ਬਲਾਚੌਰ, (ਉਮੇਸ਼ ਜੋਸ਼ੀ) – ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਸਿਹਤ ਬਲਾਕ ਬਲਾਚੌਰ ਦੀਆਂ ਸਮੂਹ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਜ਼ ਨੂੰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨ ਹਸਪਤਾਲ, ਬਲਾਚੌਰ ਵਿਖੇ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਅਤੇ ਥਰਮਲ ਸਕੈਨਿੰਗ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮਿਤੀ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਜ਼ ਦੀ ਡਿਊਟੀ ਪੋਲਿੰਗ ਬੂਥਾਂ 0ਤੇ ਬਾਇਓਮੈਡੀਕਲ ਵੇਸਟ ਰੱਖ-ਰਖਾਵ ਅਤੇ ਥਰਮਲ ਸਕੈਨਿੰਗ ਸਬੰਧੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ 0ਤੇ ਲਾਲ ਰੰਗ ਤੇ ਪੀਲੇ ਰੰਗ ਦੀਆਂ ਬਾਲਟੀਆਂ ਉਪਲੱਬਧ ਹੋਣਗੀਆਂ। ਲਾਲ ਰੰਗ ਦੀ ਬਾਲਟੀ ਵਿੱਚ ਰਬੜ ਦੇ ਦਸਤਾਨੇ, ਫੇਸਸ਼ੀਲਡ ਤੇ ਡਿਸਪੋਜ਼ੇਬਲ ਪੋਲੀਥੀਨ ਦਸਤਾਨੇ ਅਤੇ ਪੀਲੇ ਰੰਗ ਦੀ ਬਾਲਟੀ ਵਿੱਚ ਐੱਨ-95 ਮਾਸਕ, ਸਰਜੀਕਲ ਫੇਸਮਾਸਕ, ਟਿਸ਼ੂ ਪੇਪਰ ਅਤੇ ਪੀ.ਪੀ.ਈ. ਗਾਊਨ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਖਤਮ ਹੋਣ ਉਪਰੰਤ ਰੂਟ ਪਲਾਨ ਅਨੁਸਾਰ ਗੱਡੀਆਂ ਵਿੱਚ ਬਾਇਓਮੈਡੀਕਲ ਵੇਸਟ ਕੁਲੈਕਸ਼ਨ ਸੈਂਟਰ 0ਤੇ ਪਹੁੰਚਾਇਆ ਜਾਵੇਗਾ। ਮੈਡੀਕਲ ਅਫ਼ਸਰ ਡਾ. ਚਰਨਦੀਪ ਮੌਜੀ ਨੇ ਸਮੂਹ ਆਸ਼ਾ ਵਰਕਰਜ਼ ਨੂੰ ਬਾਇਓਮੈਡੀਕਲ ਵੇਸਟ ਦੇ ਰੱਖ-ਰਖਾਵ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਸਮੂਹ ਆਸ਼ਾ ਵਰਕਰਜ਼ ਨੂੰ ਪੋਲਿੰਗ ਬੂਥਾਂ 0ਤੇ ਡਿਊਟੀ ਸਬੰਧੀ ਤੇ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਫੋਟੋ ਕੈਪਸ਼ਨ— ਆਸ਼ਾ ਵਰਕਰਾਂ ਨੂੰ ਬਾਇਓਮੈਡੀਕਲ ਵੇਸਟ ਤੇ ਥਰਮਲ ਸਕੈਨਿੰਗ ਦੀ ਦਿੱਤੀ ਟ੍ਰੇਨਿੰਗ ਫੋਟੋ ਉਮੇਸ਼ ਜੋਸ਼ੀ