ਲੁਧਿਆਣਾ – ਲੋਕ ਸਭਾ ਹਲਕਾ ਲੁਧਿਆਣਾ ਤੋ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸੂ ਨੇ ਵਿਧਾਨ ਸਭਾ ਹਲਕਾ ਗਿੱਲ ਤੋ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਬਲਵੀਰ ਸਿੰਘ ਬਾੜੇਵਾਲ ਅਤੇ ਸਮੁੱਚੀ ਟੀਮ ਨੂੰ ਕਾਂਗਰਸੀ ਉਮੀਦਵਾਰ ਦੇ ਹੱਕ ਚ ਤੋਰਿਆਂ। ਇਸ ਮੌਕੇ ਐਮ ਪੀ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸੂ ਨੇ ਕਿਹਾ ਕਿ ਭਾਂਵੇ ਕਿ ਸਾਡੇ ਇਹਨਾਂ ਵੀਰਾਂ ਨੇ ਪਾਰਟੀ ਦੇ ਸੰਵਿਧਾਨ ਅਨੁਸਾਰ ਟਿਕਟ ਲੈਣ ਲਈ ਅਪਲਾਈ ਕੀਤਾ ਸੀ ਟਿਕਟ ਕੁਲਦੀਪ ਸਿੰਘ ਵੈਦ ਨੂੰ ਮਿਲ ਗਈ ਪਰ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹੋਣ ਕਰਕੇ ਅੱਜ ਇੰਨਾਂ ਨੇ ਹਲਕਾ ਗਿੱਲ ਤੋ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਦਾ ਪ੍ਰਣ ਕੀਤਾ। ਇਸ ਮੌਕੇ ਕੁਲਦੀਪ ਸਿੰਘ ਵੈਦ ਨੇ ਕਿਹਾ ਪਾਰਟੀ ਵਿੱਚ ਟਿਕਟ ਮੰਗਣ ਦਾ ਸਭ ਨੂੰ ਹੱਕ ਹੈ ਪਰ ਜੋ ਮਿਸਾਲ ਅੱਜ ਬਲਵੀਰ ਸਿੰਘ ਬਾੜੇਵਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਪੇਸ਼ ਕੀਤੀ ਹੈ ਉਹ ਆਪਣੇ ਆਪ ਵਿੱਚ ਇਤਹਾਸਿਕ ਹੈ। ਬਲਵੀਰ ਸਿੰਘ ਬਾੜੇਵਾਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਇਸ ਲਈ ਹੁਣ ਅੱਜ ਤੋ ਹੀ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰਕੇ ਹਲਕਾ ਗਿੱਲ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਇਸ ਸਮੇ ਹਰਜੀਤ ਸਿੰਘ ਚੀਮਾ ਜੱਸੀਆਂ, ਸਰਪੰਚ ਰਾਜਵੀਰ ਸਿੰਘ ਚੁੱਬਕੀ, ਸਰਪੰਚ ਮਨਦੀਪ ਸਿੰਘ ਚੂਹੜਪੁਰ, ਪੰਚ ਮਨਿੰਦਰ ਸਿੰਘ ਝਮੇੜੀ, ਸਰਪੰਚ ਜਗਮੇਲ ਸਿੰਘ ਜੱਗਾ ਭੁੱਟਾ, ਸਰਪੰਚ ਭਜਨ ਸਿੰਘ ਫਾਗਲਾ, ਬਲਕਾਰ ਸਿੰਘ ਸਰਪੰਚ ਅਲੀ ਮੁਹੰਮਦ ਭੱਟੀਆਂ, ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਜਸਵਿੰਦਰ ਸਿੰਘ ਨੋਨੀ ਬਰਾੜ ਮੈਂਬਰ ਮਾਰਕਿਟ ਕਮੇਟੀ, ਹਰਜਿੰਦਰ ਸਿੰਘ ਮਚਪਮਾ ਮੈਂਬਰ ਮਾਰਕਿਟ ਕਮੇਟੀ, ਸਰਪੰਚ ਲੱਕੀ ਖਹਿਰਾ ਬੇਟ, ਸਰਪੰਚ ਵਿਜੈ ਸਿੰਘ ਹਜੂਰੀ ਬਾਗ, ਸਰਪੰਚ ਗੁਰਦੀਪ ਸਿੰਘ ਮੱਝ ਫੱਗੂਵਾਲ, ਹਰਦੇਵ ਸਿੰਘ ਲਾਦੀਆਂ, ਪਰਮਜੀਤ ਸਿੰਘ ਗਿੰਨੀ, ਸੁਖਜੀਤ ਸਿੰਘ ਬੱਬੂ, ਸੋਨੀ ਹੰਬੜਾਂ, ਰਜਿੰਦਰ ਸਿੰਘ ਸਰਪੰਚ ਬੁਰਜਮਾਨ ਕੌਰ, ਜਸਵੀਰ ਸਿੰਘ, ਰਾਣਾ, ਹਰਸ਼, ਗੋਰਵ, ਕੁਲਦੀਪ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਸੰਕਰ ਆਦਿ ਨੇ ਵੀ ਕੁਲਦੀਪ ਸਿੰਘ ਵੈਦ ਨੂੰ ਵੱਡੀ ਲੀਡ ਤੇ ਜਿਤਾਉਣ ਦਾ ਪ੍ਰਣ ਕੀਤਾ।
ਰਵਨੀਤ ਬਿੱਟੂ ਅਤੇ ਮੰਤਰੀ ਭਾਰਤ ਭੂਸ਼ਣ ਆਸੂ ਨੇ ਕੁਲਦੀਪ ਸਿੰਘ ਵੈਦ ਦੀ ਚੋਣ ਮੁਹਿੰਮ ਨੂੰ ਦਿੱਤਾ ਵੱਡਾ ਹੁਲਾਰਾ
This entry was posted in ਪੰਜਾਬ.