ਤਕਨੀਕੀ ਸਿੱਖਿਆ ਦੇ ਖੇਤਰ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਉਚੇਰੀ ਸਿੱਖਿਆ ਵਿੱਚ ਮੁੜ ਤੋਂ ਗੁਣਵੱਤਾ ਦਾ ਸਬੂਤ ਦਿੱਤਾ ਹੈ। ਨੈਸ਼ਨਲ ਮਾਨਤਾ ਬੋਰਡ (ਐਨ.ਬੀ.ਏ) ਵੱਲੋਂ ਇੰਜੀਨੀਅਰਿੰਗ ਅਤੇ ਐਮ.ਬੀ.ਏ ਕੋਰਸਾਂ ਲਈ ਮਾਨਤਾ ਪ੍ਰਾਪਤ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਉਚੇਰੀ ਸਿੱਖਿਆ ਵਿੱਚ ਉੱਚੇ ਮਿਆਰਾਂ ਨੂੰ ਕਾਇਮ ਰੱਖਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣ ਗਈ ਹੈ, ਜਿਸ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੈਡੀਟੇਸ਼ਨ ਕੌਂਸਲ ਵੱਲੋਂ ਏ+ ਗ੍ਰੇਡ ਪ੍ਰਾਪਤ ਹੋਣ ਦੇ ਨਾਲ-ਨਾਲ ਇੰਜੀਨੀਅਰਿੰਗ ਅਤੇ ਐਮ.ਬੀ.ਏ ਕੋਰਸਾਂ ਲਈ ਨੈਸ਼ਨਲ ਮਾਨਤਾ ਬੋਰਡ ਤੋਂ ਮਾਨਤਾ ਪ੍ਰਾਪਤ ਹੈ। ਜ਼ਿਕਰ-ਏ-ਖਾਸ ਹੈ ਕਿ ਸੀਯੂ ਪੰਜਾਬ ਦੀ ਇੱਕੋ-ਇੱਕ ਯੂਨੀਵਰਸਿਟੀ ਹੈ, ਜੋ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਮੈਕਟ੍ਰਾਨਿਕਸ, ਏਅਰੋਸਪੇਸ, ਕੰਪਿਊਟਰ ਸਾਇੰਸ, ਆਈ.ਟੀ, ਕੈਮੀਕਲ ਅਤੇ ਸਮੇਤ ਸਾਰੇ ਇੰਜੀਨੀਅਰਿੰਗ ਅਤੇ ਐਮ.ਬੀ.ਏ ਖੇਤਰਾਂ ਵਿੱਚ ਐਨ.ਬੀ.ਏ ਮਾਨਤਾ ਪ੍ਰਾਪਤ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਨੈਕ, ਕਿਊ.ਐਸ ਵਰਲਡ ਵਰਗੀਆਂ ਵਿਸ਼ਵਪੱਧਰੀ ਦਰਜਾਬੰਦੀਆਂ ਵਿੱਚ ਸ਼ੁਮਾਰ ਹੋਣ ਤੋਂ ਬਾਅਦ ਐਨ.ਬੀ.ਏ ਮਾਨਤਾ ਮਿਲਣਾ ’ਵਰਸਿਟੀ ਦੀ ਉਤਮਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਐਨ.ਬੀ.ਏ ਮਾਨਤਾ ਵਿਦਿਅਕ ਸੰਸਥਾਵਾਂ ਨੂੰ ਉਨ੍ਹਾਂ ਦੀ ਖੂਬੀਆਂ, ਕਮਜ਼ੋਰੀਆਂ ਅਤੇ ਮੌਕਿਆਂ ਨੂੰ ਜਾਣਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਕੋਰਸਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਪ੍ਰੇਰਿਤ ਕਰਦੀ ਹੈ।ਇਸ ਤੋਂ ਇਲਾਵਾ ਐਨ.ਬੀ.ਏ ਮਾਨਤਾ ਪ੍ਰਾਪਤ ਸੰਸਥਾ ਸਮਾਜ ਪ੍ਰਤੀ ਜਵਾਬਦੇਹੀ, ਉੱਤਮਤਾ ਪ੍ਰਤੀ ਵਚਨਬੱਧਤਾ ਅਤੇ ਨਿਰੰਤਰ ਗੁਣਵੱਤਾ ਵਿੱਚ ਸੁਧਾਰ ਦਾ ਪ੍ਰਦਰਸ਼ਨ ਕਰਦਾ ਹੈ।
ਡਾ. ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਐਨ.ਬੀ.ਏ ਮਾਨਤਾ ਪ੍ਰਾਪਤ ਹੋਣ ਦਾ ਸੱਭ ਤੋਂ ਵੱਡਾ ਲਾਭ ਹੋਵੇਗਾ, ਕਿਉਂਕਿ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਗਈ ਐਨ.ਬੀ.ਏ ਮਾਨਤਾ ਵਿਦਿਆਰਥੀਆਂ ਦੀ ਡਿਗਰੀ ਨੂੰ ਅੰਤਰਰਾਸ਼ਟਰੀ ਮਾਨਤਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਐਨ.ਬੀ.