ਨਵੀਂ ਦਿਲੀ – ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਅਤੇ ਦੋ ਹੋਰ ਚੋਣ ਅਧਿਕਾਰੀਆਂ ਨੇ ਵਿਿਗਆਨ ਭਵਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੋਣਾਂ ਦੀ ਤਾਰੀਖ ਸਬੰਧੀ ਐਲਾਨ ਕੀਤਾ। ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ ਇੱਕ ਪੜਾਅ ਵਿੱਚ, ਜਦੋਂ ਕਿ ਮਣੀਪੁਰ ਵਿੱਚ ਦੋ ਅਤੇ ਉਤਰਪ੍ਰਦੇਸ਼ ਵਿੱਚ 7 ਪੜਾਅ ਵਿੱਚ ਵੋਟਾਂ ਪਾਉਣ ਦੀ ਪ੍ਰਕਿਿਰਆ ਮੁਕੰਮਲ ਹੋਵੇਗੀ। ਇਨ੍ਹਾਂ ਰਾਜਾਂ ਵਿੱਚ ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਸਾਰੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ 14 ਫਰਵਰੀ ਨੂੰ ਇੱਕ ਹੀ ਪੜਾਅ ਵਿੱਚ ਵੋਟਾਂ ਪੈਣਗੀਆਂ। ਉਤਰਪ੍ਰਦੇਸ਼ ਵਿੱਚ ਚੋਣਾਂ ਦੀ ਸ਼ੁਰੂਆਤ 10 ਫਰਵਰੀ ਤੋਂ ਹੋ ਜਾਵੇਗੀ। ਪਿੱਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਬੂਥਾਂ ਦੀ ਸੰਖਿਆ ਵਿੱਚ 16 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਸਰਕਾਰੀ ਕਰਮਚਾਰੀਆਂ ਦੇ ਇਲਾਵਾ 80 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ, ਅਪਾਹਜ ਵਿਅਕਤੀਆਂ ਅਤੇ ਕੋਰੋਨਾ ਪੀੜਿਤਾਂ ਦੇ ਲਈ ਪੋਸਟਲ ਬੈਲਟ ਦਾ ਇੰਤਜਾਮ ਕੀਤਾ ਹੈ। ਅਪਾਹਜਾਂ ਦੇ ਲਈ ਸਪੈਸ਼ਲ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਹਰ ਬੂਥ ਤੇ ਵਹੀਲ ਚੇਅਰ ਉਪਲੱਭਦ ਹੋਵੇਗੀ। ਕੋਰੋਨਾ ਪੀੜਿਤਾਂ ਦੇ ਘਰ ਚੋਣ ਕਮਿਸ਼ਨ ਦੀ ਟੀਮ ਸਪੈਸ਼ਲ ਵੈਨ ਦੁਆਰਾ ਜਾ ਕੇ ਚੋਣ ਪ੍ਰਕਿਿਰਆ ਪੂਰੀ ਕਵਾਏਗੀ ਅਤੇ ਇਸ ਦੀ ਬਕਾਇਦਾ ਵੀਡੀE ਵੀ ਬਣਾਈ ਜਾਵੇਗੀ।
ਕੋਰੋਨਾ ਦੇ ਮੱਦੇਨਜ਼ਰ 15 ਜਨਵਰੀ ਤੱਕ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਚੋਣ-ਜਲਸਾ, ਰੋਡ ਸ਼ੋਅ, ਪਦ ਯਾਤਰਾ, ਸਾਈਕਲ ਜਾਂ ਬਾਈਕ ਰੈਲੀ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੇ ਲੋਕ ਇੱਕਠ ਨਹੀਂ ਕੀਤੇ ਜਾਣਗੇ। ਸਾਰੇ ਬੂਥਾਂ ਤੇ ਕੋਰੋਨਾ ਨੂੰ ਵੇਖਦੇ ਹੋਏ ਸੈਨੇਟਾਈਜ਼ਰ ਅਤੇ ਮਾਸਕ ਵਰਗੀਆਂ ਸਹੂਲਤਾਂ ਉਪਲੱਭਦ ਹੋਣਗੀਆਂ। ਚੋਣ ਨਤੀਜਿਆਂ ਦੇ ਬਾਅਦ ਵੀ ਕਿਸੇ ਤਰ੍ਹਾਂ ਦੇ ਵੀ ਜੇਤੂ ਜਲੂਸ ਵਗੈਰਾ ਨਹੀਂ ਕੱਢੇ ਜਾਣਗੇ।