ਬਲਾਚੌਰ, (ਉਮੇਸ਼ ਜੋਸ਼ੀ) – ਸਥਾਨਕ ਸ਼ਹਿਰ ਬਲਾਚੌਰ ਦੇ ਨੈਸ਼ਨਲ ਹਾਈਵੇ ਉੱਪਰ ਪਿੰਡ ਲੋਹਟ ਨਜ਼ਦੀਕ ਇੱਕ ਕਾਰ ਦੇ ਟਰਾਲੀ ਵਿੱਚ ਟਕਰਾਉਣ ਕਾਰਨ ਜ਼ਖਮੀ ਹਾਲਤ ਵਿੱਚ ਕਾਰ ਚਾਲਕ ਨੂੰ ਇਲਾਜ਼ ਲਈ ਹਸਪਤਾਲ ਲਿਜਾਉਣ ਲਈ ਪੁੱਜੀ ਐਬੂਲੈਂਸ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਦ ਕਿ ਇਸ ਦੁਰਘਟਨਾਂ ਵਿੱਚ ਕਿਸੇ ਜਾਨੀ ਨੁਕਸਾਨ ਦਾ ਬਚਾਅ ਰਿਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਰੂਤੀ ਸਵੀਫਟ ਕਾਰ ਨੰਬਰ ਪੀਬੀ 32 ਕਿਊ-0036 ਦਾ ਚਾਲਕ ਪਵਨ ਕੁਮਾਰ ਜਦ ਬਹੱਦ ਰਕਬਾ ਪਿੰਡ ਲੋਹਟ ਪੁੱਜਾ ਤਾਂ ਉਸ ਦੀ ਕਾਰ ਇੱਕ ਟਰਾਲੀ ਨਾਲ ਟਕਰਾਅ ਕੇ ਹਾਦਸੇ ਦਾ ਸਿ਼ਕਾਰ ਹੋ ਗਈ ਅਤੇ ਮੌਕੇ ਤੇ ਲੋਕਾ ਵਲੋਂ ਦਿੱਤੀ ਸੂਚਨਾ ਤੇ ਜਦ ਐਬੂਲੈਂਸ ਨੰਬਰ ਪੀਬੀ 07-ਕਿਊ-4823 ਪੁੱਜੀ ਜਨ੍ਹਿਾਂ ਵਲੋਂ ਜਿਊ ਹੀ ਜ਼ਖਮੀ ਹਾਲਤ ਵਿੱਚ ਕਾਰ ਚਾਲਕ ਨੂੰ ਇਲਾਜ਼ ਲਈ ਹਸਪਤਾਲ ਐਬੂਲੈਂਸ ਵਿੱਚ ਬਿਠਾਇਆ ਤਾਂ ਐਬੂਲੈਂਸ ਨੂੰ ਅੱਗ ਲੱਗ ਗਈ ਅਤੇ ਉਹਨਾਂ ਵਲੋਂ ਜਖਮੀ ਕਾਰ ਚਾਲਕ ਨੂੰ ਤੁਰੰਤ ਉਸ ਵਿੱਚੋ ਬਾਹਰ ਕੱਢਿਆ ਅਤੇ ਵੇਖਦੇ ਹੀ ਵੇਖਦੇ ਐਬੂਲੈਂਸ ਲਟ ਲਟ ਕਰਕੇ ਸੜ ਕੇ ਸੁਆਹ ਹੋ ਗਈ ।ਪ੍ਰਤੱਖ ਦਰਸ਼ੀਆ ਅਨੁਸਾਰ ਮੌਕੇ ਤੇ ਪਾਣੀ ਦੇ ਟੈਂਕਰ ਨਾਲ ਅੱਗ ਉਪਰ ਕਾਬੂ ਪਾਉਣ ਦੀ ਕੋਸਿ਼ਸ ਕੀਤੀ ਮਗਰ ਕੰਟਰੋਲ ਤੋਂ ਬਾਹਰ ਹੋ ਚੁੱਕੀ ਅੱਗ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵਲੋਂ ਕਾਫੀ ਜੱਦੋ ਜਹਿਦ ਤੇ ਕਾਬੂ ਪਾਇਆ । ਸੂਚਨਾ ਮਿਲਦੇ ਹੀ ਮੌਕਾ ਤੇ ਪੁੱਜੀ ਪੁਲਿਸ ਟੀਮ ਦੇ ਏਐਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਜ਼ਖਮੀ ਕਾਰ ਚਾਲਕ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਹੜਾ ਕਿ ਖਤਰੇ ਤੋਂ ਬਾਹਰ ਹੈ ।