਰੀ ਹਨ ਜਾਂ ਬਸ ਵਿਧਾਇਕ ਹੀ ਹਨ ਕੋਈ ਵੀ ਮੁਲਕ ਦੇ ਇਤਿਹਾਸ ਵਿੱਚ ਨਾਮ ਨਹੀਂ ਲਿਖਵਾ ਸਕਦਾ ਅਤੇ ਇਸ ਤਰ੍ਹਾਂ ਦਾ ਰਾਜ ਬਣਦਿਆ ਅੱਜ ਪੌਣੀ ਸਦੀ ਦਾ ਸਮਾਂ ਲੰਘ ਗਿਆ ਹੈ।
ਇਸ ਮੁਲਕ ਵਿੱਚ ਵੋਟਾਂ ਨਾਲ ਰਾਜ ਬਣਦਾ ਹੈ ਅਤੇ ਉਹੀ ਆਦਮੀ ਰਾਜ ਕਰਦਾ ਹੈ ਅਰਥਾਤ ਪ੍ਰਧਾਨ ਮੰਤਰੀ ਬਣਦਾ ਹੈ ਜਿਹੜਾ ਜਿਆਦੀ ਸਪੋਰਟਰ ਲੈਕੇ ਸਦਨ ਤਕ ਪੁਜਦਾ ਹੈ ਅਤੇ ਹਰੇਕ ਨੂੰ ਇਹ ਵੀ ਪਤਾ ਹੈ ਕਿ ਇਸ ਮੁਲਕ ਵਿੱਚ ਗਰੀਬਾਂ ਦੀ ਗਿਣਤੀ fਗ਼ਆਦਾ ਹੈ ਅਤੇ ਇਹ ਗਰੀਬ ਬਹੁਤਾ ਕੁਝ ਮੰਗਦੇ ਵੀ ਨਹ॥ ਹਨ। ਕੁਝ ਨਾ ਕੁਝ ਝਾਂਸਾ ਦੇਕੇ ਇੰਨ੍ਹਾਂ ਗਰੀਬਾਂ ਦੀਆਂ ਵੋਟਾਂ ਲੈਣ ਦਾ ਤਰੀਕਾ ਵੀ ਰਾਜਸੀ ਲੋਕਾਂ ਨੂੰ ਆ ਗਿਆ ਹੈ। ਅਜ ਤਕ ਗਰੀਬਾਂ ਨੂੰ ਨਿਕੀਆਂ ਨਿਕੀਆਂ ਕਈ ਰਿਆਇਤਾਂ ਤਾਂ ਦੇ ਦਿਤੀਆਂ ਗਈਆਂ ਹਨ, ਪਰ ਇਹ ਸਾਰੀਆਂ ਦੀਆਂ ਸਾਰੀਆਂ ਮੁਢਲੀਆਂ ਡਾਕਟਰੀ ਸਹਾਇਤਾ ਵਜੋਂ ਹੀ ਦਿਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਜ ਤਕ ਗੁਰਬਤ ਪੂਰੀ ਤਰ੍ਹਾਂ ਖਤਮ ਕਰਨ ਦਾ ਕੋਈ ਵੀ ਤਰੀਕਾ ਨਹੀਂ ਵਰਤਿਆ ਗਿਆ ਹੈ।
ਇਸ ਮੁਲਕ ਦੀ ਗੁਬਰਤ ਵਧਦੀ ਹੀ ਰਹੀ ਹੈ ਅਤੇ ਇਹ ਰਾਜਸੀ ਲੋਕਾਂ ਨੇ ਇਕ ਸਾਜਿਸ਼ ਨਾਲ ਕਾਇਮ ਰੱਖੀ ਪਈ ਹੈ। ਇਹੀ ਗਰੀਬ ਲੋਕ ਹਨ ਜਿਹੜੇ ਵੋਟਾਂ ਪਾਉਣ ਆ ਜਾਂਦੇ ਹਨ। ਗਰੀਬਾਂ ਦੀ ਗਿਣਤੀ ਇਸ ਮੁਲਕ ਵਿੱਚ ਕੁਲ ਆਬਾਦੀ ਦਾ ਤਿੰਨ ਚੌਥਾਈ ਬਣ ਗਈ ਹੈ ਅਤੇ ਸਾਡੇ ਮੁਲਕ ਵਿੱਚ ਪਿਛਲੀ ਪੌਣੀ ਸਦੀ ਦਾ ਇਤਿਹਾਸ ਇਹੀ ਦਰਸਾ ਰਿਹਾ ਹੈ ਕਿ ਸਤਰ ਅਸੀ ਪ੍ਰਤੀਸ਼ਤ ਤੋਂ ਜਿਆਦਾ ਕਦੀ ਵੀ ਵੋੋਟਾਂ ਨਹੀਂ ਪੈਦੀਆਂ ਹਨ। ਅਰਥਾਤ ਇਹੀ ਗਰੀਬ ਆਦਮੀ ਵੋਟਾਂ ਪਾਈ ਜਾਂਦੇ ਹਨ ਅਤੇ ਇਹ ਵਾਲੇ ਰਾਜਸੀ ਲੋਕਾਂ ਦਾ ਰਾਜ ਬਣਿਆ ਪਿਆ ਹੈ। ਜਿਸ ਪਾਸ ਵੀ ਚਾਰ ਪੈਸੇ ਹਨ ਅਤੇ ਰਾਜ ਕਰਨ ਦਾ ਦਿਲ ਕਰਦਾ ਹੈ ਉਹ ਕੋਈ ਨਾ ਕੋਈ ਧੜਾ ਬਣਾਕੇ ਮੈਦਾਨ ਵਿੱਚ ਆ ਜਾਂਦਾ ਹੈ। ਇਸ ਮੁਲਕ ਨੇ ਖਾਨਦਾਨੀ ਰਾਜ ਵੀ ਦੇਖ ਲਏ ਹਨ ਅਤੇ ਅੱਜ ਤੱਕ ਰਾਜ ਕਰ ਗਏ ਅਤੇ ਹੁਣ ਵੀ ਮੈਦਾਨ ਵਿੱਚ ਖਲੋਤੇ ਸਾਰੇ ਦੇ ਸਾਰੇ ਵਿਅਕਤੀ ਵਿਸ਼ੇਸ਼ ਵੀ ਜਾਣੇ ਪਛਾਣੇ ਹਨ ਅਤੇ ਇਹ ਗਰੀਬ ਲੋਕ ਵਿਚਾਰੇ ਕਿਸੇ ਨਾ ਕਿਸੇ ਝਾਸੇ ਤਲੇ ਆਕੇ ਕਿਸੇ ਨਾ ਕਿਸੇ ਨੂੰ ਰਾਜ ਕਰਨ ਦਾ ਮੌਕਾ ਦਈ ਜਾਂਦੇ ਹਨ।
ਇਹ ਬਾਕੀ ਦੀ ਜੰਤਾ ਤਾਂ ਬਸ ਤਮਾਸ਼ਬੀਣ ਬਣੀ ਪਈ ਹੈ। ਨਾ ਵੋਟ ਪਾਉਂਦੀ ਹੈ ਅਤੇ ਨਾਂ ਹੀ ਇੰਨ੍ਹਾਂ ਨੂੰ ਕੋਈ ਫਿਕਰ ਹੀ ਹੈ ਕਿ ਕਿਹੜਾ ਰਾਜ ਕਰ ਰਿਹਾ ਹੈ।
ਗੁਰਬਤ ਕਾਇਮ ਰਖਣ ਅਤੇ ਗਰੀਬਾਂ ਦੀ ਹੋਂਦ ਬਣਾਕੇ ਰੱਖਣਾ ਅੱਜ ਤੱਕ ਦੀ ਰਾਜਸੀ ਲੋਕਾਂ ਦੀ ਨੀਤੀ ਰਹੀ ਹੈ ਅਤੇ ਅਸਾਂ ਦੇਖਿਆ ਹੈ ਇਹ ਰਾਜਸੀ ਲੋਕ ਗਰੀਬਾਂ ਦੀਆਂ ਮੁਸ਼ਕਿਲਾਂ ਵੀ ਜਾਣਦੇ ਸਨ ਅਤੇ ਇਕ ਇਕ ਕਰਕੇ ਉਸਦਾ ਵੀ ਕੁਝ ਭਾਗ ਲੈਕੇ ਅਗੇ ਵਧਦੇ ਰਹੇ ਹਨ। ਸਾਡੇ ਮੁਲਕ ਦੀ ਗੁਰਬਤ ਖਤਮ ਕਰਨ ਲਈ ਅੱਜ ਤੱਕ ਕੀਤਾ ਕੁਝ ਵੀ ਨਹੀਂ ਗਿਆ ਹੈ। ਅਸਾਂ ਇਹ ਆਖਿਆ ਕਿ ਇਹ ਵਾਲੀਆਂ ਸਹੂਲਤਾਂ ਜਿਹੜੀਆਂ ਅੱਜ ਤੱਕ ਇਹ ਰਾਜਸੀ ਲੋਕਾਂ ਨੇ ਗਰੀਬਾਂ ਲਈ ਐਲਾਨੀਆਂ ਹਨ ਇਹ ਗੁਰਬਤ ਖਤਮ ਕਰਨ ਦਾ ਕੋਈ ਤਰੀਕਾ ਹਨ, ਤਾਂ ਸਾਫ ਹੈ ਇਹ ਤਾਂ ਬਸ ਮੁਢਲੀ ਡਾਕਟਰੀ ਸਹਾਇਤਾ ਹੀ ਹੈ।
