ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- “ਬੁੱਲੀ ਬਾਈ” ਐਪ ਨੇ ਪੱਤਰਕਾਰਾਂ, ਸਮਾਜਿਕ ਵਰਕਰਾਂ, ਵਿਦਿਆਰਥੀਆਂ ਅਤੇ ਮਸ਼ਹੂਰ ਹਸਤੀਆਂ ਸਮੇਤ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਇਆ, ਅਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀਆਂ ਮੋਰਫ ਕੀਤੀਆਂ ਤਸਵੀਰਾਂ ਨੂੰ ਅਪਲੋਡ ਕੀਤਾ, ਦਾਅਵਾ ਕੀਤਾ ਕਿ ਉਹ “ਨੀਲਾਮੀ” ਲਈ ਹਨ।
ਇਸਦੇ ਅਪਰਾਧੀਆਂ ਵਲੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਖਿਲਾਫ ਦਿੱਲੀ ਕਮੇਟੀ ਘੱਟ ਗਿਣਤੀ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਵਕੀਲ ਹਰਪ੍ਰੀਤ ਸਿੰਘ ਹੋਰਾਂ ਵਲੋਂ ਹੁਣ ਸਖਤ ਕਾਰਵਾਈ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਬੂਹਾ ਖੜਕਾਇਆ ਹੈ ।
ਸ਼ਿਕਾਇਤ ਵਿਚ ਇਹ ਕਿਹਾ ਗਿਆ ਹੈ ਕੇ ਇਸ ਉੱਤੇ ਮੁੰਬਈ ਪੁਲਿਸ ਨੇ ਕਾਰਵਾਈ ਕਰਦਿਆਂ ਵਿਸ਼ਾਲ ਕੁਮਾਰ ਝਾ, ਸਵੇਤਾ ਸਿੰਘ ਅਤੇ ਮਯੰਕ ਰਾਵਤ ਨੂੰ ਮਾਸਟਰ ਮਾਈਂਡ ਠਹਿਰਾਇਆ ਸੀ । ਮੁੰਬਈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਸਿੱਖ ਨਾਮ ਵਾਲੀਆਂ ਪ੍ਰੋਫ਼ਾਈਲ ਬਣਾਈਆਂ ਸਨ ਤਾਂ ਕਿ ਸਿੱਖਾਂ ਖਿਲਾਫ ਮਾਹੌਲ ਖਰਾਬ ਕੀਤਾ ਜਾ ਸਕੇ ।
ਕੌਮੀ ਘੱਟ ਗਿਣਤੀ ਕਮਿਸ਼ਨ ਕੋਲੋਂ ਇਹ ਮੰਗ ਕੀਤੀ ਗਈ ਹੈ ਕਿ ਸੰਬੰਧਿਤ ਮਿਨਿਸਟ੍ਰੀ ਨੂੰ ਇਸ ਸੇਂਸੇਟਾਈਜ਼ ਕੀਤਾ ਜਾਵੇ ਤੇ ਸਾਈਬਰ ਸੈੱਲ ਵਿਚ ਸਿੱਖ ਮੈਂਬਰ ਹੋਵਣ ਜਿਹੜੇ ਇਸ ਉੱਤੇ ਸਖਤ ਕਾਰਵਾਈ ਕਰਨ ।