ਸੰਗਤ ਬੁਰੀ ਦਾ ਨਤੀਜਾ,
ਲੈ’ਕੇ ਬਹਿ ਗਿਆ ਭਰਿਆ ਗੀਝਾ,
ਮੁੱਕੀਆਂ ਵਿੱਚ ਸੰਦੂਕੇ ਚੀਜ਼ਾਂ,
ਵੇਚ ਕੇ ਨਸ਼ਾ ਲਿਆ ਛੱਡਿਆ,,
ਪੁੱਤ ਸੋਹਣੀ ਸੂਰਤ ਵਾਲੇ ਦਾ ਅੱਜ ਸਿਵਾ ਜਲ਼ਾ
ਛੱਡਿਆ ..!
ਲੁੱਟੇ ਬੜ੍ਹੇ ਆਦਮੀ ਜਾਂਦੇ,
ਪੈਂਦੇ ਵਿੱਚ ਕਚਹਿਰੀ ਤਗਮੇ,
ਪੈਸੇ ਆਉਂਦੇ ਸੀ ਗਹਿ-ਗੱਡਮੇਂ,
ਗੱਲਾਂ ਕਰਨ ਸਿਆਣੇ ਜੀ,
ਗਲ਼ ਅੰਗੂਠਾ ਦੇ ਕਮਾਉਣ ਵਾਲਾ, ਛੱਡ ਤੁਰ ਗਿਆ ਰੱਬ ਦੇ ਭਾਣੇ ਜੀ..!
ਮਾਂ ਗੱਲਾਂ ਕਰਦੀਆਂ ਸੀ ਵਿੱਚ ਬੁੜੀਆਂ,
ਇੱਕ ਸੀ ਮੁੰਡਾ ਦੋ ਨੇ ਕੁੜੀਆਂ,
ਧੀਆਂ ਸਹੁਰਿਆਂ ਵੱਲ ਨੂੰ ਤੁਰੀਆਂ,
ਫੁੱਲ ਪਾ’ਕੇ ਭਾਈ ਦੇ,,
ਹੁਣ ਕੌਣ ਸਹਾਰਾ ਬਣੂ, ਸੋਚ ਹੰਝੂ ਕਿਰਦੇ ਮਾਈ ਦੇ..!