ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਦੋ ਨੌਜੁਆਂਨ ਗੇਬਰੀਅਲ ਤੇ ਕੋਰਨੇਟੀਨ ਵਲੋਂ ਇੱਕ ਉਜਾੜ ਪਏ ਪਿੰਡ ਦੀ ਬਣਾਈ ਹੋਈ ਡਾਕੂਮੈਂਟਰੀ ਵੀਡੀਓ ਫਿਲਮ ਸੋਸ਼ਲ ਮੀਡੀਆ ਉਪਰ ਬਹੁਤ ਘੁੰਮ ਰਹੀ ਹੈ। ਜਿਸ ਨੂੰ ਤਿੰਨ ਹਫਤਿਆਂ ਵਿੱਚ ਹੀ ਅੱਠ ਲੱਖ ਤੋਂ ਵੀ ਵੱਧ ਲੋਕੀਂ ਵੇਖ ਚੁੱਕੇ ਹਨ।ਇਹ ਕਹਾਣੀ ਤੁਰਕੀ ਦੇਸ਼ ਦੀ ਬੋਲੂ ਸਟੇਟ ਦੇ ਪਿੰਡ ਮੁਦੂਰੁਰੂ ਦੀ ਹੈ।ਜਿਥੇ ਲੱਖਾਂ ਕਰੋੜਾਂ ਰੁਪਏ ਦੇ ਮੁੱਲ ਦੇ ਘਰ, ਮਾਲ ਅਤੇ ਦੁਕਾਨਾਂ ਬੇ ਅਬਾਦ ਪਈਆਂ ਹਨ।700 ਘਰਾਂ ਦੇ ਇਹ ਵਿੱਲੇ ਨੁਮਾਂ ਪਿੰਡ ਵਿੱਚ 600 ਘਰ ਬਣ ਕੇ ਤਿਆਰ ਹੋ ਚੁੱਕੇ ਹਨ।ਜਿਥੇ ਇੱਕ ਘਰ ਦੀ ਕੀਮਤ ਸਾਡੇ ਤਿੰਨ ਲੱਖ ੲੈਰੋ ਤੋਂ ਪੰਜ਼ ਲੱਖ ੲੈਰੋ ਤੱਕ ਦੀ ਹੈ। ਡਿਸਨੀ ਲੈਂਡ ਸਟਾਈਲ ਦੇ ਬਣਤਰ ਤੇ ਬਣੇ ਇਹ ਬਹੁਮੰਲਾ ਪਿੰਡ ਵਿੱਚ ਗਲੀਆਂ,ਸ਼ੜਕਾਂ,ਘਰਾਂ ਦੀਆਂ ਤਾਕੀਆਂ ਅਤੇ ਫਰਸ਼ਾਂ ਆਦਿ ਦਾ ਕੰਮ ਬਾਕੀ ਹੀ ਰਹਿ ਗਿਆ ਸੀ।ਕੋਬਿਡ 19 ਦੀ ਕਰੋਨਾ ਨਾਂ ਦੀ ਮਹਾਂਮਾਰੀ ਨੇ ਇਹ 220 ਮਿਲੀਅਨ ੲੈਰੋ ਦੇ ਪ੍ਰਜ਼ੈਕਟ ਨੂੰ ਓੁਜਾੜ ਬਣਾ ਦਿੱਤਾ।ਕਿਉਂ ਕਿ ਮਹਾਂਮਾਰੀ ਕਾਰਨ ਕਨਟ੍ਰੇਕਸ਼ਨ ਕੰਪਨੀ ਨੂੰ ਇਹਨਾਂ ਘਰਾਂ ਦੇ ਖਰੀਦਦਾਰ ਮਿਲਣੇ ਮੁਸ਼ਕਲ ਹੋ ਗਏ।ਜਿਸ ਕਾਰਨ ਕੰਪਨੀ ਨੂੰ ਇਹ ਪ੍ਰਜ਼ੈਕਟ ਅੱਧ ਵਿਚਕਾਰ ਹੀ ਬੰਦ ਕਰਨਾ ਪਿਆ।ਇਸ ਵਕਤ ਭਾਂਅ ਭਾਂਅ ਕਰਦਾ ਇਹ ਪਿੰਡ ਜੰਗਲੀ ਜਾਨਵਰਾਂ,ਪੰਛੀਆਂ ਅਤੇ ਭੂਤਾਂ,ਪਰ੍ਰੇਤਾਂ ਦਾ ਵਾਸਾ ਬਣ ਗਿਆ ਹੈ।ਬੇ ਅਬਾਦ ਪਏ ਇਸ ਪਿੰਡ ਦੀ ਰਾਖੀ ਸਕਿਉਰਟੀ ਗਾਰਡ ਕਰ ਰਹੇ ਹਨ।
ਲੱਖਾਂ ਕਰੋੜਾਂ ਦੇ ਮੁੱਲ ਦੇ ਘਰ ਬਣੇ ਭੂਤਾਂ,ਪਰੇਤਾਂ ਅਤੇ ਜੰਗਲੀ ਜਾਨਵਰਾਂ ਦਾ ਵਸੇਰਾ
This entry was posted in ਅੰਤਰਰਾਸ਼ਟਰੀ.