ਨਵੀਂ ਦਿੱਲੀ – ਕੋਰੋਨਾ ਦੇ ਮਾਮਲੇ ਪੂਰੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ ਅਤੇ ਮਹਾਂਰਾਸ਼ਟਰ ਦੇ ਨਾਲ ਹੀ ਕੇਰਲ,ਪੱਛਮੀ ਬੰਗਾਲ, ਕਰਨਾਟਕ ਅੇ ਤਮਿਲਨਾਡੂ ਵਿੱਚ ਜਿੱਥੇ ਹਾਹਾਕਾਰ ਮੱਚੀ ਹੋਈ ਹੈ। ਇਸ ਨੂੰ ਕੋਰੋਨਾ ਦੀ ਤੀਸਰੀ ਲਹਿਰ ਕਿਹਾ ਜਾ ਰਿਹਾ ਹੈ। ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਡੀਡੀਐਮਏ ਦੀ ਬੈਠਕ ਵਿੱਚ ਇਹ ਫੈਂਸਲਾ ਲਿਆ ਗਿਆ ਹੈ ਕਿ ਦਿੱਲੀ ਵਿੱਚ ਸਾਰੇ ਪਰਾਈਵੇਟ ਆਫਿਸ ਬੰਦ ਕਰ ਦਿੱਤੇ ਜਾਣ ਅਤੇ ਇਸ ਦੇ ਨਾਲ ਹੀ ਰੈਸਟੋਰੈਂਟ ਵੀ ਬੰਦ ਰੱਖੇ ਜਾਣਗੇ।
ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਡੀਡੀਐਮਏ ਨੇ ਇੱਕ ਉਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਬੇਸ਼ਕ ਰੈਸਟੋਰੈਂਟ ਅਤੇ ਬਾਰ ਵਗੈਰਾ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। ਜਦੋਂ ਕਿ ਹੋਮ ਡਿਲੀਵਰੀ ਅਤੇ ਟੇਕਅਵੇ ਦੀ ਸਹੂਲਤ ਬਰਕਰਾਰ ਰਹੇਗੀ। ਵੱਧ ਰਹੇ ਕੇਸਾਂ ਦੇ ਕਰਕੇ ਭਾਂਵੇ ਲਾਕਡਾਊਨ ਤਾਂ ਨਹੀਂ ਲਗਾਇਆ ਜਾ ਰਿਹਾ, ਪਰ ਕੁਝ ਸਖਤ ਕਦਮ ਉਠਾਏ ਜਾ ਰਹੇ ਹਨ। ਜਿਵੇਂ ਕਿ ਨਾਈਟ ਕਰਫਿਊ, ਵੀਕਐਂਡ ਕਰਫਿਊ, ਸਨਡੇ ਸ਼ਟਡਾਊਨ ਦੇ ਰੂਪ ਵਿੱਚ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਹਰਿਆਣਾ ਸਰਕਾਰ ਨੇ ਵੀ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਰਗੇ ਵੱਡੇ ਜਲਸਿਆਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਥੀਏਟਰ ਅਤੇ ਖੇਡ ਮੈਦਾਨ ਵੀ ਬੰਦ ਰੱਖਣ ਦਾ ਨਿਰਣਾ ਲਿਆ ਗਿਆ ਹੈ।