ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਨੂੰ ਚੋਣਾਂ ਤੋਂ ਕੁਝ ਦਿਨ ਪਹਿਲਾਂ 21 ਦਿਨਾਂ ਦੀ ਛੁੱਟੀ ਮਿਲੀ ਹੈ, ਜਿਸ ਦੀ ਹਰ ਪਾਸੇ ਚਰਚਾ ਹੈ। ਪਹਿਲੇ ਦਿਨ ਹੀ ਹਨੀਪ੍ਰੀਤ ਗੁਰਮੀਤ ਰਾਮ ਰਹੀਮ ਨੂੰ ਮਿਲਣ ਸਾਊਥ ਸਿਟੀ ਦੇ ਡੇਰੇ ‘ਚ ਪਹੁੰਚੀ, ਜਿੱਥੇ ਰਾਮ ਰਹੀਮ ਦੀ ਬੇਟੀ ਅਤੇ ਮਾਂ ਪਹਿਲਾਂ ਹੀ ਮੌਜੂਦ ਸਨ।
ਰਾਮ ਰਹੀਮ ਦੇ ਜੇਲ ਤੋਂ ਫਰਲੋ ‘ਤੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਰਧਾਲੂ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ ।
ਸੋਮਵਾਰ ਸ਼ਾਮ 5 ਵਜੇ ਰਾਮ ਰਹੀਮ ਦੇ ਆਉਣ ਤੋਂ ਬਾਅਦ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਜਗ੍ਹਾ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ। ਸਿਰਫ਼ ਉਨ੍ਹਾਂ ਨੂੰ ਹੀ ਮਿਲਣ ਦੀ ਇਜਾਜ਼ਤ ਹੈ ਜਿਨ੍ਹਾਂ ਨੂੰ ਡੇਰੇ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਡੇਰੇ ਦੇ ਅੰਦਰ ਡੋਰ ਫਰੇਮ ਮੈਟਲ ਡਿਟੈਕਟਰ ਵਿੱਚੋਂ ਲੰਘਣਾ ਪੈਂਦਾ ਹੈ। 900 ਵਰਗ ਫੁੱਟ ‘ਚ ਬਣਿਆ ਡੇਰਾ ਚਰਚਾ ‘ਚ ਹੈ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕਈ ਵਾਰ ਪਰਿਵਾਰ ਵਾਲੇ ਵੀ ਆ ਜਾਂਦੇ ਸਨ।
ਸੁਨਾਰੀਆ ਜੇਲ ‘ਚ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਰਾਮ ਰਹੀਮ ਸੋਮਵਾਰ ਸ਼ਾਮ 5 ਵਜੇ ਸੱਤ ਗੱਡੀਆਂ ਦੇ ਕਾਫਲੇ ਨਾਲ ਗੁਰੂਗ੍ਰਾਮ ਦੇ ਮੇਫੀਲਡ ਗਾਰਡਨ ਸਥਿਤ ਡੇਰੇ ‘ਚ ਪਹੁੰਚਿਆ। ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਛੁੱਟੀ ਦਿੱਤੀ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਸਖ਼ਤ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕਮਿਸ਼ਨਰੇਟ ਦੀ ਪੁਲੀਸ ਨੇ ਸੁਰੱਖਿਆ ਲਈ 300 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ। ਜਿਸ ਦੀ ਨਿਗਰਾਨੀ ਡੀਸੀਪੀ ਈਸਟ ਅਤੇ ਏਸੀਪੀ ਸਦਰ ਕਰ ਰਹੇ ਹਨ।