ਏ ਮਾਨਤਾ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲਿਆਂ ਦਾ ਹਾਣੀ ਬਣਾਵੇਗੀ ਕਿਉਂਕਿ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਮਕਾਜ, ਨੌਕਰੀ ਪੇਸ਼ੇ ਵਿੱਚ ਵੱਧ ਰਹੇ ਮੁਕਾਬਲੇ ਦੇ ਵਿਚਕਾਰ ਐਨ.ਬੀੇ.ਏ ਮਾਨਤਾ ਪ੍ਰਾਪਤ ਡਿਗਰੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਤਰਜੀਹ ਮਿਲੇਗੀ।
ਵਾਸ਼ਿੰਗਟਨ ਐਕਾਰਡ ਸਮਝੌਤੇ ਦੀ ਐਨ.ਬੀ.ਏ ਮੈਂਬਰਸ਼ਿਪ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਗਏ ਪਾਠਕ੍ਰਮ ਦਾ ਮੁੱਲ ਅਤੇ ਗੁਣਵੱਤਾ ਹੋਰਨਾਂ ਦੇਸ਼ਾਂ ਦੇ ਬਰਾਬਰ ਹੋ ਜਾਂਦਾ ਹੈ, ਜੋ ਇਸ ਸਮਝੌਤੇ ਦੇ ਮੈਂਬਰ ਹਨ।ਇਸ ਤੋਂ ਇਲਾਵਾ ਇੰਜੀਨੀਅਰਿੰਗ ਅਤੇ ਐਮ.ਬੀ.ਏ ਕਰਨ ਵਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਵਾਸ਼ਿੰਗਟਨ ਸਮਝੌਤੇ ’ਤੇ ਦਸਤਖ਼ਤ ਕਰਨ ਵਾਲੇ ਹੋਰਨਾਂ ਹੋਰਨਾਂ ਦੇਸ਼ਾਂ ’ਚ ਉੱਚ ਸਿੱਖਿਆ ਦੇ ਲਈ ਅਭਿਆਸ ਕਰਨ ਜਾਂ ਉੱਚ ਸਿੱਖਿਆ ਲਈ ਜਾਣ ਦੇ ਯੋਗ ਹੋਣਗੇ।ਇਸ ਪ੍ਰਕਾਰ ਅੰਤਰਰਾਸ਼ਟਰੀ ਪੱਧਰ ’ਤੇ ਇੰਜੀਨੀਅਰਿੰਗ ਗ੍ਰੈਜੂਏਟਾਂ ਅਤੇ ਐਮ.ਬੀ.ਏ ਪੇਸ਼ਵੇਰਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਂਦੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਸਮੁੱਚੇ ਦੇਸ਼ ਵਿੱਚੋਂ ਐਨ.ਬੀ.ਏ ਅਤੇ ਨੈਕ ਏ ਪਲੱਸ ਮਾਨਤਾ ਪ੍ਰਾਪਤ ਕਰਨ ਵਾਲੀ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ।ਉਨ੍ਹਾਂ ਕਿਹਾ ਕਿ ’ਵਰਸਿਟੀ ਦੀ ਸ਼ੁਰੂਆਤ ਦੇ ਦਸ ਸਲਾਂ ਤੋਂ ਘੱਟ ਸਮੇਂ ਵਿੱਚ ਹੀ ਇਹ ਵੱਡੀ ਪ੍ਰਾਪਤੀ ਹੈ, ਜਿਸਦਾ ਸਿਹਰਾ ਵਿਦਿਆਰਥੀਆਂ ਅਤੇ ਫੈਕਲਟੀ ਦੀ ਸਿਰਤੌੜ ਮਿਹਨਤ ਨੂੰ ਜਾਂਦਾ ਹੈ, ਕਿਉਂਕਿ ਬਿਹਤਰ ਟੀਮ ਹੀ ਅੱਵਲ ਨਤੀਜੇ ਸਾਹਮਣੇ ਲਿਆ ਸਕਦੀ ਹੈ।ਉਨ੍ਹਾਂ ਕਿਹਾ ਕਿ ਮਾਨਤਾਵਾਂ ਅਤੇ ਦਰਜਾਬੰਦੀਆਂ ਕੁਆਲਿਟੀ ਟੀਚਿੰਗ, ਇੰਡਸਟਰੀ ਐਕਸਪੋਜ਼ਰ, ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਵਿਦਿਅਕ ਸੰਸਥਾ ਦੇ ਮਾਪਦੰਡਾਂ ਦਾ ਮੁਲਾਂਕਣ ਕਰਨ ਲਈ ਵਧੀਆ ਸਾਧਨ ਹਨ ਜਦਕਿ ਵਿਦਿਆਰਥੀਆਂ ਲਈ ਕਿਸੇ ਢੁੱਕਵੀਂ ਵਿਦਿਅਕ ਸੰਸਥਾ ਦੀ ਚੋਣ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਮਾਨਤਾ ’ਚ ਸ਼ੁਮਾਰ ਹੋ ਕੇ ਸਾਡੀ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਜ਼ੁੰਮੇਵਾਰੀ ਹੋਰ ਵੱਧ ਗਈ ਹੈ, ਜਿਸ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾਵੇਗਾ।