ਬਲਾਚੌਰ, (ਉਮੇਸ਼ ਜੋਸ਼ੀ) – ਸਥਾਨਕ ਬਲਾਚੌਰ ਦੇ ਮੰਢਿਆਣੀ ਰੋਡ ਸਥਿਤ ਸਿਹਤ ਸੇਵਾਵਾਂ ਦੇਣ ਵਿੱਚ ਮੋਹਰੀ ਚਲੇ ਆ ਰਹੇ ਸੁਨੀਤਾ ਚੈਰੀਟੇਬਲ ਹਸਪਤਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਰੂਰਤਮੰਦ ਲੋਕਾ ਦੀਆਂ ਸੇਵਾਵਾਂ ਲਈ ਇੱਕ ਹੋਰ ਪੁਲਾਂਘ ਪੁੱਟਦਿਆ ਪਿੰਡ ਸਹੂੰਗੜਾ ਵਿਖੇ ਫ੍ਰੀ ਮੈਡੀਕਲ ਚੈਂਕਅਪ ਕੈਂਪ ਲਗਾਇਆ ਗਿਆ । ਇਸ ਮੈਡੀਕਲ ਚੈਕਅਪ ਕੈਂਪ ਵਿੱਚ ਵੱਡੀ ਗਿਣਤੀ ਪੁੱਜੇ ਮਰੀਜਾ ਨੇ ਲਾਭ ਲਿਆ । ਜਾਣਕਾਰੀ ਦਿੰਦੇ ਹੋਏ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਸੁਨੀਤਾ ਸ਼ਰਮਾਂ ਅਤੇ ਚੇਅਰਮੈਨ ਅਮਨ ਵਰਮਾਂ ਨੇ ਦੱਸਿਆ ਕਿ ਇਸ ਮੈਡੀਕਲ ਕੈਪ ਵਿੱਚ ਉਹਨਾਂ ਦੇ ਵਿਸ਼ੇਸ ਸਹਿਯੋਗੀ ਡਾ. ਗੁਰਪਾਲ ਸਿੰਘ ਵਲੋਂ ਮਰੀਜਾ ਅਤੇ ਸਮੁੱਚੀ ਟੀਮ ਵਲੋਂ ਮਰੀਜਾ ਦਾ ਚੈਂਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਮਰੀਜਾ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਉਹਨਾ ਵਲਂ ਈਸੀਜੀ, ਬਲੱਡ ਟੈਸਟ ਵੀ ਫ੍ਰੀ ਕੀਤੇ ਗਏ ।ਉਹਨਾ ਦੱਸਿਆ ਕਿ ਉਹਨਾ ਵਲੋਂ ਹਰ ਮਹੀਨ ਦੋ ਕੈਪ ਇੱਕ ਕੁਟੀਆ ਮੋਹਣ ਮਾਜਰਾ ਵਿਖੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਤੇ ਦੂਜਾ ਭੂਰੀਵਾਲੇ ਗੰਗਾ ਨੰਦ ਮਹਾਰਾਜ ਮਾਜਰੀ ਜੱਟਾ ਵਿੱਚ ਹਰ ਮਹੀਨੇ ਦੀ ਪੂਰਨਮਾਸ਼ੀ ਨੂੰ ਲਗਾਇਆ ਜਾਂਦਾ ਹੈ । ਇਸ ਮੌਕੇ ਪਿੰਡ ਸਹੂੰਗੜਾ ਦੇ ਸਰਪੰਚਰਾਜ ਬਲਵਿੰਦਰ ਸਿੰਘ ਵਲੋਂ ਸੁਨੀਤਾ ਚੈਰੀਟੇਬਲ ਹਸਪਤਾਲ ਦੀ ਸਮੁੱਚੀ ਟੀਮ ਦੇ ਇਸ ਪਰਉਪਕਾਰੀ ਕੰਮ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਜਗਤਾਰ ਸਿੰਘ, ਮਨਜੀਤ ਸਿੰਘ ਯੂਐਸਏ, ਬਲਵਿੰਦਰ ਸਿੰਘ, ਕੁਲਵੰਦਰ ਚੌਪੜਾ, ਸੁਰਿੰਦਰ ਪਾਲ , ਚਮਨ ਸਿੰਘ, ਸੁਖਵਿੰਦਰ ਸਿੰਘ, ਬਲਰਾਜ ਸਿੰਘ ਸਮੇਤ ਹੋਰ ਵੀ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ।
ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਲੋਂ ਪਿੰਡ ਸਹੂੰਗੜਾ ‘ਚ ਲਾਇਆ ਫ੍ਰੀ ਮੈਡੀਕਲ ਚੈਂਕਅਪ ਕੈਂਪ , ਵੱਡੀ ਗਿਣਤੀ ਮਰੀਜ਼ਾਂ ਨੇ ਪ੍ਰਾਪਤ ਕੀਤਾ ਲਾਭ
This entry was posted in ਪੰਜਾਬ.