ਹੁਣ ਅਗਲੀਆਂ ਚੋਣਾਂ ਲਈ ਇਹ ਰਾਜਸੀ ਲੋਕ ਗਰੀਬਾਂ ਲਈ ਕੀ ਸਾਹਮਣੇ ਲਿਆ ਕੇ ਰੱਖਣਗੇ ਇਹ ਗਲਾਂ ਹਾਲਾਂ ਤਕ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੇ ਗਰੀਬਾਂ ਦੇ ਸਾਹਮਣੇ ਨਹੀਂ ਰੱਖੀਆਂ ਹਨ। ਹੁਣੇ ਜਿਹੇ ਇਕ ਐਲਾਨ ਭਾਜਪਾ ਵਲੋ ਆ ਵੀ ਗਿਆ ਹੈ ਕਿ ਉਹ ਤਿੰਨ ਖੇਤੀ ਸੁਧਾਰ ਐਕਟ ਸਦਨ ਵਿੱਚ ਲਿਜਾਕੇ ਵਾਪਸ ਲੈ ਲਵੇਗੀ, ਇਹ ਵਧੀਆਂ ਖਬਰ ਹੈ ਅਤੇ ਕਿਸਾਨਾਂ ਵਿੱਚ ਵੀ ਬਹੁਤੀ ਵਡੀ ਗਿਣਤੀ ਗਰੀਬਾਂ ਦੀ ਹੈ ਇਹ ਵੋਟਾਂ ਭਾਜਪਾ ਦੀਆਂ ਬਣ ਗਈਆਂ ਹਨ। ਚਾਹੁਣ ਤਾਂ ਇਹ ਵੀ ਲਗਦਾ ਹੈ ਪਿਆ ਕਿ ਅਗਰ ਭਾਜਪਾ ਵਾਲੇ ਨੋਟਬੰਦੀ ਕਰ ਸਕਦੇ ਸਨ ਤਾਂ ਇਸ ਵਾਰੀ ਇਹ ਨੋਟ ਹੋਰ ਛਾਪ ਵੀ ਸਕਦੇ ਹਨ ਅਤੇ ਇਹ ਆਖ ਸਕਦੇ ਹਨ ਕਿ ਜਦ ਤਕ ਅਸੀਂ ਘਰ ਦੇ ਹਰੇਕ ਯੋਗ ਆਦਮੀ ਨੂੰ ਰੁਜ਼ਗਾਰ ਨਹੀਂ ਦੇ ਸਕਦੇ ਘਰ ਦੀ ਆਮਦਨ ਸਹੀ ਰੱਖਣ ਲਈ ਬੇਕਾਰੀ ਭਤਾ ਦਿਆਂਗੇ। ਇਹ ਵੀ ਇਕ ਤਰੀਕਾ ਹੈ ਅਤੇ ਅਸਾਂ ਦੇਖਿਆ ਹੈ ਕੁਝ ਦੇਸ਼ਾਂ ਨੇ ਇਹ ਬੇਰੁਜ਼ਗ਼ਗਾਰੀ ਭੱਤਾ ਦੇ ਵੀ ਰੱਖਿਆ ਹੈ। ਭਾਜਪਾ ਇਹ ਕਰ ਸਕਦੀ ਹੈ ਅਤੇ ਕਈ ਗਰੀਬਾਂ ਦੀਆਂ ਪੈਨਸ਼ਨਾਂ ਇਹ ਭਾਜਪਾ ਸਰਕਾਰ ਪਹਿਲਾਂ ਵੀ ਲਗਾ ਬੈਠੀ ਹੈ। ਬਾਕੀ ਦੀਆਂ ਪਾਰਟੀਆਂ ਨੇ ਅੱਜ ਤਕ ਐਸਾ ਕਦੀ ਸੋਚਿਆ ਵੀ ਨਹੀਂ ਹੈ ਅਤੇ ਨਾਂ ਹੀ ਲੋਕਾਂ ਸਾਹਮਣੇ ਕੋਈ ਪ਼ੋਗਰਾਮ ਹੀ ਰਖਿਆ ਹੈ। ਸਾਡੇ ਮੁਲਕ ਦੀਆਂ ਖਬੀਆਂ ਪਾਰਟੀਆਂ ਵੀ ਇਸ ਮਸਲੇ ਉਤੇ ਚੁਪ ਹਨ। ਸੋ ਭਾਜਪਾ ਇਸ ਗੱਲ ਦਾ ਵੀ ਫਾਇਦਾ ਉਠਾ ਸਕਦੀ ਹੈ।
ਜਿਥੋਂ ਤਕ ਗਰੀਬਾਂ ਦਾ ਸਬੰਧ ਹੈ ਇਹ ਵਿਚਾਰੇ ਤਾਂ ਪੈਸੇ ਦੀ ਕਮੀ ਕਾਰਨ ਮਜਬੂਰ ਜੀਵਨ ਜਿਉ੍ਵ ਰਹੇ ਹਨ ਅਤੇ ਗਰੀਬਾਂ ਦੀ ਕੋਈ ਵੀ ਰਾਜਸੀ ਪਾਰਟੀ ਨਹੀਂ ਹੈ।
1