ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ।
ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ।
ਉਹ ਨਾਨੀ ਤੇ ਨਾਨੇ ਦੇ, ਕਿਨੇਂ ਸੀ ਸੋਹਣੇ ਦੋ੍ਹੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਦੋਵੇਂ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਨਿੱਕਿਆਂ ਬਾਲਾਂ ਉਤੇ,ਵੈਰੀ ਨੇ ਜੁਲਮ ਕਮਾਇਆ।
ਫ਼ੁਲਾਂ ਜਿਹੇ ਲਾਲਾਂ ਨੂੰ,ਨੀਹਾਂ ਦੇ ਵਿਚ ਚਿਣਾਇਆ।
ਵੇਖ ਕੇ ਅੰਬਰ ਰੋਇਆ, ਜੋ ਦੁੱਧੀਂ ਸੀ ਨ੍ਹਾਤੇ-ਧੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਜੱਗ ਤੇ ਸ਼ਹੀਦਾਂ ਦੀ,ਬਣ ਗਈ ਹੈ ਅਮਰ ਕਹਾਣੀ।
ਚਿਣੇ ਗਏ ਨੀਹਾਂ ਅੰਦਰ, ਇੱਕੋ ਜਿਹੇ ਦੋਵੇਂ ਹਾਣੀ।
ਵੇਖ ਕੇ ਨਿੱਕੀਆਂ ਜਿੰਦਾਂ,ਦਿਲ ਵੀ ਸੀ,ਖਾਂਦਾ ਗੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
ਜੋਰਾਵਰ,ਫ਼ਤਹਿ ਸਿੰਘ ਨੇ,ਰੱਖੀ ਸੀ ਬੜੀ ਦਲੇਰੀ।
ਦਾਦੀ ‘ਤੇ ਠੰਡੇ ਬੁਰਜ, ਝੁੱਲੀ ਸੀ ਕਹਿਰ ਹਨੇਰੀ।
‘ਸੁਹਲ’ ਗੁਰੂ ਮੀਰੀ ਪੀਰੀ,ਵਾਲੇ ਦੇ ਇਹ ਪੱੜਪੋਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋਤੇ।